ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਕ੍ਰਿਸਮਸ ‘ਤੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਹ ਸਾਲ 2022 ਦਾ 96ਵਾਂ ਐਪੀਸੋਡ ਹੈ ਅਤੇ ਨਾਲ ਹੀ ਇਹ ਸਾਲ ਦਾ ਆਖਰੀ ਐਪੀਸੋਡ ਵੀ ਹੈ। ਮਨ ਕੀ ਬਾਤ ਦੇ ਆਪਣੇ 96ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨੇ ਸਾਲ 2022 ਵਿੱਚ ਭਾਰਤ ਦੀ ਵਿਕਾਸ ਯਾਤਰਾ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਲ ਹਰ ਖੇਤਰ ਵਿੱਚ ਭਾਰਤ ਦੇ ਵਿਕਾਸ ਦੀ ਗਾਥਾ ਲਿਖਣ ਦਾ ਸਾਲ ਹੈ। ਇਸ ਦੇ ਨਾਲ ਹੀ PM ਮੋਦੀ ਨੇ ਕਿਹਾ ਕਿ ਸਾਲ 2022 ਵਿੱਚ ਭਾਰਤ ਦਾ ਦੁਨੀਆ ਵਿੱਚ ਦਬਦਬਾ ਦਿਖਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ‘ਮਨ ਕੀ ਬਾਤ’ ‘ਚ ਕਿਹਾ ਕਿ ਅੱਜ ਅਸੀਂ ਇਹ ਪ੍ਰਣ ਲੈ ਰਹੇ ਹਾਂ ਕਿ ਅਸੀਂ ਭਾਰਤ ‘ਚੋਂ ਟੀਬੀ ਨੂੰ ਖ਼ਤਮ ਕਰ ਦਿਆਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ 2025 ਤੱਕ ਟੀਬੀ ਮੁਕਤ ਦੇਸ਼ ਦੀ ਧਾਰਨਾ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ‘ਮਨ ਕੀ ਬਾਤ’ ਵਿੱਚ ਮੋਦੀ ਨੇ ਕਿਹਾ ਕਿ ਸਾਲ 2022 ਕਈ ਤਰੀਕਿਆਂ ਨਾਲ ਪ੍ਰੇਰਣਾਦਾਇਕ ਅਤੇ ਹੈਰਾਨੀਜਨਕ ਰਿਹਾ ਹੈ। ਇਸ ਸਾਲ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਏ ਅਤੇ ਇਸੇ ਸਾਲ ਅੰਮ੍ਰਿਤ ਕਾਲ ਵੀ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਦੇ ਅਭਿਆਨ ਵਿੱਚ ਭਾਰਤ ਵਿੱਚ ਇੱਕਜੁੱਟਤਾ ਦੇਖੀ ਗਈ। ਮੋਦੀ ਨੇ ਕਿਹਾ ਕਿ 6 ਕਰੋੜ ਤੋਂ ਵੱਧ ਲੋਕਾਂ ਨੇ ਤਿਰੰਗੇ ਨਾਲ ਸੈਲਫੀ ਲਈ। ਜਿਸ ਨਾਲ ਪੂਰਾ ਦੇਸ਼ ਤਿਰੰਗਾ ਹੋ ਗਿਆ।
ਇਹ ਵੀ ਪੜ੍ਹੋ : ਪਹਿਲੀ ਵਾਰ ਪੰਜਾਬ ਦੀ ਜੇਲ੍ਹ ‘ਚ NIA ਦਾ ਛਾਪਾ, ਅੰਮ੍ਰਿਤਸਰ ‘ਚ ਰਾਤ 10 ਵਜੇ ਤੱਕ ਚੱਲੀ ਤਲਾਸ਼ੀ ਮੁਹਿੰਮ
PM ਮੋਦੀ ਨੇ ਕਿਹਾ ਕਿ ਭਾਰਤ ਲਈ ਇਸ ਸਾਲ ਜੀ-20 ਸਮੂਹ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲਣਾ ਵੀ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਲ 2023 ‘ਚ ਜੀ-20 ਨੂੰ ਨਵੇਂ ਉਤਸ਼ਾਹ ਨਾਲ ਨਵੀਂ ਉਚਾਈ ‘ਤੇ ਲਿਜਾਣਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕ੍ਰਿਸਮਿਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਕ੍ਰਿਸਮਿਸ ਦਾ ਤਿਉਹਾਰ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਯਿਸੂ ਮਸੀਹ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਯਾਦ ਕਰਨ ਦਾ ਦਿਨ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 98ਵੀਂ ਜਯੰਤੀ ਹੈ, ਮੋਦੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਵਾਜਪਾਈ ਇੱਕ ਮਹਾਨ ਰਾਜਨੇਤਾ ਸਨ, ਜਿਨ੍ਹਾਂ ਨੇ ਸਿੱਖਿਆ, ਵਿਦੇਸ਼ ਨੀਤੀ ਅਤੇ ਬੁਨਿਆਦੀ ਢਾਂਚੇ ਸਮੇਤ ਹਰ ਖੇਤਰ ਵਿੱਚ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਆਪਣਾ ਆਦਰਸ਼ ਮੰਨਦੇ ਹਨ।