ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਇੱਕ ਗੈਸ ਟੈਂਕਰ ਵਿੱਚ ਵਿਸਫੋਟ ਹੋ ਗਿਆ ਹੈ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਨਿਊਜ਼ ਏਜੰਸੀ ਅਨੁਸਾਰ ਗੈਸ ਟੈਂਕਰ ਵਿੱਚ ਵਿਸਫੋਟ ਉਸ ਸਮੇਂ ਹੋਇਆ, ਜਦੋਂ ਟੈਂਕਰ ਇੱਕ ਪੁੱਲ ਦੇ ਹੇਠਾਂ ਫਸ ਗਿਆ। ਉਦੋਂ ਉਸ ਵਿੱਚ ਬਲਾਸਟ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਗੈਸ ਟੈਂਕਰ ਵਿੱਚ ਬਲਾਸਟ ਇੰਨਾ ਜ਼ੋਰਦਾਰ ਸੀ ਕਿ ਉੱਥੇ ਮੌਜੂਦ 8 ਲੋਕਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ, ਹਾਲਾਂਕਿ ਦੋ ਲੋਕਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮੌਤਾਂ ਦੀ ਗਿਣਤੀ 10 ਹੋ ਗਈ ਹੈ, ਜਦਕਿ ਕਈ ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਗੈਸ ਟੈਂਕਰ ਵਿੱਚ ਵਿਸਫੋਟ ਬਹੁਤ ਜ਼ੋਰਦਾਰ ਸੀ। ਇਸ ਬਲਾਸਟ ਦਾ ਅਸਰ ਆਸ-ਪਾਸ ਦੀਆਂ ਇਮਾਰਤਾਂ ‘ਤੇ ਵੀ ਹੋਇਆ ਹੈ। ਵਿਸਫੋਟ ਦੇ ਕਾਰਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਗੱਡੀਆਂ ਵੀ ਹਾਦਸਾਗ੍ਰਸਤ ਹੋ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਰਿਹਾ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਤੇ ਰਾਤ, ਜਾਰੀ ਰਹੇਗਾ ਸੀਤ ਲਹਿਰ ਦਾ ਪ੍ਰਕੋਪ
ਇਸ ਵਿਸਫੋਟ ਵਿੱਚ ਨੇੜੇ ਮੌਜੂਦ ਇੱਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਛੱਤ ਟੁੱਟ ਗਈ। ਇਸ ਤੋਂ ਇਲਾਵਾ ਅਤੇ ਕਈ ਕਾਰਨ ਵੀ ਨਸ਼ਟ ਹੋ ਗਈਆਂ ਹਨ। ਇਸਦੇ ਨਾਲ ਹੀ ਉੱਥੇ ਮੌਜੂਦ ਲੋਕ ਵੀ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਇਹ ਵਿਸਫੋਟ ਸ਼ਨੀਵਾਰ ਨੂੰ ਜੋਹਾਨਸਬਰਗ ਵਿੱਚ ਹੋਇਆ ਹੈ। ਇੱਕ ਗੈਸ ਟੈਂਕਰ ਪੁੱਲ ਦੇ ਨੀਚੇ ਫਸ ਗਿਆ ਸੀ, ਇਸੇ ਦੌਰਾਨ ਗੈਸ ਟੈੰਕਰ ਵਿੱਚ ਵਿਸਫੋਟ ਹੋਇਆ ਹੈ। ਫਿਲਹਾਲ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: