ਸਰਹੱਦੀ ਸੁਰੱਖਿਆ ਫੋਰਸ ਵਿੱਚ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਹਿਮਾਂਸ਼ੂ ਸਿਰੋਹੀ ਨੇ ਬਾਈਕ ‘ਤੇ ਖੜ੍ਹੇ ਹੋ ਕੇ 6 ਘੰਟੇ 3 ਮਿੰਟ ਤੇ 3 ਸੈਕਿੰਡ ਤੱਕ ਨਾਨ-ਸਟਾਪ 178.6 ਕਿਲੋਮੀਟਰ ਤੱਕ ਬੁਲੇਟ ਬਾਈਕ ਚਲਾਈ। ਇਹ ਇੱਕ ਨਵਾਂ ਸੋਲੋ ਲਿਮਕਾ ਵਰਲਡ ਰਿਕਾਰਡ ਹੈ। ਸ਼ਨੀਵਾਰ ਨੂੰ ਬੀਐੱਸਐੱਫ ਕੈਂਪ ਵਿੱਚ ਉਨ੍ਹਾਂ ਨੇ ਇਹ ਕਾਰਨਾਮਾ ਕਰ ਨਵੀਂ ਉਪਲਬਧੀ ਹਾਸਿਲ ਕੀਤੀ ਹੈ।
BSF ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਦਿੱਲੀ ਦੇ ਛਾਵਲਾ ਸਥਿਤ ਵਾਧਵਾ ਪਰੇਡ ਗ੍ਰਾਊਂਡ ਵਿੱਚ ਸੀਮਾ ਭਿਵਾਨੀ ਗਰੁੱਪ ਦੀ ਕੈਪਟਨ ਇੰਸਪੈਕਟਰ ਹਿਮਾਂਸ਼ੂ ਸਿਰੋਹੀ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੀ ਮੋਟਰਸਾਇਕਲ ਨੇ ਕੁੱਲ 178.6 ਕਿਲੋਮੀਟਰ ਦੀ ਦੂਰੀ ਤੈਅ ਕੀਤੀ, ਇਸ ਵਿੱਚ ਉਨ੍ਹਾਂ ਨੇ ਐਨਫੀਲਡ 350ਸੀਸੀ ਮੋਟਰ ਸਾਈਕਲ ‘ਤੇ ਲਗਾਤਾਰ 6 ਘੰਟੇ 3 ਮਿੰਟ 3 ਸੈਕਿੰਡ ਤੱਕ ਰਾਈਡ ਕੀਤੀ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ BSF ਹਰ ਖੇਤਰ ਵਿੱਚ ਮਹਿਲਾਵਾਂ ਨੂੰ ਬਰਾਬਰ ਮੌਕਾ ਦਿੰਦਾ ਹੈ।
ਦੱਸ ਦੇਈਏ ਕਿ ਐਨਫੀਲਡ 350 ਸੀਸੀ ਡੇਅਰਡੇਵਿਲ ਬਾਈਕਰ ਗਰੁੱਪ ਦੇਸ਼ ਹੀ ਨਹੀਂ ਪੂਰੀ ਦੁਨੀਆ ਭਰ ਵਿੱਚ ਆਪਣੇ ਮੋਟਰ ਸਾਈਕਲ ਕਰਤੱਬਾਂ ਦੇ ਲਈ ਜਾਣੀ ਜਾਂਦੀ ਹੈ। ਇਸੇ ਤਰਜ਼ ‘ਤੇ ਸੀਮਾ ਭਵਾਨੀ ਗਰੁੱਪ ਬਣਾਇਆ ਗਿਆ ਹੈ, ਜਿਸ ਵਿੱਚ ਸਾਰੇ ਬਾਈਕਰ ਮਹਿਲਾਵਾਂ ਹੁੰਦੀਆਂ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ BSF ਦੀ ਡੇਅਰਡੇਵਿਲ ਬਾਈਕਰ ਟੀਮ ਨੇ ਮੋਟਰਸਾਈਕਲ ‘ਤੇ 12 ਫੁੱਟ 9 ਇੰਚ ਦੀ ਪੌੜੀ ਦੇ ਸਿਖਰ ‘ਤੇ ਦੋ ਵਿਅਕਤੀਆਂ ਨੇ ਖੜ੍ਹੇ ਹੋ ਕੇ ਲਗਾਤਾਰ 2 ਘੰਟੇ 21 ਮਿੰਟ 48 ਸੈਕਿੰਡ ਤੱਕ ਮੋਟਰਸਾਈਕਲ ਚਲਾ ਕੇ ਨਵਾਂ ਰਿਕਾਰਡ ਬਣਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: