ਚੀਨ ਵਿੱਚ ਕੋਰੋਨਾ ਦੇ ਵਿਚਾਲੇ ਇੱਕ ਹੋਰ ਹੈਰਾਨ ਕਰਨ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਧੁੰਦ ਕਾਰਨ ਕਰੀਬ 200 ਗੱਡੀਆਂ ਟਕਰਾ ਗਈਆਂ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਸੋਸ਼ਲ ਮੀਡੀਆ ‘ਤੇ ਇਸਦੀ ਵੀਡੀਓ ਵਾਇਰਲ ਹੋ ਰਹੀ ਹੈ। ਚੀਨੀ ਮੀਡੀਆ ਮੁਤਾਬਕ ਝੇਂਗਝਓ ਸ਼ਹਿਰ ਦੇ ਹੁਆਂਗੇ ਬ੍ਰਿਜ ‘ਤੇ ਦੋਨੋਂ ਪਾਸੇ ਆਉਣ-ਜਾਣ ਵਾਲੀਆਂ ਗੱਡੀਆਂ ਇੱਕ-ਦੂਜੇ ਨਾਲ ਟਕਰਾ ਗਈਆਂ। ਇਹ ਹਾਦਸਾ ਬੁੱਧਵਾਰ ਸਵੇਰੇ ਵਾਪਰਿਆ ਹੈ। ਇੱਥੇ ਧੁੰਦ ਇੰਨੀ ਜ਼ਿਆਦਾ ਸੀ ਕਿ 200 ਮੀਟਰ ਦੀ ਦੂਰੀ ‘ਤੇ ਵੀ ਕੁਝ ਨਹੀਂ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁੱਲ ‘ਤੇ ਜਾਮ ਲੱਗਿਆ ਹੋਇਆ ਹੈ। ਬਹੁਤ ਸਾਰੀਆਂ ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ ਹਨ। ਕੁਝ ਕਰਨ ਤੇ ਟਰੱਕ ਦੂਜਿਆਂ ਗੱਡੀਆਂ ਦੇ ਉੱਪਰ ਚੜ੍ਹੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰੈਸਕਿਊ ਟੀਮ ਦੀਆਂ 11 ਗੱਡੀਆਂ ਭੇਜੀਆਂ ਗਈਆਂ।
ਮੌਸਮ ਵਿਭਾਗ ਅਨੁਸਾਰ ਬੁੱਧ ਸਵੇਰੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਿਟੀ 500 ਮੀਟਰ ਤੋਂ ਘੱਟ ਤੇ ਕਦੇ-ਕਦੇ 200 ਮੀਟਰ ਤੋਂ ਵੀ ਘੱਟ ਰਹੀ। ਘਟਨਾ ਵਾਲੀ ਥਾਂ ‘ਤੇ ਮੌਜੂਦ ਬਚਾਅ ਕਰਮੀਆਂ ਅਨੁਸਾਰ 200 ਤੋਂ ਵੱਧ ਗੱਡੀਆਂ ਇੱਕ-ਦੂਜੇ ਨਾਲ ਟਕਰਾ ਗਈਆਂ ਸਨ। ਜ਼ੇਂਗਜ਼ੂ ਟਰੈਫ਼ਿਕ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਮੁਤਾਬਕ ਸਥਾਨਕ ਟਰੈਫ਼ਿਕ ਪੁਲਿਸ ਨੇ ਧੁੰਦ ਦੇ ਮੌਸਮ ਕਾਰਨ ਦੋ ਘੰਟੇ ਪਹਿਲਾਂ ਸਾਰੇ ਵਾਹਨਾਂ ਨੂੰ ਪੁਲ ਤੋਂ ਲੰਘਣ ’ਤੇ ਪਾਬੰਦੀ ਲਗਾ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: