ਰੂਸ ਆਪਣੇ ਫੌਜੀਆਂ ਨੂੰ ਯੂਕਰੇਨ ਯੁੱਧ ਵਿੱਚ ਹਿੱਸਾ ਲੈਣ ਲਈ ਲੁਭਾਉਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਰੂਸ ਨੇ ਐਲਾਨ ਕੀਤਾ ਹੈ ਕਿ ਯੂਕਰੇਨ ਖਿਲਾਫ ਜੰਗ ਲੜ ਰਹੇ ਸੈਨਿਕਾਂ ਅਤੇ ਹੋਰ ਕਰਮਚਾਰੀਆਂ ਨੂੰ ਹੁਣ ਤੋਂ ਇਨਕਮ ਟੈਕਸ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ ਸਰਕਾਰ ਜੰਗ ਵਿੱਚ ਮਨੁੱਖੀ ਵਾਲਾ ਵਿਵਹਾਰ ਕਰਨ ਵਾਲੇ ਫੌਜੀਆਂ ਨੂੰ ਤੋਹਫੇ ਵੀ ਦੇਵੇਗੀ।
ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਦੇ ਚਾਰ ਖੇਤਰਾਂ ਡੋਨੇਟਸਕ, ਲੁਹਾਨਸਕ, ਖਰਸਨ ਅਤੇ ਜ਼ਪੋਰਿਜ਼ੀਆ ਵਿੱਚ ਜੰਗ ਲੜ ਰਹੇ ਸੈਨਿਕਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਤੋਂ ਉਨ੍ਹਾਂ ਨੂੰ ਆਪਣੀ ਆਮਦਨ, ਖਰਚ ਅਤੇ ਜਾਇਦਾਦ ਦੀ ਜਾਣਕਾਰੀ ਸਰਕਾਰ ਨੂੰ ਨਹੀਂ ਦੇਣੀ ਪਵੇਗੀ। ਇਸ ਤੋਂ ਪਹਿਲਾਂ ਸਰਕਾਰ ਨੇ ਨੌਜਵਾਨਾਂ ਨੂੰ ਇਹ ਪੇਸ਼ਕਸ਼ ਕੀਤੀ ਸੀ ਕਿ ਜੇ ਉਹ ਯੂਕਰੇਨ ਜੰਗ ਵਿੱਚ ਹਿੱਸਾ ਲੈਂਦੇ ਹਨ ਤਾਂ ਸਰਕਾਰ ਉਨ੍ਹਾਂ ਦੇ ਸ਼ੁਕਰਾਣੂ ਮੁਫ਼ਤ ਵਿੱਚ ਫਰੀਜ਼ ਕਰ ਦੇਵੇਗੀ, ਤਾਂਜੋ ਜੰਗ ਵਿੱਚ ਉਨ੍ਹਾਂ ਨੂੰ ਕੁਝ ਹੋ ਜਾਵੇ ਤਾਂ ਉਨ੍ਹਾਂ ਦਾ ਖ਼ਾਨਦਾਨ ਚੱਲਦਾ ਰਹੇ।
ਸੈਨਿਕਾਂ ਤੋਂ ਇਲਾਵਾ ਯੂਕਰੇਨ ਜੰਗ ਵਿਚ ਸੇਵਾ ਕਰ ਰਹੇ ਪੁਲਿਸ ਕਰਮਚਾਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਵੀ ਇਨਕਮ ਟੈਕਸ ਛੋਟ ਦਾ ਲਾਭ ਮਿਲੇਗਾ। ਇਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੀ ਆਮਦਨ ਅਤੇ ਜਾਇਦਾਦ ਦੇ ਵੇਰਵੇ ਦੇਣ ਤੋਂ ਛੋਟ ਦਿੱਤੀ ਜਾਵੇਗੀ। ਰਿਪੋਰਟ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਵੀਰਵਾਰ ਨੂੰ ਇਸ ਡਰਾਫਟ ‘ਤੇ ਦਸਤਖਤ ਕੀਤੇ।
ਇਨਕਮ ਟੈਕਸ ‘ਚ ਛੋਟ ਦੇਣ ਤੋਂ ਪਹਿਲਾਂ ਰੂਸ ਨੇ ਐਲਾਨ ਕੀਤਾ ਸੀ ਕਿ ਉਹ ਯੂਕਰੇਨ ਦੇ ਖਿਲਾਫ ਜੰਗ ‘ਚ ਜਾਣ ਵਾਲੇ ਫੌਜੀਆਂ ਦੇ ਸ਼ੁਕਰਾਣੂ ਆਪਣੇ ਕ੍ਰਾਇਓਬੈਂਕਸ ‘ਚ ਸਟੋਰ ਕਰੇਗਾ। ਕ੍ਰਾਇਓਬੈਂਕ ਉਹ ਥਾਂ ਹੈ ਜਿੱਥੇ ਸ਼ੁਕਰਾਣੂ, ਵੀਰਜ ਸੁਰੱਖਿਅਤ ਰੱਖੇ ਜਾਂਦੇ ਹਨ। ਰੂਸ ਦੀ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਕਾਰ ਖਰੀਦਣਾ ਹੋਵੇਗਾ ਮਹਿੰਗਾ, ਜਾਣੋ ਕਿਹੜੀ ਕੰਪਨੀ ਕਿੰਨੀ ਕੀਮਤ ਵਧਾਏਗੀ?
ਰਿਪੋਰਟ ਮੁਤਾਬਕ ਰੂਸ ਵਿੱਚ ਅੰਸ਼ਿਕ ਲਾਮਬੰਦੀ ਦੇ ਐਲਾਨ ਤੋਂ ਬਾਅਦ ਢਾਈ ਲੱਖ ਮਰਦ ਦੇਸ਼ ਛੱਡ ਚੁੱਕੇ ਹਨ। ਤਾਂ ਜੋ ਉਨ੍ਹਾਂ ਨੂੰ ਜੰਗ ਵਿੱਚ ਨਾ ਜਾਣਾ ਪਵੇ। ਰੂਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ 2 ਲੱਖ ਰੂਸੀ ਕਜ਼ਾਕਿਸਤਾਨ ਭੱਜ ਗਏ ਹਨ, ਕਿਉਂਕਿ ਰੂਸੀਆਂ ਨੂੰ ਇੱਥੇ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਜਾਰਜੀਆ, ਅਰਮੇਨੀਆ, ਅਜ਼ਰਬਾਈਜਾਨ, ਇਜ਼ਰਾਈਲ, ਅਰਜਨਟੀਨਾ ਅਤੇ ਪੱਛਮੀ ਯੂਰਪ ਦੇ ਦੇਸ਼ਾਂ ਵਿੱਚ ਬਹੁਤ ਸਾਰੇ ਰੂਸੀ ਆ ਚੁੱਕੇ ਹਨ। ਸਿਲਸਿਲਾ ਅਜੇ ਵੀ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: