ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਵਿੱਚ ਦਿੱਲੀ ਵਾਸੀ ਇੰਨਾ ਡੁੱਬ ਗਏ ਕਿ ਉਨ੍ਹਾਂ ਨੇ 218 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 1 ਕਰੋੜ ਸ਼ਰਾਬ ਦੀਆਂ ਬੋਤਲਾਂ ਪੀ ਲਈਆਂ । ਇਕ ਨਿਊਜ਼ ਏਜੰਸੀ ਮੁਤਾਬਕ ਨਵੇਂ ਸਾਲ ਲਈ ਲੋਕਾਂ ਨੇ ਸ਼ਰਾਬ ਦੀ ਖੂਬ ਖਰੀਦਦਾਰੀ ਕੀਤੀ, ਜਿਸ ਦੇ ਚੱਲਦਿਆਂ ਇਕੱਲੇ 31 ਦਸੰਬਰ ਨੂੰ 20.30 ਲੱਖ ਤੋਂ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਦੀ ਵਿਕਰੀ ਹੋਈ । ਜਿਸ ਦੀ ਕੀਮਤ 45 ਕਰੋੜ 28 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ ।
ਆਬਕਾਰੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਵੇਰਵਾ ਸਾਂਝਾ ਕੀਤਾ। ਵੇਰਵਿਆਂ ਅਨੁਸਾਰ 24 ਦਸੰਬਰ ਤੋਂ 31 ਦਸੰਬਰ ਤੱਕ ਦਿੱਲੀ ਵਿੱਚ ਰਿਕਾਰਡ 1.10 ਕਰੋੜ ਸ਼ਰਾਬ ਦੀਆਂ ਬੋਤਲਾਂ ਵੇਚੀਆਂ ਗਈਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਸਕੀ ਸੀ । ਉਨ੍ਹਾਂ ਕਿਹਾ ਕਿ ਵੇਚੀ ਗਈ ਸ਼ਰਾਬ ਦੀ ਕੀਮਤ 218 ਕਰੋੜ ਰੁਪਏ ਤੋਂ ਵੱਧ ਹੈ। ਜਦੋਂ ਕਿ ਦਸੰਬਰ 2022 ਦੇ ਆਮ ਦਿਨਾਂ ਵਿੱਚ ਰੋਜ਼ਾਨਾ 13.77 ਲੱਖ ਸ਼ਰਾਬ ਦੀਆਂ ਬੋਤਲਾਂ ਵਿਕੀਆਂ ਹਨ। ਪਿਛਲੇ ਤਿੰਨ ਸਾਲਾਂ ਦੀ ਤੁਲਨਾ ਵਿੱਚ ਦਸੰਬਰ 2022 ਵਿੱਚ ਸ਼ਰਾਬ ਦੀ ਬਿਹਤਰ ਵਿਕਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਦਸੰਬਰ 2022 ਵਿੱਚ ਸ਼ਰਾਬ ‘ਤੇ ਐਕਸਾਈਜ਼ ਡਿਊਟੀ ਅਤੇ ਵੈਲਿਊ ਐਡਿਡ ਟੈਕਸ ਤੋਂ 560 ਕਰੋੜ ਰੁਪਏ ਦਾ ਮਾਲੀਆ ਕਮਾਇਆ।
ਇਹ ਵੀ ਪੜ੍ਹੋ: ਧੁੰਦ ਕਾਰਨ ਵਾਪਰੇ ਸੜਕ ਹਾਦਸੇ ‘ਚ ਗੈਂਗਸਟਰ ਕੁਲਬੀਰ ਨਰੂਆਣਾ ਦੇ ਸਾਥੀ ਅਜ਼ੀਜ਼ ਖ਼ਾਨ ਦੀ ਮੌਤ
ਦਸੰਬਰ ਮਹੀਨੇ ਵਿੱਚ ਦਿੱਲੀ ਵਿੱਚ ਸ਼ਰਾਬ ਦੀ ਵਿਕਰੀ ਸਾਲ 2019 ਵਿੱਚ 12.55 ਲੱਖ, 2020 ਵਿੱਚ 12.95 ਲੱਖ, 2021 ਵਿੱਚ 12.52 ਲੱਖ ਅਤੇ 2022 ਵਿੱਚ 13.77 ਲੱਖ ਸ਼ਰਾਬ ਦੀ ਵਿਕਰੀ ਹੋਈ ਸੀ । ਦੱਸ ਦੇਈਏ ਕਿ ਇਸ ਸਮੇਂ ਦਿੱਲੀ ਸਰਕਾਰ ਦੇ ਚਾਰ ਅਦਾਰਿਆਂ ਦੁਆਰਾ ਚਲਾਏ ਜਾ ਰਹੇ ਲਗਭਗ 550 ਸ਼ਰਾਬ ਦੀਆਂ ਦੁਕਾਨਾਂ ਰਾਹੀਂ ਸ਼ਹਿਰ ਵਿੱਚ ਸ਼ਰਾਬ ਵੇਚੀ ਜਾ ਰਹੀ ਹੈ। ਸ਼ਹਿਰ ਦੇ 900 ਤੋਂ ਵੱਧ ਹੋਟਲਾਂ, ਪੱਬਾਂ ਅਤੇ ਰੈਸਟੋਰੈਂਟਾਂ ਦੀਆਂ ਬਾਰਾਂ ‘ਤੇ ਵੀ ਸ਼ਰਾਬ ਉਪਲਬਧ ਹੈ।
ਵੀਡੀਓ ਲਈ ਕਲਿੱਕ ਕਰੋ -: