ਭਾਰਤ ਵਿੱਚ ਤੇਜ਼ੀ ਨਾਲ ਵਧਦੇ ਆਟੋ ਸੈਕਟਰ ਦੀ ਚਮਕ ਹੁਣ ਵਿਸ਼ਵ ਪੱਧਰ ‘ਤੇ ਦਿਖਾਈ ਦੇ ਲੱਗ ਗਈ ਹੈ। ਨਿਕੇਈ ਏਸ਼ੀਆ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਨੇ ਪਿਛਲੇ ਇੱਕ ਸਾਲ ਗੱਡੀਆਂ ਦੀ ਵਿਕਰੀ ਵਿੱਚ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋ ਬਾਜ਼ਾਰ ਬਣ ਗਿਆ ਹੈ। ਇਸ ਲਿਸਟ ਵਿੱਚ ਸਭ ਤੋਂ ਉੱਪਰ ਚੀਨ ਹੈ, ਜਦਕਿ ਦੂਜੇ ਸਥਾਨ ‘ਤੇ ਅਮਰੀਕਾ ਹੈ।
ਨਿਕੇਈ ਏਸ਼ੀਆ ਦੇ ਅੰਕੜਿਆਂ ਦੇ ਮੁਤਾਬਕ ਸਾਲ 2022 ਵਿੱਚ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਗੱਡੀਆਂ ਚੀਨ ਵਿੱਚ ਵਿਕੀਆਂ ਹਨ। ਚੀਨ ਵਿੱਚ ਕੁੱਲ 26.27 ਮਿਲੀਅਨ ਵਾਹਨਾਂ ਦੀ ਵਿਕਰੀ ਹੋਈ ਹੈ। ਉੱਥੇ ਹੀ ਦੂਜੇ ਨੰਬਰ ‘ਤੇ ਆਉਣ ਵਾਲਾ ਅਮਰੀਕਾ 15.4 ਮਿਲੀਅਨ ਵਾਹਨਾਂ ਦੀ ਵਿਕਰੀ ਨਾਲ ਹੈ। ਸ਼ੁਰੂਆਤੀ ਰਿਪੋਰਟ ਦੇ ਆਧਾਰ ‘ਤੇ ਭਾਰਤ ਵਿੱਚ ਨਵੇਂ ਵਾਹਨਾਂ ਦੀ ਕੁੱਲ ਵਿਕਰੀ ਲਗਭਗ 4.25 ਮਿਲੀਅਨ ਯੂਨਿਟ ਰਹੀ, ਜਦਕਿ ਜਾਪਾਨ ਵਿੱਚ ਵੇਚੀ ਗਈਆਂ ਗੱਡੀਆਂ ਦੀ ਗਿਣਤੀ 4.2 ਮਿਲੀਅਨ ਯੂਨਿਟ ਹੈ।
ਇਹ ਵੀ ਪੜ੍ਹੋ: ਕੈਨੇਡਾ ‘ਚ ਸਿੱਖ ਮਹਿਲਾ ਨੇ ਆਪਣੇ ਬੱਚਿਆਂ ਲਈ ਖੁਦ ਡਿਜ਼ਾਇਨ ਕੀਤੇ ਖ਼ਾਸ ਸਿੱਖ ਹੈਲਮੇਟ
ਨਿਕੇਈ ਏਸ਼ੀਆ ਨੇ ਕਿਹਾ ਕਿ ਹਾਲ ਹੀ ਸਮੇਂ ਵਿੱਚ ਭਾਰਤ ਦੇ ਆਟੋ ਬਾਜ਼ਾਰ ਵਿੱਚ ਉਤਾਰ-ਚੜਾਅ ਆਇਆ ਹੈ। ਜੇਕਰ ਸਲਾਨਾ ਰਿਪੋਰਟ ਦੇਖੀ ਜਾਵੇ ਤਾਂ 2018 ਵਿੱਚ ਮੋਟੇ ਤੌਰ ‘ਤੇ ਲਗਭਗ 4.4 ਮਿਲੀਅਨ ਵਾਹਨ ਵੇਚੇ ਗਏ, ਜੋ 2019 ਵਿੱਚ 4 ਮਿਲੀਅਨ ਯੂਨਿਟ ਤੋਂ ਵੀ ਘੱਟ ਹੋ ਗਿਆ ਸੀ। 2020 ਵਿੱਚ ਲਾਕਡਾਊਨ ਦੇ ਬਾਅਦ ਵਾਹਨ ਵਿਕਰੀ 30 ਲੱਖ ਯੂਨਿਟ ਤੱਕ ਪਹੁੰਚ ਗਈ ਹੈ। ਉੱਥੇ ਹੀ 2021 ਵਿੱਚ ਸਥਿਤੀ ਵਿੱਚ ਥੋੜ੍ਹਾ ਸੁਧਾਰ ਆਇਆ ਤੇ ਵਿਕਰੀ 4 ਮਿਲੀਅਨ ਯੂਨਿਟ ਤੱਕ ਪਹੁੰਚੀ।
ਦੱਸ ਦੇਈਏ ਕਿ ਬ੍ਰਿਟਿਸ਼ ਰਿਸਰਚ ਫਰਮ ਯੂਰੋਮੋਨੀਟਰ ਦੇ ਅਨੁਸਾਰ, 2021 ਵਿੱਚ ਸਿਰਫ 8.5 ਪ੍ਰਤੀਸ਼ਤ ਭਾਰਤੀ ਪਰਿਵਾਰਾਂ ਕੋਲ ਇੱਕ ਯਾਤਰੀ ਵਾਹਨ ਹੈ, ਜੋ ਦਰਸਾਉਂਦਾ ਹੈ ਕਿ ਇੱਥੇ ਵਾਹਨਾਂ ਦੀ ਜ਼ਰੂਰਤ ਅਤੇ ਖਪਤ ਲੰਬੇ ਸਮੇਂ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਸਰਕਾਰ ਈਵੀ ਦੇ ਪ੍ਰਚਾਰ ਲਈ ਸਬਸਿਡੀ ਵੀ ਦੇ ਰਹੀ ਹੈ। ਜਾਪਾਨ ਆਟੋਮੋਬਾਈਲ ਡੀਲਰ ਐਸੋਸੀਏਸ਼ਨ ਅਤੇ ਜਾਪਾਨ ਲਾਈਟ ਮੋਟਰ ਵਹੀਕਲ ਐਂਡ ਮੋਟਰਸਾਈਕਲ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ, 2022 ਵਿੱਚ ਜਾਪਾਨ ਵਿੱਚ 4,201,321 ਵਾਹਨ ਵੇਚੇ ਗਏ ਸਨ, ਜੋ ਕਿ 2021 ਤੋਂ 5.6% ਘੱਟ ਹਨ।
ਵੀਡੀਓ ਲਈ ਕਲਿੱਕ ਕਰੋ -: