ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 170 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦੇਸ਼ ‘ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 4,46,80,094 ਹੋ ਗਏ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 221 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਇਸ ਤੋਂ ਬਾਅਦ ਰਿਕਵਰੀ ਦੀ ਕੁੱਲ ਗਿਣਤੀ 4,41,47,002 ਹੋ ਗਈ ਹੈ।
ਚੀਨ ਅਤੇ ਜਾਪਾਨ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਹੋ ਰਹੇ ਵਾਧੇ ਦੇ ਵਿਚਕਾਰ ਜਾਪਾਨ ਦੇ ਇਕ ਸਿਹਤ ਮਾਹਿਰ ਨੇ ਸੰਭਾਵਨਾ ਜਤਾਈ ਹੈ ਕਿ ਇਸ ਵਾਰ ਪਿਛਲੇ ਸਾਰੇ ਰਿਕਾਰਡ ਟੁੱਟ ਸਕਦੇ ਹਨ। ਉਸਦਾ ਕਹਿਣਾ ਹੈ ਕਿ ਰੋਜ਼ਾਨਾ ਕੋਵਿਡ ਦੀ ਗਿਣਤੀ 4,50,000 ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ, WHO ਨੇ 4 ਜਨਵਰੀ ਨੂੰ ਜਾਰੀ ਹਫਤਾਵਾਰੀ ਕੋਵਿਡ ਅਪਡੇਟ ਵਿੱਚ ਕਿਹਾ ਕਿ 26 ਦਸੰਬਰ, 2022 ਤੋਂ 1 ਜਨਵਰੀ, 2023 ਦੇ ਹਫ਼ਤੇ ਵਿੱਚ, ਵਿਸ਼ਵ ਪੱਧਰ ‘ਤੇ 30 ਲੱਖ ਤੋਂ ਵੱਧ ਨਵੇਂ ਕੇਸ ਅਤੇ 10,000 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਭਾਰਤ ਦੀ ਗੱਲ ਕਰੀਏ ਤਾਂ ਇੱਥੇ ਬੀਤੇ ਦਿਨ ਕੋਰੋਨਾ ਦੇ 163 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਦੇ ਕੁੱਲ ਕੇਸ ਵੱਧ ਕੇ 4,46,79,924 ਹੋ ਗਏ ਹਨ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੁੱਲ 220.13 ਕਰੋੜ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, 58,938 ਵੈਕਸੀਨ ਦੀਆਂ ਡੋਜ਼ ਦਿੱਤੀਆਂ ਗਈਆਂ ਹਨ।