ਲੁਧਿਆਣਾ: ਪੰਜਾਬ ਵਿੱਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸ਼ੁਰੂ ਹੋ ਗਈ ਹੈ। ਰਾਹੁਲ ਗਾਂਧੀ ਬੁੱਧਵਾਰ ਨੂੰ ਸਰਹਿੰਦ ‘ਚ ਹਜ਼ਰਤ ਮੁਜਾਦਿਦ ਅਲਫ਼ ਸਾਨੀ ਰੋਜ਼ਾ ਸ਼ਰੀਫ਼ ਪੁੱਜੇ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ।
ਇਸ ਦੌਰਾਨ ਉਨ੍ਹਾਂ ਦੇਸ਼ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਕਈ ਦਿੱਗਜ ਆਗੂ ਹਾਜ਼ਰ ਸਨ।
ਦੱਸ ਦੇਈਏ ਕਿ ਕੱਲ੍ਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਅੰਮ੍ਰਿਤਸਰ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਭਗਵੇਂ ਰੰਗ ਦੀ ਦਸਤਾਰ ਸਜਾਈ ਸੀ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੰਡੀ ਗੋਬਿੰਦਗੜ੍ਹ ਵਿਖੇ ਰੁਕ ਗਈ ਹੈ। ਹੁਣ ਦੁਪਹਿਰ 3 ਵਜੇ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਗਰਾਊਂਡ ਤੋਂ ਖੰਨਾ ਲਈ ਰਵਾਨਾ ਹੋਵੇਗੀ।
ਇਸ ਦੌਰਾਨ ਹੁਣ ਰਾਹੁਲ ਗਾਂਧੀ ਥੋੜ੍ਹਾ ਆਰਾਮ ਕਰਨਗੇ। ਇਸ ਯਾਤਰਾ ਦੌਰਾਨ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਪੁੱਜੇ, ਉੱਥੇ ਹੀ ਕਿਸਾਨ ਆਗੂ ਯੋਗੇਂਦਰ ਯਾਦਵ ਵੀ ਰਾਹੁਲ ਗਾਂਧੀ ਨਾਲ ਕਦਮ ਨਾਲ ਕਦਮ ਮਿਲਾਇਆ।
ਇਹ ਵੀ ਪੜ੍ਹੋ : ਆਪਣੀ ਸੁਰੱਖਿਆ ਤੋਂ ਤੰਗ ਮੰਡ ਨੇ ਚੌਂਕੀ ਇੰਚਾਰਜ ‘ਤੇ ਲਾਏ ਵੱਡੇ ਦੋਸ਼, ਘਰ ਬਾਹਰ ਲਾਇਆ ਧਰਨਾ
ਖਾਸ ਗੱਲ ਇਹ ਹੈ ਕਿ ਹੁਣ ਤੱਕ ਭਾਰਤ ਜੋੜੋ ਯਾਤਰਾ ‘ਚ ਰਾਹੁਲ ਨੂੰ ਪੰਜਾਬ ‘ਚ ਸਭ ਤੋਂ ਜ਼ਿਆਦਾ ਸਕਿਓਰਿਟੀ ਦਿੱਤੀ ਗਈ ਹੈ। ਜਿਸ ਵਿੱਚ ਪੰਜਾਬ ਪੁਲਿਸ ਨੇ ਅੱਗੇ ਅਤੇ ਪਿੱਛੇ ਅਤੇ ਦੋਵੇਂ ਪਾਸੇ ਸੁਰੱਖਿਆ ਘੇਰਾ ਬਣਾ ਲਿਆ ਹੈ। ਰਾਹੁਲ ਗਾਂਧੀ ਨੂੰ ਸਮਰਥਨ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: