ਬੰਬੇ ਹਾਈ ਕੋਰਟ ਨੇ ਜਾਨਸਨ ਐਂਡ ਜਾਨਸਨ ਕੰਪਨੀ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਮਹਾਰਾਸ਼ਟਰ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਆਦੇਸ਼ ਨੂੰ ਰੱਦ ਕਰਦਿਆਂ ਜਾਨਸਨ ਐਂਡ ਜਾਨਸਨ ਨੂੰ ਬੇਬੀ ਪਾਊਡਰ ਬਣਾਉਣ ਤੇ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਸਰਕਾਰ ਨੇ ਬੇਬੀ ਪਾਊਡਰ ਦੇ ਨਿਰਮਾਣ, ਵਿਕਰੀ ਤੇ ਵੰਡ ਦੇ ਲਈ ਜਾਨਸਨ ਐਂਡ ਜਾਨਸਨ ਕੰਪਨੀ ਦੇ ਲਾਇਸੈਂਸ ਨੂੰ ਰੱਦ ਕਰ ਦਿੱਤਾ ਸੀ। ਇਸੇ ਫ਼ੈਸਲੇ ਨੂੰ ਕੰਪਨੀ ਵੱਲੋਂ ਬੰਬੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।
ਜਸਟਿਸ ਗੌਤਮ ਪਟੇਲ ਅਤੇ ਜਸਟਿਸ ਐੱਸਜੀ ਢੀਂਗੇ ਦੀ ਬੈਂਚ ਨੇ ਕਿਹਾ ਕਿ ਮਹਾਰਾਸ਼ਟਰ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਕਾਰਵਾਈ ਸਹੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਇੱਕ ਪ੍ਰਸ਼ਾਸਨਕ ਕੀੜੀ ਨੂੰ ਮਾਰਨ ਦੇ ਲਈ ਹਥੌੜੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਬੈਂਚ ਨੇ ਕਿਹਾ ਕਿ ਕਾਸਮੈਟਿਕ ਪ੍ਰੋਡਕਟਾਂ ਦੀ ਕੁਆਲਿਟੀ ਅਤੇ ਸੇਫਟੀ ਸਟੈਂਡਰਡ ਨੂੰ ਬਣਾਏ ਰੱਖਣਾ ਬਹੁਤ ਮਹੱਤਵਪੂਰਨ ਹੈ। ਇਸਦੇ ਨਾਲ ਹੀ ਕਿਸੇ ਇੱਕ ਉਤਪਾਦ ਵਿੱਚ ਮਾਮੂਲੀ ਦਿੱਕਤ ਆਉਣ ‘ਤੇ ਪੂਰੀ ਉਤਪਾਦਕ ਪ੍ਰਕਿਰਿਆ ਨੂੰ ਬੰਦ ਕਰਨਾ ਸਹੀ ਨਹੀਂ ਹੈ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਕਾਰਜਕਾਰੀ ਕੀੜੀ ਨੂੰ ਮਾਰਨ ਦੇ ਲਈ ਹਥੌੜੇ ਦੀ ਵਰਤੋਂ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ: ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਣੇ 4 ਬੱਚੇ ਜ਼ਿੰਦਾ ਸੜੇ
ਅਦਾਲਤ ਨੇ ਰਾਜ ਸਰਕਾਰ ਦੇ ਤਿੰਨ ਆਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਕੰਪਨੀ ਵੱਲੋਂ ਦਾਇਰ ਇੱਕ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਇਆ। ਦੱਸ ਦੇਈਏ ਕਿ ਮਹਾਰਾਸ਼ਟਰ ਸਰਕਾਰ ਨੇ 15 ਸਤੰਬਰ 2022 ਨੂੰ ਕੰਪਨੀ ਦੇ ਪ੍ਰੋਡਕਟ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਤੇ 20 ਸਤੰਬਰ ਨੂੰ ਇੱਕ ਦੂਜੇ ਆਦੇਸ਼ ਵਿੱਚ ਬੇਬੀ ਪਾਊਡਰ ਦੇ ਪ੍ਰੋਡਕਸ਼ਨ ਤੇ ਵਿਕਰੀ ‘ਤੇ ਵੀ ਤੁਰੰਤ ਰੋਕ ਲਗਾ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: