ਲੰਡਨ ਦੀ ਫਰਮ ਹੇਲਨ ਐਂਡ ਪਾਰਟਨਰਜ਼ ਵੱਲੋਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ । ਸਾਲ 2023 ਲਈ ਜਾਰੀ ਕੀਤੇ ਗਏ ਇਸ ਪਾਸਪੋਰਟ ਵਿੱਚ ਸਭ ਤੋਂ ਤਾਕਤਵਰ ਤੋਂ ਲੈ ਕੇ ਕਮਜ਼ੋਰ ਪਾਸਪੋਰਟ ਦੀ ਜਾਣਕਾਰੀ ਦਿੱਤੀ ਗਈ ਹੈ । ਗਲੋਬਲ ਪਾਸਪੋਰਟ ਦੀ ਰੈਂਕਿੰਗ ਵਿੱਚ 199 ਦੇਸ਼ਾਂ ਦੇ ਪਾਸਪੋਰਟ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ‘ਤੇ 227 ਦੇਸ਼ਾਂ ਵਿੱਚ ਯਾਤਰਾ ਕੀਤੀ ਜਾ ਸਕਦੀ ਹੈ । ਇਹ ਦਰਜਾਬੰਦੀ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਪ੍ਰਦਾਨ ਕੀਤੇ ਗਏ ਅੰਕੜਿਆਂ ‘ਤੇ ਅਧਾਰਤ ਹੈ । ਕਿਸੇ ਵੀ ਦੇਸ਼ ਵਿੱਚ ਜਾਣ ਲਈ ਪਾਸਪੋਰਟ ਹੀ ਪਛਾਣ ਹੈ । ਇਹ ਅੰਤਰਰਾਸ਼ਟਰੀ ਯਾਤਰਾ ਦੀ ਆਗਿਆ ਦਿੰਦਾ ਹੈ। ਬਿਨ੍ਹਾਂ ਪਾਸਪੋਰਟ ਦੇ ਵਿਦੇਸ਼ ਯਾਤਰਾ ਕਰਨਾ ਮੁਸ਼ਕਿਲ ਅਤੇ ਗੈਰ-ਕਾਨੂੰਨੀ ਹੈ ।
ਹੈਨਲੇ ਪਾਸਪੋਰਟ ਇੰਡੈਕਸ ਮੁਤਾਬਕ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਾਪਾਨ ਦਾ ਹੈ । ਇਸ ਸੂਚੀ ਵਿੱਚ ਜਾਪਾਨ ਤੋਂ ਬਾਅਦ ਸਿੰਗਾਪੁਰ ਅਤੇ ਦੱਖਣੀ ਕੋਰੀਆ ਦੂਜੇ ਨੰਬਰ ‘ਤੇ ਹਨ। ਇਸ ਸੂਚੀ ਵਿੱਚ ਜਰਮਨੀ ਅਤੇ ਸਪੇਨ ਤੀਜੇ ਸਥਾਨ ‘ਤੇ ਹਨ । ਚੌਥੇ ਰੈਂਕ ‘ਤੇ ਤਿੰਨ ਦੇਸ਼ ਫਿਨਲੈਂਡ, ਇਟਲੀ ਅਤੇ ਯੂਰਪ ਦਾ ਇੱਕ ਦੇਸ਼ ਲਕਸਮਬਰਗ ਹੈ। ਆਸਟ੍ਰੇਲੀਆ, ਡੈਨਮਾਰਕ, ਨੀਦਰਲੈਂਡ ਅਤੇ ਸਵੀਡਨ ਪੰਜਵੇਂ ਸਥਾਨ ‘ਤੇ ਹਨ । ਜਦਕਿ ਫਰਾਂਸ, ਆਇਰਲੈਂਡ, ਪੁਰਤਗਾਲ ਤੇ ਯੂਕੇ ਛੇਵੇਂ ਸਥਾਨ ‘ਤੇ ਹਨ। ਇਸ ਤੋਂ ਬਾਅਦ ਬੈਲਜੀਅਮ, ਨਾਰਵੇ, ਸਵੀਜ਼ਰਲੈਂਡ ਤੇ ਚੈੱਕ ਗਣਰਾਜ ਦੇ ਨਾਲ ਨਿਊਜ਼ੀਲੈਂਡ ਤੇ ਅਮਰੀਕਾ 7ਵੇਂ ਨੰਬਰ ‘ਤੇ ਹਨ। ਉੱਥੇ ਹੀ ਆਸਟ੍ਰੇਲੀਆ, ਕੈਨੇਡਾ, ਗ੍ਰੀਸ, ਮਾਲਟਾ 8ਵੇਂ ਸਥਾਨ ‘ਤੇ, ਹੰਗਰੀ ਤੇ ਪੋਲੈਂਡ 9ਵੇਂ ਸਥਾਨ ‘ਤੇ ਅਤੇ ਲਿਥੂਆਨੀਆ ਤੇ ਸਲੋਵਾਕੀਆ 10ਵੇਂ ਸਥਾਨ ‘ਤੇ ਹਨ।
ਗਲੋਬਲ ਪਾਸਪੋਰਟ ਰੈਂਕਿੰਗ 2023 ਵਿੱਚ ਭਾਰਤ ਦਾ ਰੈਂਕ 85ਵਾਂ ਹੈ । ਇਸ ਦੇ ਨਾਲ ਹੀ ਗੁਆਂਢੀ ਦੇਸ਼ ਭੂਟਾਨ ਦਾ ਪਾਸਪੋਰਟ 90ਵੇਂ ਨੰਬਰ ‘ਤੇ ਹੈ । ਇਸ ਤੋਂ ਇਲਾਵਾ ਚੀਨ ਦੇ ਪਾਸਪੋਰਟ ਦੀ ਰੈਂਕਿੰਗ 66ਵੀਂ ਹੈ । ਸ਼੍ਰੀਲੰਕਾ ਦਾ ਪਾਸਪੋਰਟ 100ਵੇਂ ਅਤੇ ਬੰਗਲਾਦੇਸ਼ ਦਾ ਪਾਸਪੋਰਟ 101ਵੇਂ ਸਥਾਨ ‘ਤੇ ਹੈ। ਯਮਨ ਦਾ ਰੈਂਕ 105ਵਾਂ ਤੇ ਮਿਆਂਮਾਰ ਦਾ ਰੈਂਕ 96ਵਾਂ ਹੈ।
ਦੱਸ ਦੇਈਏ ਕਿ ਪਾਕਿਸਤਾਨ ਵਿੱਚ ਆਰਥਿਕ ਸੰਕਟ ਹੈ । ਇਸ ਦੌਰਾਨ ਪਾਕਿਸਤਾਨ ਹੈਲਨ ਪਾਸਪੋਰਟ ਦਰਜਾਬੰਦੀ ਵਿੱਚ ਦੁਨੀਆ ਦਾ ਚੌਥਾ ਸਭ ਤੋਂ ਖਰਾਬ ਪਾਸਪੋਰਟ ਵਾਲਾ ਦੇਸ਼ ਹੈ। ਪਾਕਿਸਤਾਨ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਰੈਂਕਿੰਗ ਵਿੱਚ 106ਵੇਂ ਨੰਬਰ ‘ਤੇ ਹੈ, ਜਦਕਿ ਨੇਪਾਲ ਕੋਲ ਇਸ ਤੋਂ ਬਿਹਤਰ ਪਾਸਪੋਰਟ ਹੈ, ਜੋ ਕਿ 103ਵੇਂ ਸਥਾਨ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -: