ਇਨ੍ਹੀਂ ਦਿਨੀਂ ਸੋਨੇ ਦੀ ਚਮਕ ਲਗਾਤਾਰ ਵੱਧ ਰਹੀ ਹੈ ਅਤੇ ਇਸ ਦੇ ਸਿੱਟੇ ਵਜੋਂ ਸੋਨਾ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ । ਅੱਜ ਸੋਮਵਾਰ ਨੂੰ ਸੋਨੇ ਨੇ ਇੱਕ ਵਾਰ ਫਿਰ ਨਵਾਂ ਰਿਕਾਰਡ ਬਣਾ ਲਿਆ ਹੈ । ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ 16 ਜਨਵਰੀ ਨੂੰ ਸਰਾਫਾ ਬਾਜ਼ਾਰ ਵਿੱਚ ਸੋਨਾ 352 ਰੁਪਏ ਮਹਿੰਗਾ ਹੋ ਕੇ 56 ਹਜ਼ਾਰ 814 ਰੁਪਏ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 13 ਜਨਵਰੀ ਨੂੰ ਸੋਨੇ ਦੀਆਂ ਕੀਮਤਾਂ ਉਚਾਈ ‘ਤੇ ਸੀ, ਜੋ 56 ਹਜ਼ਾਰ 462 ਰੁਪਏ ਸੀ।
ਜੇਕਰ ਇੱਥੇ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਸ ਦੀ ਕੀਮਤ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ । ਸਰਾਫਾ ਬਾਜ਼ਾਰ ਵਿੱਚ ਇਹ 1,121 ਰੁਪਏ ਮਹਿੰਗੀ ਹੋ ਕੇ 69 ਹਜ਼ਾਰ 236 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ । 13 ਜਨਵਰੀ ਨੂੰ ਇਹ 68 ਲੱਖ 115 ਹਜ਼ਾਰ ‘ਤੇ ਸੀ । ਆਰਥਿਕ ਅਨਿਸ਼ਚਿਤਤਾ ਦੇ ਵਿਚਕਾਰ RBI ਵਰਗੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਸੋਨੇ ਦੇ ਭੰਡਾਰ ਵਿੱਚ ਵਾਧਾ ਕੀਤਾ ਹੈ । ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਮੁਤਾਬਕ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ਵਧਣਾ ਇੱਕ ਸਕਾਰਾਤਮਕ ਸੰਕੇਤ ਹੈ । ਇਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲੇਗਾ । ਅਜੇ ਕੇਡੀਆ ਨੇ ਕਿਹਾ ਕਿ 2023 ਵਿੱਚ ਸੋਨਾ 64,000 ਰੁਪਏ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਦੇ VC ਨੇ ਪ੍ਰੋ. ਰਾਜ ਕੁਮਾਰ ਨੇ ਦਿੱਤਾ ਅਸਤੀਫ਼ਾ, DUI ਰੇਣੂ ਵਿਜ ਨੂੰ ਮਿਲਿਆ ਚਾਰਜ
ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣ ਦੇ 3 ਵੱਡੇ ਕਾਰਨ:
ਡਾਲਰ ‘ਚ ਕਮਜ਼ੋਰੀ: ਦੀਵਾਲੀ ਤੋਂ ਪਹਿਲਾਂ ਇਸ ਸਾਲ ਅਕਤੂਬਰ ਵਿੱਚ ਡਾਲਰ ਸੂਚਕਾਂਕ 114 ਤੋਂ ਉੱਪਰ ਸੀ । ਹੁਣ ਇਹ ਡਿੱਗ ਕੇ 102 ‘ਤੇ ਆ ਗਿਆ ਹੈ। ਇਸ ਦੇ ਚੱਲਦਿਆਂ ਸੋਨੇ ਲਈ ਜ਼ਿਆਦਾ ਡਾਲਰ ਦੇਣੇ ਪੈ ਰਹੇ ਹਨ।
ਕੇਂਦਰੀ ਬੈਂਕਾਂ ਦੀ ਖਰੀਦ: 2022 ਵਿੱਚ ਹੁਣ ਤੱਕ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਲਗਭਗ 400 ਟਨ ਸੋਨਾ ਖਰੀਦਿਆ ਹੈ । ਚੀਨ ਨੇ ਨਵੰਬਰ ਵਿੱਚ 32 ਟਨ ਸੋਨਾ ਖਰੀਦ ਕੇ 2019 ਤੋਂ ਬਾਅਦ ਪਹਿਲੀ ਵਾਰ ਸੋਨੇ ਦੇ ਭੰਡਾਰ ਵਿੱਚ ਵਾਧਾ ਕੀਤਾ ਹੈ।
ਸਪਲਾਈ ‘ਚ ਕਮੀ: ਦੱਖਣੀ ਅਫਰੀਕਾ ਦੇ ਨੇਡਬੈਂਕ ਦੇ ਅਰਥਸ਼ਾਸਤਰੀਆਂ ਦੇ ਅਨੁਸਾਰ ਅਕਤੂਬਰ ਵਿੱਚ ਸੋਨੇ ਦੇ ਉਤਪਾਦਨ ਵਿੱਚ 10.4% ਦੀ ਗਿਰਾਵਟ ਆਈ ਹੈ । ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਸੋਨੇ ਦੀ ਮਾਈਨਿੰਗ ਵਿੱਚ 5.1 ਫੀਸਦੀ ਦੀ ਕਮੀ ਆਈ ਸੀ।
ਵੀਡੀਓ ਲਈ ਕਲਿੱਕ ਕਰੋ -: