ਦੁਨੀਆ ਦੀ ਨੰਬਰ ਵਨ ਸਾਫਟਵੇਅਰ ਕੰਪਨੀ ਮਾਈਕ੍ਰੋਸਾਫ਼ਟ ਬੁੱਧਵਾਰ ਨੂੰ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਨਿਊਜ਼ ਏਜੰਸੀ ਅਨੁਸਾਰ ਮਾਈਕ੍ਰੋਸਾਫ਼ਟ ਆਪਣੇ ਪੰਜ ਫ਼ੀਸਦੀ ਜਾਂ 11 ਹਜ਼ਾਰ ਕਰਮਚਾਰੀਆਂ ਨੂੰ ਬਰਖਾਸਤ ਕਰ ਦੇਵੇਗੀ। ਮਾਈਕ੍ਰੋਸਾਫਟ ਵਿੱਚ ਇਹ ਛਾਂਟੀ ਮਨੁੱਖੀ ਸਾਧਨ ਤੇ ਇੰਜੀਨੀਅਰਿੰਗ ਵਿਭਾਗਾਂ ਵਿੱਚ ਹੋਵੇਗੀ। ਕੰਪਨੀ ਦਾ ਇਹ ਐਲਾਨ ਹਜ਼ਾਰਾਂ ਕਰਮਚਾਰੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਦਰਅਸਲ, ਵਿਗੜਦੇ ਗਲੋਬਲ ਆਊਟਲੁੱਕ ਦੇ ਮੱਦੇਨਜ਼ਰ ਅਮਰੀਕਾ ਦੀਆਂ ਵੱਡੀਆਂ ਟੈਕਨਾਲੋਜੀ ਕੰਪਨੀਆਂ ਜਿਵੇਂ ਕਿ ਐਮਾਜ਼ਾਨ, ਮੈਟਾ ਪਹਿਲਾਂ ਹੀ ਪਿੱਛੇ ਹਟ ਰਹੀਆਂ ਹਨ। ਹੁਣ ਤਾਜ਼ਾ ਨਾਮ ਮਾਈਕ੍ਰੋਸਾਫਟ ਦਾ ਹੈ ਜੋ ਆਪਣੇ ਕਰਮਚਾਰੀਆਂ ਨੂੰ ਗੁਲਾਬੀ ਸਲਿੱਪਾਂ ਸੌਂਪਣ ਜਾ ਰਿਹਾ ਹੈ। ਮਾਈਕ੍ਰੋਸਾਫਟ ਦੇ ਕੁੱਲ 2 ਲੱਖ 21 ਹਜ਼ਾਰ ਫੁੱਲ ਟਾਈਮ ਕਰਮਚਾਰੀ ਹਨ ਅਤੇ ਇਨ੍ਹਾਂ ਵਿਚੋਂ 1 ਲੱਖ 22 ਹਜ਼ਾਰ ਕਰਮਚਾਰੀ ਸਿਰਫ ਅਮਰੀਕਾ ਵਿਚ ਕੰਮ ਕਰਦੇ ਹਨ। 30 ਜੂਨ 2022 ਦੀ ਫਾਈਲਿੰਗ ਦੇ ਅਨੁਸਾਰ, ਕੰਪਨੀ ਦੇ 99,000 ਕਰਮਚਾਰੀ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਵਿੱਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ‘ਚ ਦੇਹਾਂਤ
ਦੱਸ ਦੇਈਏ ਕਿ ਮਾਈਕ੍ਰੋਸਾਫਟ ਦੇ ਇਸ ਕਦਮ ਨਾਲ ਇਹ ਸੰਕੇਤ ਮਿਲ ਸਕਦਾ ਹੈ ਕਿ ਤਕਨੀਕੀ ਖੇਤਰ ਵਿੱਚ ਨੌਕਰੀਆਂ ਦੀ ਕਮੀ ਜਾਰੀ ਰਹਿ ਸਕਦੀ ਹੈ। ਮਾਈਕ੍ਰੋਸਾਫਟ ਇੱਕ ਚੁਣੌਤੀਪੂਰਨ ਅਰਥਵਿਵਸਥਾ ਦਾ ਸਾਹਮਣਾ ਕਰਨ ਵਾਲੀ ਵੱਡੀ ਟੈੱਕ ਕੰਪਨੀ ਹੈ।
ਵੀਡੀਓ ਲਈ ਕਲਿੱਕ ਕਰੋ -: