ਪਾਕਿਸਤਾਨ ਤੋਂ ਭਾਰਤ ਆਈ ਇੱਕ ਔਰਤ ਨੇ ਅੰਮ੍ਰਿਤਸਰ ਦੇ ਜ਼ਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਕਿਹਾ ਕਿ ਇਹ ਲੜਕਾ ਸਰਹੱਦੀ ਜ਼ਿਲ੍ਹੇ ਵਿੱਚ ਪੈਦਾ ਹੋਇਆ ਹੈ, ਇਸ ਲਈ ਉਹ ਆਪਣੇ ਪੁੱਤਰ ਦਾ ਨਾਂ ਬਾਰਡਰ-2 ਰੱਖਣਗੇ।
ਰਿਪੋਰਟਾਂ ਮੁਤਾਬਕ ਪਾਕਿਸਤਾਨ ਤੋਂ 50 ਹਿੰਦੂਆਂ ਦਾ ਇੱਕ ਜੱਥਾ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਆਇਆ ਸੀ। ਪਾਕਿਸਤਾਨ ਤੋਂ ਆਏ ਹਿੰਦੂਆਂ ਦਾ ਇਹ ਜਥਾ ਜੈਪੁਰ ਜਾ ਰਿਹਾ ਸੀ। ਇਸ ਜੱਥੇ ਵਿੱਚ ਕੈਲਾਸ਼ ਦਾ ਪਰਿਵਾਰ ਵੀ ਸ਼ਾਮਲ ਸੀ। ਕੈਲਾਸ਼ ਦੇ ਨਾਲ ਉਨ੍ਹਾਂ ਦੀ ਪਤਨੀ ਡੇਲਾ ਬਾਈ ਅਤੇ ਮਾਂ ਸਰਮਿਤੀ ਮੀਰਾ ਵੀ ਹਨ।
ਜਦੋਂ ਕੈਲਾਸ਼ ਦੀ ਪਤਨੀ ਡੇਲਾ ਬਾਈ ਨੂੰ ਜਣੇਪੇ ਦਾ ਦਰਦ ਹੋਣ ਲੱਗਾ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਅੰਮ੍ਰਿਤਸਰ ਦੇ ਜ਼ਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਪਾਇਆ ਕਿ ਔਰਤ ਅਤੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਬਾਵਜੂਦ ਡਾਕਟਰਾਂ ਦੀਆਂ ਕੋਸ਼ਿਸ਼ਾਂ ਨਾਲ ਔਰਤ ਦੀ ਡਿਲੀਵਰੀ ਸਹੀ ਸਲਾਮਤ ਹੋ ਗਈ ਅਤੇ ਹੁਣ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਇਸ ਤੋਂ ਬਾਅਦ ਨਵਜੰਮੇ ਬੱਚੇ ਦੇ ਪਿਤਾ ਕੈਲਾਸ਼ ਨੇ ਕਿਹਾ ਕਿ ਉਹ ਆਪਣੇ ਬੱਚੇ ਦਾ ਨਾਂ ਬਾਰਡਰ-2 ਰੱਖਣਗੇ।
ਇਹ ਵੀ ਪੜ੍ਹੋ : ਫਿਰ ਅੰਨ੍ਹੇਵਾਹ ਫਾਇਰਿੰਗ ਨਾਲ ਦਹਿਲਿਆ ਅਮਰੀਕਾ, 2 ਦਿਨਾਂ ‘ਚ ਦੂਜੀ ਘਟਨਾ, 9 ਮਰੇ
ਜ਼ਿਕਰਯੋਗ ਹੈ ਕਿ 2 ਦਸੰਬਰ 2021 ਨੂੰ ਵੀ ਇਕ ਪਾਕਿਸਤਾਨੀ ਔਰਤ ਨੇ ਅੰਮ੍ਰਿਤਸਰ ‘ਚ ਬੱਚੇ ਨੂੰ ਜਨਮ ਦਿੱਤਾ ਸੀ। ਫਿਰ ਉਸ ਪਾਕਿਸਤਾਨੀ ਜੋੜੇ ਨੇ ਆਪਣੇ ਨਵਜੰਮੇ ਬੱਚੇ ਦਾ ਨਾਂ ਵੀ ‘ਬਾਰਡਰ’ ਰੱਖਿਆ ਸੀ। ਇਹ ਪਾਕਿਸਤਾਨੀ ਜੋੜਾ 97 ਹੋਰ ਪਾਕਿਸਤਾਨੀ ਨਾਗਰਿਕਾਂ ਨਾਲ 71 ਦਿਨਾਂ ਤੋਂ ਅਟਾਰੀ ਸਰਹੱਦ ‘ਤੇ ਫਸਿਆ ਹੋਇਆ ਸੀ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜਨਪੁਰ ਜ਼ਿਲ੍ਹੇ ਦੇ ਵਸਨੀਕ ਨਿੰਬੂ ਬਾਈ ਅਤੇ ਬਾਲਮ ਰਾਮ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਬਾਰਡਰ ਰੱਖਿਆ ਹੈ ਕਿਉਂਕਿ ਉਸ ਦਾ ਜਨਮ ਭਾਰਤ-ਪਾਕਿ ਸਰਹੱਦ ‘ਤੇ ਹੋਇਆ ਸੀ।
ਜਦੋਂ ਨਿੰਬੂ ਬਾਈ ਨੂੰ ਜਣੇਪੇ ਦਾ ਦਰਦ ਹੋ ਰਿਹਾ ਸੀ ਤਾਂ ਲਾਗਲੇ ਪਿੰਡਾਂ ਦੀਆਂ ਕੁਝ ਔਰਤਾਂ ਬੱਚੇ ਨੂੰ ਜਨਮ ਦੇਣ ਵਿੱਚ ਨਿੰਬੂ ਬਾਈ ਦੀ ਮਦਦ ਕਰਨ ਲਈ ਆਈਆਂ। ਹੋਰ ਮਦਦ ਦੇਣ ਤੋਂ ਇਲਾਵਾ ਸਥਾਨਕ ਲੋਕਾਂ ਨੇ ਜਣੇਪੇ ਲਈ ਮੈਡੀਕਲ ਸਹੂਲਤਾਂ ਦਾ ਵੀ ਇੰਤਜ਼ਾਮ ਕੀਤਾ।
ਵੀਡੀਓ ਲਈ ਕਲਿੱਕ ਕਰੋ -: