ਯੁੱਧਗ੍ਰਸਤ ਯੂਕ੍ਰੇਨ ਵਿੱਚ ਦੋ ਬ੍ਰਿਟਿਸ਼ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵੇਂ ਬ੍ਰਿਟਿਸ਼ ਨਾਗਰਿਕ ਵਾਲੰਟੀਅਰਾਂ ਵਜੋਂ ਯੂਕ੍ਰੇਨ ਵਿੱਚ ਸਨ ਅਤੇ ਲੋਕਾਂ ਦੀ ਮਦਦ ਕਰ ਰਹੇ ਸਨ। ਇੱਕ ਬਜ਼ੁਰਗ ਔਰਤ ਦੀ ਜਾਨ ਬਚਾਉਂਦੇ ਹੋਏ ਦੋਵੇਂ ਆਪਣੀ ਜਾਨ ਗੁਆ ਬੈਠੇ । ਯੂਕ੍ਰੇਨ ਵਿੱਚ ਮਾਰੇ ਗਏ ਬ੍ਰਿਟਿਸ਼ ਨਾਗਰਿਕਾਂ ਦੀ ਪਛਾਣ ਕ੍ਰਿਸ ਪੈਰੀ (28) ਅਤੇ ਐਂਡਰਿਊ ਬੈਗਸ਼ਾ (47) ਵਜੋਂ ਹੋਈ ਹੈ। ਦੋਨਾਂ ਦੀ ਮੌਤ ਯੂਕ੍ਰੇਨ ਦੇ ਸ਼ਹਿਰ ਸੋਲੇਡਰ ਵਿੱਚ ਹੋਈ, ਜਦਕਿ ਇੱਕ ਬਜ਼ੁਰਗ ਮਹਿਲਾ ਨੂੰ ਸੋਲੇਦਾਰ ਤੋਂ ਸੁਰੱਖਿਅਤ ਸਥਾਨ ‘ਤੇ ਲਿਜਾਂਦੇ ਹੋਏ ਉਨ੍ਹਾਂ ਦੀ ਕਾਰ ਵਿਸਫੋਟ ਦਾ ਸ਼ਿਕਾਰ ਹੋ ਗਈ ।
ਐਂਡਰਿਊ ਬੈਗਸ਼ਾ ਇੱਕ ਜੈਨੇਟਿਕ ਖੋਜ ਵਿਗਿਆਨੀ ਸੀ ਅਤੇ ਸਵੈ-ਇੱਛਾ ਨਾਲ ਯੂਕ੍ਰੇਨ ਵਿੱਚ ਰਹਿ ਕੇ ਲੋਕਾਂ ਦੀ ਮਦਦ ਕਰ ਰਹੇ ਸੀ। ਬੈਗਸ਼ਾ ਪਿਛਲੇ ਸਾਲ ਅਪ੍ਰੈਲ ਤੋਂ ਯੂਕ੍ਰੇਨ ਵਿੱਚ ਮੌਜੂਦ ਸੀ। ਬੈਗਸ਼ਾ ਦਾ ਪਰਿਵਾਰ ਫਿਲਹਾਲ ਨਿਊਜ਼ੀਲੈਂਡ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਦੀ ਲਾਸ਼ ਨੂੰ ਵੀ ਨਿਊਜ਼ੀਲੈਂਡ ਭੇਜਿਆ ਜਾਵੇਗਾ। ਬੈਗਸ਼ਾ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਯੂਕ੍ਰੇਨ ਯੁੱਧ ਨੂੰ ਰੋਕਿਆ ਜਾਵੇ ਅਤੇ ਯੂਕ੍ਰੇਨ ਨੂੰ ਆਪਣੀ ਜ਼ਮੀਨ ਨੂੰ ਹਮਲਾਵਰਾਂ ਤੋਂ ਛੁਟਕਾਰਾ ਮਿਲ ਸਕੇ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ
ਉੱਥੇ ਹੀ ਕ੍ਰਿਸ ਪੈਰੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਕ ਸਾਫਟਵੇਅਰ ਇੰਜੀਨੀਅਰ ਸੀ ਅਤੇ ਦੁਨੀਆ ਘੁੰਮਣਾ ਚਾਹੁੰਦਾ ਸੀ। ਪੈਰੀ ਪਿਛਲੇ ਸਾਲ ਮਾਰਚ ਵਿੱਚ ਯੂਕ੍ਰੇਨ ਗਿਆ ਸੀ। ਇਸ ਤੋਂ ਬਾਅਦ ਹੀ ਰੂਸ ਨੇ ਯੂਕ੍ਰੇਨ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੈਰੀ ਨੇ ਯੂਕ੍ਰੇਨ ਵਿੱਚ ਰਹਿ ਕੇ ਸਥਾਨਕ ਲੋਕਾਂ ਦੀ ਮਦਦ ਕੀਤੀ । ਇਸ ਦੌਰਾਨ ਉਸ ਨੇ 400 ਤੋਂ ਵੱਧ ਲੋਕਾਂ ਅਤੇ ਅਵਾਰਾ ਪਸ਼ੂਆਂ ਦੀ ਜਾਨ ਬਚਾਈ।
ਵੀਡੀਓ ਲਈ ਕਲਿੱਕ ਕਰੋ -: