ਅੰਮ੍ਰਿਤਸਰ ਵਿੱਚ ਸਰਹੱਦੀ ਸੁਰੱਖਿਆ ਬਲ ਵੱਲੋਂ ਬੀਐੱਸਐੱਫ ਅਟਾਰੀ ਨਾਮ ਦੀ ਇੱਕ ਮੋਬਾਇਲ ਐਪ ਲਾਂਚ ਕੀਤੀ ਗਈ ਹੈ। BSF ਦੇ DG ਐੱਸਐੱਲ ਥਾਯਸੇਨ ਵੱਲੋਂ ਬਾਰਡਰ ‘ਤੇ ਰਿਟ੍ਰੀਟ ਦੇਖਣ ਆਉਣ ਵਾਲੇ ਦਰਸ਼ਕਾਂ ਦੇ ਲਈ ਇਸਨੂੰ ਵਿਸ਼ੇਸ਼ ਰੂਪ ਵਿੱਚ ਲਾਂਚ ਕੀਤਾ ਗਿਆ ਹੈ। ਹੁਣ ਇਹ ਐਪ ਗੂਗਲ ਪਲੇ ਸਟੋਰ ‘ਤੇ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਐਪ ਵਿੱਚ ਉਹ ਸਾਰੇ ਫ਼ੀਚਰ ਤੇ ਸੂਚਨਾਵਾਂ ਹਨ ਜੋ ਅਟਾਰੀ ਡਾਟ ਬੀਐੱਸਐੱਫ ਡਾਟ ਜੀਓਵੀ ਡਾਟ ਇਨ ‘ਤੇ ਉਪਲੱਬਧ ਹੈ। ਇਸ ਸਾਈਟ ਨੂੰ 5 ਜਨਵਰੀ ਨੂੰ ਬੀਐੱਸਐੱਫ ਦੇ ਸਾਬਕਾ DG ਪੰਕਜ ਕੁਮਾਰ ਸਿੰਘ ਵੱਲੋਂ ਲਾਂਚ ਕੀਤਾ ਗਿਆ ਸੀ।
ਰਿਟ੍ਰੀਟ ਸੈਰੇਮਨੀ ਦੇਖਣ ਵਾਲਿਆਂ ਨੂੰ ਹੁਣ ਐਪ ਰਾਹੀਂ ਆਪਣੀ ਬੁਕਿੰਗ ਕਰਨੀ ਆਸਾਨ ਹੋ ਜਾਵੇਗੀ। ਸੈਲਾਨੀ ਘਰ ਬੈਠੇ ਹੀ ਹੁਣ ਰਿਟ੍ਰੀਟ ਸੈਰੇਮਨੀ ਦੇਖਣ ਦੇ ਲਈ ਆਪਣੀ ਸੀਟ ਬੁੱਕ ਕਰਵਾ ਸਕਣਗੇ। BSF ਅਧਿਕਾਰੀਆਂ ਦਾ ਕਹਿਣਾ ਹੈ ਕਿ ਅਟਾਰੀ ਜੇਸੀਪੀ ‘ਤੇ ਉਨ੍ਹਾਂ ਲੋਕਾਂ ਨੂੰ ਹੀ ਸੀਟ ਉਪਲੱਬਧ ਕਰਵਾਈ ਜਾਵੇਗੀ ਜੋ ਇਸ ਐਪ ਜਾਂ ਫਿਰ ਵੈਬਸਾਈਟ ਦੇ ਰਾਹੀਂ ਪਹਿਲਾਂ ਬੁਕਿੰਗ ਕਰਵਾਉਣਗੇ। ਇਸ ਐਪ ਨੂੰ BSF ਪੰਜਾਬ ਫਰੰਟੀਅਰ ਵੱਲੋਂ ਤਿਆਰ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: