ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਝਟਕੇ ‘ਤੇ ਝਟਕਾ ਮਿਲ ਰਿਹਾ ਹੈ। IMF ਤੋਂ ਬਾਅਦ ਹੁਣ ਉਸਦੇ ਕਰੀਬੀ ਦੇਸ਼ਾਂ ਨੇ ਵੀ ਉਸਨੂੰ ਦੋ ਟੁੱਕ ਜਵਾਬ ਦਿੱਤਾ ਹੈ। ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਕਸ਼ਮੀਰ ਮੁੱਦੇ ‘ਤੇ ਦਿਮਾਗ ਨਾ ਖਪਾਏ ਤੇ ਭਾਰਤ ਨਾਲ ਦੋਸਤੀ ਕਰ ਕੇ ਇਸ ਵਿਵਾਦ ਨੂੰ ਖਤਮ ਕਰ ਦਿਓ। UAE ਤੇ ਸਾਊਦੀ ਅਰਬ ਦੋਹਾਂ ਦੇਸ਼ਾਂ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਹੁਣ ਹੁਣ ਕਸ਼ਮੀਰ ਦੇ ਮੁੱਦੇ ‘ਤੇ ਸ਼ਾਂਤ ਹੋ ਜਾਵੇ।
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਪੱਤਰਕਾਰ ਕਾਮਰਾਨ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਨੇ ਵਿਰੋਧ ਕੀਤਾ ਤਾਂ UAE ਅਤੇ ਸਾਊਦੀ ਦੋਵਾਂ ਨੇ ਸਾਫ਼ ਕਿਹਾ ਕਿ ਹੁਣ ਅਸੀਂ ਕਸ਼ਮੀਰ ‘ਤੇ ਜਨਤਕ ਤੌਰ ‘ਤੇ ਤੁਹਾਡਾ ਸਮਰਥਨ ਨਹੀਂ ਕਰ ਸਕਦੇ । UAE ਅਤੇ ਸਾਊਦੀ ਅਰਬ ਨੇ ਕਿਹਾ ਕਿ ਅਸੀਂ ਭਾਰਤ ਨਾਲ ਸਬੰਧਾਂ ਨੂੰ ਮਹੱਤਵ ਦਿੰਦੇ ਹਾਂ। ਉਨ੍ਹਾਂ ਨੇ ਇਹ ਵੀ ਪ੍ਰਸਤਾਵ ਦਿੱਤਾ ਕਿ ਅਸੀਂ ਭਾਰਤ ਨਾਲ ਤੁਹਾਡੇ ਵਿਵਾਦ ਦਾ ਨਿਪਟਾਰਾ ਕਰ ਸਕਦੇ ਹਾਂ । ਇਸੇ ਕਾਰਨ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ UAE ਦੌਰੇ ਦੌਰਾਨ ਭਾਰਤ ਨਾਲ ਸਬੰਧ ਸੁਧਾਰਨ ਦੀ ਅਪੀਲ ਕਰਦਿਆਂ UAE ਤੋਂ ਮਦਦ ਦੀ ਮੰਗ ਕੀਤੀ ਸੀ । ਸਾਊਦੀ ਅਤੇ UAE ਨੇ ਉਨ੍ਹਾਂ ਨੂੰ ਕਸ਼ਮੀਰ ਨੂੰ ਭੁੱਲ ਕੇ ਆਪਣਾ ਘਰ ਸੁਧਾਰਨ ਲਈ ਕਿਹਾ । UAE ਨੇ ਪਾਕਿਸਤਾਨ ਨੂੰ 3 ਬਿਲੀਅਨ ਡਾਲਰ ਦੀ ਮਦਦ ਦਿੱਤੀ ਹੈ । ਸਾਊਦੀ ਅਰਬਾਂ ਡਾਲਰ ਦਾ ਕਰਜ਼ਾ ਵੀ ਦੇ ਰਿਹਾ ਹੈ। ਇਸ ਕਾਰਨ ਪਾਕਿਸਤਾਨ ਨੂੰ ਚੁੱਪਚਾਪ ਉਸ ਦੀ ਗੱਲ ਮੰਨਣੀ ਪਈ।
ਇਹ ਵੀ ਪੜ੍ਹੋ: ਇੱਕ ਫ਼ਰਵਰੀ ਤੋਂ ਸ਼ੁਰੂ ਹੋਵੇਗੀ ਕਣਕ ਦੀ ਵਿਕਰੀ, OMSC ਨੂੰ ਮਿਲੀ ਮਨਜ਼ੂਰੀ, ਘਟਣਗੇ ਆਟੇ ਦੇ ਰੇਟ
ਦੱਸ ਦੇਈਏ ਕਿ ਪਾਕਿਸਤਾਨੀ ਅਖਬਾਰ ਦੇ ਪੱਤਰਕਾਰ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਅਤੇ UAE ਦੋਵਾਂ ਨੇ ਹੀ ਭਾਰਤ ਨਾਲ ਆਰਥਿਕ ਸਬੰਧ ਮਜ਼ਬੂਤ ਹੋ ਗਏ ਹਨ। ਭਾਰਤ ਚਾਹੁੰਦਾ ਹੈ ਕਿ ਇਹ ਦੋਵੇਂ ਦੇਸ਼ ਕਸ਼ਮੀਰ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਅਤੇ ਪੈਸਾ ਕਮਾਉਣ। ਸਾਊਦੀ ਅਤੇ UAE ਦੋਵੇਂ ਆਪਣੀ ਅਰਥ ਵਿਵਸਥਾ ਨੂੰ ਤੇਲ ਦੀ ਬਜਾਏ ਹੋਰ ਖੇਤਰਾਂ ਤੋਂ ਕਮਾਈ ਕਰਕੇ ਮਜ਼ਬੂਤ ਕਰਨਾ ਚਾਹੁੰਦੇ ਹਨ । ਕਸ਼ਮੀਰ ਨੂੰ ਲੈ ਕੇ ਹੋਈ ਮੀਟਿੰਗ ਵਿਚ ਸਾਊਦੀ ਅਤੇ UAE ਦੇ ਕਈ ਕਾਰੋਬਾਰੀ ਸ਼ਾਮਲ ਹੋਏ ਸਨ । ਇਸ ਨਾਲ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਜੋ ਕਸ਼ਮੀਰ ਨੂੰ ਵਿਵਾਦਤ ਇਲਾਕਾ ਕਹਿੰਦਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: