ਦੇਸ਼ ਦੀ ਘੱਟ ਕਿਰਾਏ ਵਾਲੀ ਏਅਰਲਾਈਨਜ਼ ਇੰਡੀਗੋ ਨੇ ਅੰਮ੍ਰਿਤਸਰ ਤੋਂ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਉਣ ਦਾ ਫੈਸਲਾ ਕੀਤਾ ਹੈ । ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਫਲਾਈਟ ਰੋਜ਼ਾਨਾ ਸਿੱਧੀ ਉਡਾਣ ਭਰੇਗੀ । ਇਸ ਤੋਂ ਪਹਿਲਾਂ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ ਫਲਾਈਟ ਉਡਾਣ ਭਰਦੀ ਸੀ । ਇੰਡੀਗੋ ਨੇ ਇਸ ਦੇ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਇੰਡੀਗੋ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ 23 ਫਰਵਰੀ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਫਲਾਈਟ ਰੋਜ਼ਾਨਾ ਉਡਾਣ ਭਰੇਗੀ । ਇਸ ਤੋਂ ਪਹਿਲਾਂ ਇਹ ਫਲਾਈਟ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਯਾਨੀ ਕਿ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰਦੀ ਸੀ । ਦੋਵਾਂ ਸ਼ਹਿਰਾਂ ਵਿਚਾਲੇ ਇਹ ਸਫਰ ਕਰੀਬ ਡੇਢ ਘੰਟੇ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਵਿਗੜੇਗਾ ਮੌਸਮ ! ਮੀਂਹ ਦੇ ਨਾਲ ਅੱਜ ਚੱਲਣਗੀਆਂ ਠੰਡੀਆਂ ਹਵਾਵਾਂ, ਅਲਰਟ ਜਾਰੀ
ਇੰਡੀਗੋ ਦੀ ਵੈੱਬਸਾਈਟ ਮੁਤਾਬਕ ਇਹ ਫਲਾਈਟ ਰੋਜ਼ਾਨਾ ਸਵੇਰੇ 7:05 ਵਜੇ ਉਡਾਣ ਭਰੇਗੀ । 1:35 ਘੰਟੇ ਦਾ ਸਫਰ ਪੂਰਾ ਕਰਨ ਤੋਂ ਬਾਅਦ ਫਲਾਈਟ 8:35 ‘ਤੇ ਅੰਮ੍ਰਿਤਸਰ ਵਿੱਚ ਲੈਂਡ ਹੋ ਜਾਵੇਗੀ । ਇਹ ਉਡਾਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਪਹਿਰ 12:15 ਵਜੇ ਉਡਾਣ ਭਰੇਗੀ । 1:30 ਘੰਟੇ ਦਾ ਸਫਰ ਕਰਨ ਤੋਂ ਬਾਅਦ ਫਲਾਈਟ 1:45 ‘ਤੇ ਲਖਨਊ ਪਹੁੰਚ ਜਾਵੇਗੀ ।
ਵੀਡੀਓ ਲਈ ਕਲਿੱਕ ਕਰੋ -: