ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਦੀ ਬੈਠਕ ਵਿੱਚ ਹਿੱਸਾ ਲਿਆ। ਬੈਠਕ ਵਿੱਚ ਪੀਐੱਮ ਮੋਦੀ ਨੇ ਤੁਰਕੀ ਵਿੱਚ ਆਏ ਜ਼ਬਰਦਸਤ ਭੂਚਾਲ ਦਾ ਜ਼ਿਕਰ ਕੀਤਾ ਤੇ ਭਾਵੁਕ ਹੋ ਗਏ। ਪੀਐੱਮ ਨੇ ਗੁਜਰਾਤ ਦੇ ਕੱਛ ਦੇ ਭੂਚਾਲ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੀਆਂ ਮੁਸੀਬਤਾਂ ਅਸੀਂ ਵੀ ਸਹਿਣ ਕੀਤੀਆਂ ਹਨ। ਭਾਰਤ ਤੁਰਕੀ ਦੀ ਹਰ ਸੰਭਵ ਮਦਦ ਕਰੇਗਾ। ਦਰਅਸਲ, ਸੋਮਵਾਰ ਨੂੰ ਤੁਰਕੀ ਵਿੱਚ ਜ਼ਬਰਦਸਤ ਭੂਚਾਲ ਆਇਆ ਸੀ। ਇਸਦੀ ਤੀਬਰਤਾ 7.8 ਮਾਪੀ ਗਈ। ਭੂਚਾਲ ਇੰਨਾ ਜ਼ਿਆਦਾ ਭਿਆਨਕ ਸੀ ਕਿ ਹੁਣ ਤੱਕ 4 ਹਜ਼ਾਰ 300 ਲੋਕਾਂ ਦੀ ਮੌਤ ਦਰਜ ਹੋ ਚੁੱਕੀ ਹੈ ਤੇ 15 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਕੇਂਦਰੀ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਭਾਜਪਾ ਦੇ ਸੰਸਦੀ ਦਲ ਦੀ ਇਸ ਬੈਠਕ ਵਿੱਚ ਪੀਐੱਮ ਮੋਦੀ ਨੇ ਸਾਰੇ ਸਾਂਸਦਾਂ ਨੂੰ ਬਜਟ ਨੂੰ ਜਨਤਾ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਪੀਐੱਮ ਮੋਦੀ ਨੇ ਕਿਹਾ ਕਿ ਬਜਟ ਵਿੱਚ ਗਰੀਬਾਂ ਦੇ ਹਿੱਤ ਨੂੰ ਪਹਿਲ ਦਿੱਤੀ ਗਈ ਹੈ। ਕੋਈ ਵੀ ਇਸਨੂੰ ਚੁਣਾਵੀ ਬਜਟ ਨਹੀਂ ਕਹਿ ਰਿਹਾ ਹੈ। ਹਾਲਾਂਕਿ ਇਹ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਬਜਟ ਹੈ।
ਇਹ ਵੀ ਪੜ੍ਹੋ: ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ
ਪੀਐੱਮ ਮੋਦੀ ਨੇ ਸਾਂਸਦਾਂ, ਖਾਸ ਕਰ ਸ਼ਹਿਰਾਂ ਤੋਂ ਆਉਣ ਵਾਲੇ ਸਾਂਸਦਾਂ ਨੂੰ ਖੇਡ ਪ੍ਰੋਗਰਾਮ ਆਯੋਜਿਤ ਕਰਨ ਨੂੰ ਕਿਹਾ। ਪੀਐੱਮ ਮੋਦੀ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਵੱਖ-ਵੱਖ G-20 ਬੈਠਕਾਂ ਦੇ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੇ ਦੇਸ਼ ਵਿੱਚ ਉਨ੍ਹਾਂ ਦੀ ਆਓ ਭਗਤ ਦੀ ਸਰਾਹਣਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: