ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅੱਜ ਇੱਕ ਵਾਰ ਫਿਰ ਜ਼ੋਰਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਨਾ ਤੇ ਚਾਂਦੀ ਦੋਹਾਂ ਦੀਆਂ ਕੀਮਤਾਂ ਜ਼ਬਰਦਸਤ ਉਛਾਲ ਨਾਲ ਕਾਰੋਬਾਰ ਕਰ ਰਹੀਆਂ ਹਨ। ਸੋਨੇ ਦੀਆਂ ਕੀਮਤਾਂ ਵਿੱਚ ਜ਼ੋਰਦਾਰ ਉਛਾਲ ਇਸ ਲਈ ਵੀ ਆ ਰਿਹਾ ਹੈ ਕਿਉਂਕਿ ਸੁਰੱਖਿਅਤ ਨਿਵੇਸ਼ ਦੇ ਰੂਪ ਵਿੱਚ ਇਸਦੀ ਮੰਗ ਗਲੋਬਲ ਮਾਰਕਿਟ ਵਿੱਚ ਵੱਧ ਰਹੀ ਹੈ। ਉੱਥੇ ਹੀ ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸਦੇ ਚਲਦਿਆਂ ਗੋਲਡ ਜਵੈੱਲਰੀ ਤੇ ਗੋਲਡ ਸਿੱਕੇ ਦੀ ਮੰਗ ਵਿੱਚ ਉਛਾਲ ਆ ਰਿਹਾ ਹੈ। ਚਾਂਦੀ ਦੀ ਇੰਡਸਟ੍ਰੀਅਲ ਡਿਮਾਂਡ ਵੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਇਸਦਾ ਅਸਰ ਵੀ ਅੰਤਰਰਾਸ਼ਟਰੀ ਮਾਰਕਿਟ ਤੋਂ ਲੈ ਕੇ ਘਰੇਲੂ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਤੇ ਦੇਖਿਆ ਜਾ ਰਿਹਾ ਹੈ।
ਮਲਟੀ ਕਮੋਡਿਟੀ ਐਕਸਚੇਂਜ ‘ਤੇ ਅੱਜ ਸੋਨੇ ਦੀਆਂ ਕੀਮਤਾਂ 57 ਹਜ਼ਾਰ ਰੁਪਏ ਦੇ ਪਾਰ ਹੋ ਗਿਆ ਹੈ। ਸੋਨੇ ਵਿੱਚ ਇਸ ਸਮੇਂ 154 ਰੁਪਏ ਜਾਂ 0.27 ਫ਼ੀਸਦੀ ਦੀ ਉਛਾਲ ਦੇ ਬਾਅਦ 57,126 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ ਦੇਖੇ ਜਾ ਰਹੇ ਹਨ। ਅੱਜ ਸੋਨੇ ਵਿੱਚ 56,994 ਰੁਪਏ ਤਕ ਦੇ ਹੇਠਲੇ ਪੱਧਰ ਤੱਕ ਦੇਖੇ ਗਏ ਸਨ ਤੇ ਉੱਪਰੀ ਪੱਧਰ ਵਿੱਚ ਇਹ 57,134 ਰੁਪਏ ਪ੍ਰਤੀ 10 ਗ੍ਰਾਮ ਰੁੱਕ ਗਿਆ ਸੀ। ਸੋਨੇ ਦੀਆਂ ਇਹ ਕੇਮੈਟਾਂ ਅਪ੍ਰੈਲ ਵਾਇਦਾ ਦੇ ਲਈ ਹਨ।
ਇਹ ਵੀ ਪੜ੍ਹੋ: ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ
ਚਾਂਦੀ ਦੀ ਚਮਕ ਅੱਜ ਫਿਰ ਵਧੀ ਹੋਈ ਦਿਖਾਈਐ ਦੇ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ ‘ਤੇ ਚਾਂਦੀ ਵਿੱਚ ਪੂਰੇ 200 ਰੁਪਏ ਦਾ ਉਛਾਲ ਦੇਖਿਆ ਜਾ ਰਿਹਾ ਹੈ ਤੇ ਇਹ 0.30 ਫ਼ੀਸਦੀ ਵੱਧ ਕੇ 67,650 ਰੁਪਏ ਪ੍ਰਤੀ ਕਿਲੋ ‘ਤੇ ਆ ਗਈ ਹੈ। ਚਾਂਦੀ ਵਿੱਚ ਅੱਜ ਕਾਰੋਬਾਰ ਦੀ ਸ਼ੁਰੂਆਤ 67,399 ਰੁਪਏ ‘ਤੇ ਹੋਈ ਸੀ ਤੇ ਇਹ ਅੱਜ 67,479 ਰੁਪਏ ਤੱਕ ਨੀਚੇ ਗਈ ਸੀ। ਚਾਂਦੀ ਦੀਆਂ ਕੀਮਤਾਂ ਅੱਜ 67,599 ਰੁਪਏ ਪ੍ਰਤੀ ਕਿਲੋ ਦੇ ਉਪਰੀ ਪੱਧਰ ‘ਤੇ ਗਏ ਸਨ।
ਦੱਸ ਦੇਈਏ ਕਿ ਕਾਮੈਕਸ ‘ਤੇ ਅੱਜ ਸੋਨੇ ਦੀਆਂ ਕੀਮਤਾਂ ਦੇਖੀਆਂ ਜਾਣ ਤਾਂ ਇਹ 1,886.60 ਡਾਲਰ ਪ੍ਰਤੀ ਔਸ ‘ਤੇ ਕਾਰੋਬਾਰ ਕਰ ਰਿਹਾ ਹੈ। ਸੋਨੇ ਦੀਆਂ ਕੀਮਤਾਂ ਵਿੱਚ ਅੱਜ 7.25 ਡਾਲਰ ਪ੍ਰਤੀ ਔਸ ਦਾ ਉਛਾਲ ਦੇਖਿਆ ਜਾ ਰਿਹਾ ਹੈ। ਉੱਥੇ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਕਾਮੈਕਸ ‘ਤੇ ਚਾਂਦੀ ਅੱਜ ਕਰੀਬ 0.45 ਫ਼ੀਸਦੀ ਦੀ ਮਜ਼ਬੂਤੀ ਨਾਲ 22.328 ਡਾਲਰ ਪ੍ਰਤੀ ਔਸ ਦੇ ਰੇਟ ‘ਤੇ ਕਾਰੋਬਾਰ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: