ਸ਼ਾਰਟ ਵੀਡੀਓ ਐਪ TikTok ਵੀ ਛਾਂਟੀ ਦੇ ਦੌਰ ਵਿੱਚ ਸ਼ਾਮਿਲ ਹੋ ਚੁੱਕਿਆ ਹੈ। ਕੰਪਨੀ ਨੇ ਭਾਰਤ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਉੱਥੇ ਹੀ 40 ਕਰਮਚਾਰੀਆਂ ਨੂੰ ਪਿੰਕ ਸਲੀਪ ਦਿੱਤਾ ਗਿਆ ਹੈ। ਇੱਕ ਮੀਡੀਆ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਸੋਮਵਾਰ ਨੂੰ ਕੰਪਨੀ ਨੇ ਇੱਕ ਕਾਲ ਦੇ ਬਾਅਦ ਕਰਮਚਾਰੀਆਂ ਨੂੰ ਪਿੰਕ ਸਲੀਪ ਦੇ ਦਿੱਤਾ।
ਕੰਪਨੀ ਨੇ ਕਿਹਾ ਕਿ ਉਹ ਇਨ੍ਹਾਂ ਕਰਮਚਾਰੀਆਂ ਨੂੰ 9 ਮਹੀਨੇ ਦੀ ਤਨਖਾਹ ਦਾ ਭੁਗਤਾਨ ਵੀ ਕਰੇਗੀ। ਮੀਡੀਆ ਰਿਪੋਰਟ ਮੁਤਾਬਕ TikTok ਇੰਡੀਆ ਦੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ 28 ਫਰਵਰੀ ਉਨ੍ਹਾਂ ਦਾ ਆਖਰੀ ਦਿਨ ਹੋਵੇਗਾ। ਅਜਿਹੇ ਵਿੱਚ ਉਨ੍ਹਾਂ ਨੂੰ ਦੂਜੇ ਮੌਕੇ ਤਲਾਸ਼ਣ ਲਈ ਫੀਲਰਸ ਦਿੱਤੇ ਗਏ ਸਨ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਬਾਬਾ ਬਕਾਲਾ ਦੇ ਕੋਲ ਗੁਰੂਘਰ ‘ਚ ਹੋਇਆ ਆਨੰਦ ਕਾਰਜ
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ TikTok ਨੂੰ 2020 ਵਿੱਚ 300 ਚੀਨੀ ਐਪ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਬੈਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਸਨੂੰ ਦੁਬਾਰਾ ਲਾਂਚ ਨਹੀਂ ਕੀਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਇਸਦੇ ਸ਼ੁਰੂ ਹੋਣ ਦੇ ਕੋਈ ਆਸਾਰ ਨਹੀਂ ਦਿਖਾਈ ਦੇ ਰਹੇ ਹਨ। ਅਜਿਹੇ ਵਿੱਚ ਕੰਪਨੀ ਇੰਡੀਆ ਦੇ ਸਾਰੇ ਕਰਮਚਾਰੀਆਂ ਨੂੰ ਕੱਢ ਰਹੀ ਹੈ। ਚੀਨੀ ਐਪ ਦੇ ਭਾਰਤ ਵਿੱਚ ਬੈਨ ਹੋਣ ਮਗਰੋਂ ਇੰਡੀਆ ਦੇ ਜ਼ਿਆਦਾਤਰ ਕਰਮਚਾਰੀ ਦੁਬਈ ਤੇ ਬ੍ਰਾਜ਼ੀਲ ਦੀ ਮਾਰਕਿਟ ਵਿੱਚ ਕੰਮ ਕਰ ਰਹੇ ਸਨ। ਇੰਡੀਆ ਵਿੱਚ TikTok ਬੈਨ ਹੋਣ ਤੱਕ 200 ਮਿਲੀਅਨ ਤੋਂ ਵੱਧ ਯੂਜ਼ਰਸ ਸਨ।
ਦੱਸ ਦੇਈਏ ਕਿ ਗਲੋਬਲ ਮੰਦੀ ਦੇ ਖਦਸ਼ੇ ਵਿਚਾਲੇ ਕਈ ਵੱਡਿਆਂ ਕੰਪਨੀਆਂ ਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਐਮਾਜ਼ੋਨ ਤੋਂ ਲੈ ਕੇ ਫੇਸਬੁੱਕ, ਟਵਿੱਟਰ, ਮਾਈਕ੍ਰੋਸੋਫਟ ਤੇ ਗੂਗਲ ਵਰਗੀਆਂ ਕੰਪਨੀਆਂ ਨੇ ਵੱਡੇ ਪੱਧਰ ‘ਤੇ ਕਤਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: