ਅਮਰੀਕਾ ਦੇ ਅਲਬਾਮਾ ਰਾਜ ਵਿੱਚ US ਆਰਮੀ ਹੈਲੀਕਾਪਟਰ ਬਲੈਕ ਹਾਕ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋਂ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੁੱਧਵਾਰ ਦੁਪਹਿਰ ਅਲਬਾਮਾ ਦੇ ਹੰਟਸਵਿਲੇ ਦੇ ਨੇੜੇ ਹਾਈਵੇ-53 ਦੇ ਨੇੜੇ ਵਾਪਰਿਆ ਹੈ। ਮੈਡੀਸਨ ਕਾਊਂਟੀ ਸ਼ੈਰਿਫ ਦਫ਼ਤਰ ਨੇ ਕਿਹਾ ਕਿ ਇਹ ਭਿਆਨਕ ਹਾਦਸਾ ਬੁੱਧਵਾਰ ਦੀ ਦੁਪਹਿਰ ਕਰੀਬ 3 ਵਜੇ ਅਲਬਾਮਾ ਦੇ ਹੰਟਸਵਿਲੇ ਦੇ ਨੇੜੇ ਬਰਵੇਲ ਰੋਡ ਤੇ ਨੈਸ਼ਨਲ ਹਾਈਵੇ-53 ‘ਤੇ ਵਾਪਰਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿੱਚ ਘੱਟੋ-ਘੱਟ ਦੋ ਲੋਕ ਮਾਰੇ ਗਏ ਹਨ ਤੇ ਕੋਈ ਵੀ ਜਿਊਂਦਾ ਨਹੀਂ ਬਚਿਆ ਹੈ। ਹੰਟਸਵਿਲੇ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਹੈਲੀਕਾਪਟਰ ਵਿੱਚ ਅੱਗ ਲੱਗ ਗਈ। ਮੀਡੀਆ ਰਿਪੋਰਟ ਮੁਤਾਬਕ ਇਸ ਹਾਦਸੇ ਕਾਰਨ ਕੋਈ ਵੀ ਕਾਰ ਜਾਂ ਪੈਦਲ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਮੈਡੀਸਨ ਕਾਊਂਟੀ ਸ਼ੈਰਿਫ ਦਫ਼ਤਰ ਨੇ ਕਿਹਾ ਕਿ ਹੈਲੀਕਾਪਟਰ US ਆਰਮੀ ਦਾ ਬਲੈਕ ਹਾਕ ਸੀ। ਮਿਲਟਰੀ ਏਅਰਕ੍ਰਾਫਟ ਦੀ ਤਰ੍ਹਾਂ ਹੀ ਇਸ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਹਾਦਸੇ ਦੇ ਮੱਦੇਨਜ਼ਰ ਇਲਾਕੇ ਵਿੱਚ ਟ੍ਰੈਫਿਕ ਵਿਵਸਤਾਹ ਰੋਕ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਸ ਹਾਦਸੇ ਸਬੰਧੀ ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਹਾਦਸਾਗ੍ਰਸਤ ਹੈਲੀਕਾਪਟਰ ਵਿੱਚ ਕਿੰਨੇ ਲੋਕ ਸਵਾਰ ਸਨ। ਇਸ ਤੋਂ ਪਹਿਲਾਂ ਬੀਤੇ ਸਾਲ ਜੁਲਾਈ ਵਿੱਚ ਮੈਕਸੀਕੋ ਦੇ ਸਿਨਾਲੋਆ ਵਿੱਚ ਬਲੈਕ ਹਾਕ ਹਾਦਸਾਗ੍ਰਸਤ ਹੋਇਆ ਸੀ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਹੈਲੀਕਾਪਟਰ ਵਿੱਚ 15 ਲੋਕ ਸਵਾਰ ਸਨ।
ਵੀਡੀਓ ਲਈ ਕਲਿੱਕ ਕਰੋ -: