ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਇੱਕ ਮਾਮਲੇ ਵਿੱਚ Flipkart ਇੰਟਰਨੈੱਟ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਨੂੰ ਸੇਵਾ ਵਿੱਚ ਕਮੀ ਲਈ ਦੋਸ਼ੀ ਪਾਇਆ ਹੈ । ਜਿਸ ਕਾਰਨ ਫਲਿੱਪਕਾਰਟ ਨੂੰ ਹਰਜਾਨੇ ਵਜੋਂ 2500 ਰੁਪਏ ਅਦਾ ਕਰਨ ਦੇ ਆਦੇਸ਼ ਦਿੱਤੇ ਗਏ ਹਨ । ਇਲਜ਼ਾਮ ਅਨੁਸਾਰ, Flipkart ਸ਼ਿਕਾਇਤਕਰਤਾ ਨੂੰ ਸੇਲ ਆਫ਼ਰ ਦੇ ਤਹਿਤ ਛੋਟ ਵਾਲੀ ਕੀਮਤ ‘ਤੇ ਸਬੰਧਿਤ ਪ੍ਰੋਡਕਟ ਡਿਲੀਵਰ ਨਹੀਂ ਕਰ ਪਾਈ ਸੀ । ਕਮਿਸ਼ਨ ਨੇ Flipkart ਨੂੰ 1500 ਰੁਪਏ ਅਦਾਲਤੀ ਖਰਚੇ ਵਜੋਂ ਅਦਾ ਕਰਨ ਲਈ ਵੀ ਕਿਹਾ ਹੈ।
ਦਰਅਸਲ,ਬਲਟਾਣਾ ਦੇ ਵਿਕਾਸ ਰਾਣਾ ਨੇ ਕੰਜ਼ਿਊਮਰ ਕਮਿਸ਼ਨ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਸੀ । ਉਨ੍ਹਾਂ ਨੇ Flipkart ਤੋਂ ਰਨਿੰਗ ਜੁੱਤੇ (running shoes ) ਬੁੱਕ ਕੀਤੇ ਸਨ, ਜਿਨ੍ਹਾਂ ਦੀ ਕੀਮਤ Flipkart ਸੇਲ ਵਿੱਚ 3,419 ਰੁਪਏ ਸੀ। 15 ਅਕਤੂਬਰ 2020 ਨੂੰ ਸ਼ਿਕਾਇਤਕਰਤਾ ਨੇ ਪੈਸੇ ਅਦਾ ਕਰ ਦਿੱਤੇ ਸਨ। ਬੂਟਾਂ ਦੀ ਡਿਲਿਵਰੀ 19 ਅਕਤੂਬਰ ਤੱਕ ਉਮੀਦ ਦਿਖਾਈ ਗਈ ਸੀ। ਇਸ ਤੋਂ ਬਾਅਦ ਡਿਲੀਵਰੀ ਦੀ ਸੰਭਾਵਿਤ ਮਿਤੀ 21 ਅਕਤੂਬਰ ਹੋ ਗਈ ।
ਜਦੋਂ ਸ਼ਿਕਾਇਤਕਰਤਾ ਨੂੰ ਪ੍ਰੋਡਕਟ ਨਹੀਂ ਮਿਲਿਆ ਤਾਂ ਉਸਨੇ 21 ਅਕਤੂਬਰ, 2020 ਨੂੰ ਕਸਟਮਰ ਕੇਅਰ ਸਰਵਿਸ ਨੂੰ ਕਾਲ ਕੀਤੀ । ਉਸ ਨੂੰ ਕਿਹਾ ਗਿਆ ਕਿ ਉਹ 26 ਅਕਤੂਬਰ ਤੱਕ ਇੰਤਜ਼ਾਰ ਕਰੇ । ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਈਮੇਲ ਰਾਹੀਂ ਵੀ ਸ਼ਿਕਾਇਤ ਦਰਜ ਕਰਵਾਈ ਸੀ । ਸ਼ਿਕਾਇਤਕਰਤਾ ਨੇ ਕਿਹਾ ਕਿ Flipkart ਨੇ ਨਾ ਤਾਂ ਪ੍ਰੋਡਕਟ ਦੀ ਡਿਲੀਵਰੀ ਕੀਤੀ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ । ਹਾਲਾਂਕਿ ਕੇਸ ਦਾਇਰ ਕੀਤੇ ਜਾਣ ਦੇ ਬਾਅਦ ਉਸਦੇ ਪੈਸੇ ਰਿਫੰਡ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: