ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਸੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਦੀ ਉਮੀਦ ਲਗਾ ਕੇ ਬੈਠੇ ਨਿਵੇਸ਼ਕਾਂ ਨੂੰ ਨਿਰਾਸ਼ਾ ਹੋਣਾ ਪੈ ਰਿਹਾ ਹੈ । ਇਸ ਦਾ ਕਾਰਨ ਇਸ ਮਹੀਨੇ 24 ਕੈਰੇਟ ਸੋਨੇ ਦੀ ਕੀਮਤ ਵਿਚ 2,454 ਰੁਪਏ ਦੀ ਗਿਰਾਵਟ ਹੈ । ਸੋਨੇ ਦੀ ਕੀਮਤ 60,000 ਰੁਪਏ ਤੱਕ ਦੇ ਰਿਕਾਰਡ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਹੀ 58,882 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੱਕ ਪਹੁੰਚ ਕੇ ਹੁਣ 56,000 ਦੇ ਪੱਧਰ ‘ਤੇ ਵਾਪਸ ਪਰਤ ਆਈ ਹੈ। ਉੱਥੇ ਹੀ ਚਾਂਦੀ ਦੀ ਕੀਮਤ 65 ਹਜ਼ਾਰ ਰੁਪਏ ‘ਤੇ ਪਹੁੰਚ ਗਈ ਹੈ।
ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਵੀਰਵਾਰ ਦੀ ਸ਼ਾਮ ਨੂੰ 24 ਕੈਰਟ ਦਾ ਸ਼ੁੱਧ ਸੋਨਾ 56,428 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਅੱਜ ਸਵੇਰੇ 56,204 ਰੁਪਏ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ‘ਤੇ ਸੋਨਾ ਤੇ ਚਾਂਦੀ ਸਸਤੇ ਹੋਏ ਹਨ। ਅਧਿਕਾਰਿਕ ਵੈਬਸਾਈਟ ਅਨੁਸਾਰ ਸ਼ੁੱਕਰਵਾਰ ਸਵੇਰੇ 995 ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀਆਂ ਕੀਮਤਾਂ ਘੱਟ ਕੇ 55,979 ਰੁਪਏ ‘ਤੇ ਪਹੁੰਚ ਗਈਆਂ ਹਨ। ਉੱਥੇ ਹੀ 916 ਸ਼ੁੱਧਤਾ ਵਾਲਾ ਸੋਨਾ ਅੱਜ 51,483 ਰੁਪਏ ਹੋ ਗਿਆ ਹੈ। ਇਸ ਸਤੋਂ ਇਲਾਵਾ 750 ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ 42,153 ‘ਤੇ ਆ ਗਈਆਂ ਹਨ।
ਇਹ ਵੀ ਪੜ੍ਹੋ: ਵਜ਼ੀਫਾ ਘੁਟਾਲੇ ‘ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ
ਗੌਰਤਲਬ ਹੈ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕਈ ਤਰ੍ਹਾਂ ਦੇ ਤੱਤਾਂ ‘ਤੇ ਨਿਰਭਰ ਕਰਦੇ ਹਨ। ਇਸ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੇ ਭਾਅ, ਅੰਤਰਰਾਸ਼ਟਰੀ ਮਾਰਕਿਟ ਵਿੱਚ ਸੋਨੇ-ਚਾਂਦੀ ਦੀ ਡਿਮਾਂਡ ਆਦਿ ਵਰਗੀਆਂ ਚੀਜ਼ਾਂ ਸ਼ਾਮਿਲ ਹਨ। ਭਾਰਤ ਦੇ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਜਧਾਨੀ ਦਿੱਲੀ ਵਿੱਚ 22 ਕੈਰੇਟ ਸੋਨਾ 52,140 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 68,600 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਮੁੰਬਈ ਵਿੱਚ 22 ਕੈਰੇਟ ਸੋਨਾ 51,990 ਰੁਪਏ ਤੇ ਚਾਂਦੀ 68,600 ਰੁਪਏ ਵਿੱਚ ਵਿਕ ਰਿਹਾ ਹੈ। ਇਸ ਤੋਂ ਇਲਾਵਾ ਚੇੱਨਈ ਵਿੱਚ 52,790 ਪ੍ਰਤੀ 10 ਗ੍ਰਾਮ ਤੇ ਚਾਂਦੀ 71,800 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: