ਗੁਜਰਾਤ ਦੇ ਮੇਹਸਾਣਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਵਿਆਹ ‘ਤੇ ਜੰਮ ਕੇ ਨੋਟ ਉਡਾਏ ਜਾ ਰਹੇ ਹਨ। ਵਿਆਹ ਦੀਆਂ ਰਸਮਾਂ ਦੌਰਾਨ ਬਾਰਾਤੀਆਂ ਤੇ ਰਿਸ਼ਤੇਦਾਰਾਂ ਵੱਲੋਂ ਨੋਟਾਂ ਦੀ ਬਾਰਿਸ਼ ਕੀਤੀ ਗਈ, ਜਿਸ ਨੂੰ ਇਕੱਠਾ ਕਰਨ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਨੋਟ ਬਟੋਰਨ ਲਈ ਉਮੜੀ ਭੀੜ ਆਪਸ ‘ਚ ਲੜ ਪਈ। ਹਵਾ ਵਿਚ ਉਡਾਏ ਜਾ ਰਹੇ ਨੋਟ 10 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਸਨ।
ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਘਰ ਦੀ ਛੱਤ ‘ਤੇ ਖੜ੍ਹੇ ਹੋ ਕੇ ਲੋਕ ਨੋਟ ਉਡਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦੇ ਨੋਟ ਇੰਝ ਹੀ ਉਡਾ ਦਿੱਤੇ ਗਏ। ਵੀਡੀਓ ਮੇਹਸਾਣੀ ਜ਼ਿਲ੍ਹੇ ਦੇ ਅਗੋਲ ਪਿੰਡ ਦਾ ਹੈ ਜਿਥੇ ਸਾਬਕਾ ਸਰਪੰਚ ਕਰੀਮਭਾਈ ਦਾਦੂਭਾਈ ਜਾਦਵ ਦੇ ਭਰਾ ਰਸੂਲ ਦੇ ਪੁੱਤ ਦਾ ਵਿਆਹ ਸੀ। ਵਿਆਹ ਦੀ ਖੁਸ਼ੀ ਵਿਚ ਲੋਕਾਂ ਨੇ ਮਕਾਨ ਦੀ ਛੱਤ ‘ਤੇ ਖੜ੍ਹੇ ਹੋ ਕੇ ਨੋਟਾਂ ਦੀ ਬਾਰਿਸ਼ ਕਰ ਦਿੱਤੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : 4 ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਤੇ ਸਾਰੇ ਲੋਕ ਇਸ ਨੂੰ ਪੈਸੇ ਦਾ ਅਪਮਾਨ ਦੱਸ ਰਹੇ ਹਨ ਤੇ ਕੁਝ ਲੋਕ ਇਸ ਨੂੰ ਪੈਸੇ ਦੀ ਬਰਬਾਦੀ ਦੱਸ ਰਹੇ ਹਨ। ਪੈਸਿਆਂ ਨੂੰ ਲੁੱਟਣ ਲਈ ਲੋਕਾਂ ਦੀ ਭੀੜ ਲੱਗ ਗਈ ਸੀ ਤੇ ਕੁਝ ਲੋਕ ਹੱਥੋਂਪਾਈ ਤੱਕ ਕਰਨ ਲੱਗੇ। ਇਸ ਦੌਰਾਨ ਲੱਖਾਂ ਰੁਪਏ ਦੇ ਨੋਟ ਹਵਾ ਵਿਚ ਉਡਾਏ ਗਏ।
ਵੀਡੀਓ ਲਈ ਕਲਿੱਕ ਕਰੋ -: