ਸੂਰਤ ਵਿੱਚ ਇੱਕ ਸੜਕ ਹਾਦਸੇ ਵਿੱਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਇੱਥੇ ਆਪਣੇ ਵਿਆਹ ਦੇ ਕਾਰਡ ਵੰਡਣ ਨਿਕਲੇ ਨੌਜਵਾਨ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਦੋ ਦਿਨ ਬਾਅਦ ਯਾਨੀ 22 ਫਰਵਰੀ ਨੂੰ ਵਿਆਹ ਹੋਣਾ ਸੀ । ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ, ਜਿਸ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ।
ਦਰਅਸਲ, ਸੂਰਤ ਦੇ ਪਰਵਤ ਪਾਟੀਆ ਇਲਾਕੇ ਵਿੱਚ ਰਹਿਣ ਵਾਲੇ 26 ਸਾਲਾ ਜਿਤੇਂਦਰਦਾਨ ਦੌਲਤਦਾਨ ਚਰਨ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਵਿਆਹ ਦਾ ਕਾਰਡ ਦੇਣ ਲਈ ਜਾ ਰਿਹਾ ਸੀ । ਇਸੇ ਦੌਰਾਨ ਪਰਵਤ ਪਾਟੀਆ ਤੋਂ ਸਰਦਾਰ ਮਾਰਕੀਟ ਨੂੰ ਜਾਣ ਵਾਲੀ ਸੜਕ ’ਤੇ ਟਰੱਕ ਚਾਲਕ ਨੇ ਉਸ ਦੀ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਜਤਿੰਦਰ ਦੀ ਬਾਈਕ ਸਲਿੱਪ ਹੋ ਕੇ ਟਰੱਕ ਦੇ ਪਿਛਲੇ ਪਹੀਏ ਵਿੱਚ ਜਾ ਵੱਜੀ । ਟਰੱਕ ਦੇ ਟਾਇਰ ਨੇ ਉਸ ਦੀਆਂ ਦੋਵੇਂ ਲੱਤਾਂ ਨੂੰ ਦਰੜ ਦਿੱਤਾ । ਰਾਹਗੀਰਾਂ ਨੇ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ.ਤ ਹੋ ਗਈ।
ਇਹ ਵੀ ਪੜ੍ਹੋ: ਸਾਵਧਾਨ! ਯੂ-ਟਿਊਬ ‘ਤੇ ਵੀਡੀਓ ਲਾਈਕ ਕਰਨ ਦੇ ਚੱਕਰ ‘ਚ ਔਰਤ ਨੂੰ ਲੱਗਾ 10 ਲੱਖ ਦਾ ਚੂਨਾ
ਇਸ ਸਬੰਧੀ ਲਾੜੇ ਜਿਤੇਂਦਰ ਦਾਨ ਦੇ ਚਚੇਰੇ ਭਰਾ ਰੰਜੀਤਦਾਨ ਨੇ ਦੱਸਿਆ ਕਿ ਜਿਤੇਂਦਰ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ । ਉਹ ਪਿਛਲੇ ਤਿੰਨ ਸਾਲਾਂ ਤੋਂ ਮੇਰੇ ਨਾਲ ਹੀ ਸੂਰਤ ਵਿੱਚ ਰਹਿ ਰਿਹਾ ਸੀ । ਕਰੀਬ ਦੋ ਸਾਲ ਪਹਿਲਾਂ ਜਤਿੰਦਰ ਦਾ ਵਿਆਹ ਤੈਅ ਹੋਇਆ ਸੀ । ਵਿਆਹ 22 ਫਰਵਰੀ ਨੂੰ ਹੋਣਾ ਸੀ। ਪਰਿਵਾਰਕ ਮੈਂਬਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ । ਰੰਜੀਤ ਨੇ ਅੱਗੇ ਦੱਸਿਆ ਕਿ ਜਿਤੇਂਦਰ ਦੇ ਸੂਰਤ ਵਿੱਚ ਸੈੱਟ ਹੋ ਜਾਣ ਦੇ ਚੱਲਦਿਆਂ ਵਿਆਹ ਦੋ ਸਾਲ ਬਾਅਦ ਹੋ ਰਿਹਾ ਸੀ । ਜਤਿੰਦਰ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ।
ਵੀਡੀਓ ਲਈ ਕਲਿੱਕ ਕਰੋ -: