ਕਈ ਧਰਮਾਂ ਵਿੱਚ ਦਾਨ ਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ । ਪਰ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਕੋਈ ਵਿਅਕਤੀ ਦਾਨ ਵਿਚ ਮਿਲੇ ਧਨ ਨੂੰ ਹੀ ਅੱਗੇ ਦਾਨ ਕਰ ਦੇਵੇ । ਅਜਿਹਾ ਹੀ ਕੁਝ ਤਾਮਿਲਨਾਡੂ ਦੇ ਇੱਕ ਭਿਖਾਰੀ ਨੇ ਕੀਤਾ ਹੈ । ਉਸ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਕਰੀਬ 50 ਲੱਖ ਰੁਪਏ ਦਾ ਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਦੱਸ ਦਈਏ ਕਿ 72 ਸਾਲਾ ਪੂਲਪਾਂਡੀਅਨ ਨੇ ਇਹ ਰਕਮ ਸੀਐਮ ਰਾਹਤ ਫੰਡ ਵਿੱਚ ਦਾਨ ਕੀਤੀ ਹੈ । ਇਸ ਤੋਂ ਪਹਿਲਾਂ ਵੀ ਪੂਲਪਾਂਡਿਅਨ ਨੇ ਮਈ 2020 ਵਿੱਚ ਵੀ ਸੀਐੱਮ ਰਾਹਤ ਫੰਡ ਵਿੱਚ 10 ਹਜ਼ਾਰ ਰੁਪਏ ਦਾਨ ਕੀਤੇ ਸਨ ।
ਮੀਡੀਆ ਰਿਪੋਰਟਾਂ ਅਨੁਸਾਰ ਪੂਲਪਾਂਡੀਅਨ ਨੇ ਕਿਹਾ ਕਿ ਉਹ ਇਕੱਲਾ ਹੈ ਅਤੇ ਉਸ ਨੂੰ ਭੀਖ ਦੇ ਰੂਪ ਵਿੱਚ ਮਿਲਣ ਵਾਲੇ ਇੰਨੇ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ ਜੋ ਉਸ ਨੂੰ ਭੀਖ ਵਜੋਂ ਮਿਲਦਾ ਹੈ । ਪੂਲਪਾਂਡੀਅਨ ਦਾ ਕਹਿਣਾ ਹੈ ਕਿ ਮੇਰਾ ਕੋਈ ਪਰਿਵਾਰ ਨਹੀਂ ਹੈ, ਮੈਂ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਜਾ ਕੇ ਭੀਖ ਮੰਗ ਕੇ ਪੈਸੇ ਇਕੱਠੇ ਕਰਦਾ ਹਾਂ। ਫਿਰ ਉੱਥੋਂ ਜਾਣ ਤੋਂ ਪਹਿਲਾਂ ਮੈਂ ਜ਼ਿਲ੍ਹਾ ਕੁਲੈਕਟਰ ਦਫ਼ਤਰ ਜਾਂਦਾ ਹਾਂ ਅਤੇ ਗਰੀਬਾਂ ਦੀ ਮਦਦ ਲਈ ਪੈਸੇ ਦਾਨ ਕਰਦਾ ਹਾਂ । ਬਜ਼ੁਰਗ ਵਿਅਕਤੀ ਦਾ ਕਹਿਣਾ ਹੈ ਕਿ ਮੈਂ 5 ਸਾਲਾਂ ਦੌਰਾਨ ਕਰੀਬ 50 ਲੱਖ ਰੁਪਏ ਦਾਨ ਕੀਤੇ ਹਨ।
ਇਹ ਵੀ ਪੜ੍ਹੋ: ਜਲੰਧਰ : ਰਾਮਾ ਮੰਡੀ ਗੁਰਦੁਆਰੇ ਦੇ ਬਾਹਰ ਬੇਅਦਬੀ, ਫਾੜ ਕੇ ਸੁੱਟੇ ਗੁਟਕਾ ਸਾਹਿਬ ਦੇ ਅੰਗ
ਦੱਸਿਆ ਜਾਂਦਾ ਹੈ ਕਿ ਕਿਸੇ ਸਮੇਂ ਪੂਲਪਾਂਡੀਅਨ ਦਾ ਇੱਕ ਬਹੁਤ ਵੱਡਾ ਪਰਿਵਾਰ ਹੁੰਦਾ ਸੀ । ਉਹ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਰਹਿੰਦਾ ਸੀ । 1980 ਵਿੱਚ ਉਹ ਮੁੰਬਈ ਚਲਾ ਗਿਆ । ਉੱਥੇ ਉਸ ਨੇ ਪਰਿਵਾਰ ਦੀ ਦੇਖਭਾਲ ਲਈ ਇੱਕ ਛੋਟੀ ਜਿਹੀ ਨੌਕਰੀ ਸ਼ੁਰੂ ਕੀਤੀ । ਹਾਲਾਂਕਿ ਸਾਧਨਾਂ ਦੀ ਘਾਟ ਅਤੇ ਮਾੜੇ ਹਾਲਾਤਾਂ ਕਾਰਨ ਉਨ੍ਹਾਂ ਦੀ ਪਤਨੀ ਸਰਸਵਤੀ ਦੀ 24 ਸਾਲ ਪਹਿਲਾਂ ਮੌ.ਤ ਹੋ ਗਈ ਸੀ। ਆਪਣੀ ਪਤਨੀ ਨੂੰ ਗੁਆਉਣ ਤੋਂ ਬਾਅਦ ਪੂਲਪਾਂਡੀਅਨ ਨੇ ਆਪਣੇ ਬੱਚਿਆਂ ਨੂੰ ਪਾਲਿਆ ਅਤੇ ਤਾਮਿਲਨਾਡੂ ਵਾਪਸ ਪਰਤਣ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਕਰ ਦਿੱਤਾ । ਹਾਲਾਂਕਿ ਇਸ ਤੋਂ ਬਾਅਦ ਦੋਵੇਂ ਬੱਚਿਆਂ ਨੇ ਪੂਲਪਾਂਡੀਅਨ ਦਾ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਮਜਬੂਰੀ ਵਿੱਚ ਭੀਖ ਮੰਗਣੀ ਪਈ।
ਵੀਡੀਓ ਲਈ ਕਲਿੱਕ ਕਰੋ -: