ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮਾਲ ਮੁਲਾਕਾਤ ਕੀਤੀ ਹੈ। ਇਸਦੇ ਬਾਅਦ ਬਿਲ ਗੇਟਸ ਨੇ ਦੱਸਿਆ ਕਿ ਪੀਐੱਮ ਮੋਦੀ ਨਾਲ ਮੁਲਾਕਾਤ ਦੇ ਦੌਰਾਨ ਸਿਹਤ ਖੇਤਰ, ਜਲਵਾਯੂ ਪਰਿਵਰਤਨ, ਭਾਰਤ ਦੀ ਜੀ-20 ਪ੍ਰਧਾਨਗੀ ਤੇ ਕਈ ਜ਼ਰੂਰੀ ਮੁੱਦਿਆਂ ‘ਤੇ ਗੱਲਬਾਤ ਹੋਈ ਹੈ। ਆਪਣੇ ਅਧਿਕਾਰਿਕ ਬਲਾਗ ਗੇਟ ਨੋਟਸ ‘ਤੇ ਇਸ ਮੀਟਿੰਗ ਦੇ ਬਾਅਦ ਭਾਰਤ ਦੀ ਤਾਰੀਫ ਕਰਦੇ ਹੋਏ ਬਿਲ ਗੇਟਸ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਸਤੇ ਤੇ ਸੁਰੱਖਿਅਤ ਟੀਕਿਆਂ ਦਾ ਨਿਰਮਾਣ ਕਰ ਕੇ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਹੈ। ਇਸ ਵਿੱਚ ਬਹੁਤ ਸਾਰੇ ਟੀਕੇ ਗੇਟਸ ਫਾਊਂਡੇਸ਼ਨ ਦੀ ਮਦਦ ਨਾਲ ਦੁਨੀਆ ਭਰ ਵਿੱਚ ਵੰਡੇ ਗਏ ਹਨ।
ਇਸਦੇ ਨਾਲ ਹੀ ਬਿਲ ਗੇਟਸ ਨੇ ਭਾਰਤ ਦੇ ਵੈਕਸੀਨ ਡਿਸਟ੍ਰੀਬਿਊਸ਼ਨ ਪਾਲਿਸੀ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨਾ ਸਿਰਫ਼ ਇੰਡੀਆ ਨੇ ਸਸਤੇ ਤੇ ਸੁਰੱਖਿਅਤ ਟੀਕੇ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਬਲਕਿ ਇਸਨੂੰ ਦੇਸ਼ ਭਰ ਵਿੱਚ ਪ੍ਰਭਾਵੀ ਤਰੀਕੇ ਨਾਲ ਵੰਡਿਆ ਵੀ ਹੈ। ਇਸਦੇ ਲਈ ਭਾਰਤ ਵਿੱਚ Co-WIN ਡਿਜ਼ੀਟਲ ਪਲੇਟਫਾਰਮ ਦਾ ਵੀ ਨਿਰਮਾਣ ਕੀਤਾ ਗਿਆ ਜਿਸ ਰਾਹੀਂ ਦੇਸ਼ ਭਰ ਵਿੱਚ 220 ਕਰੋੜ ਤੋਂ ਜ਼ਿਆਦਾ ਕੋਵਿਡ ਵੈਕਸੀਨ ਦੀ ਡੋਜ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੀ ਹੈ। ਲੋਕ ਇਸ ਐਪ ਰਾਹੀਂ ਘਰ ਬੈਠੇ ਆਪਣੀ ਵੈਕਸੀਨ ਨੂੰ ਸ਼ਡਿਊਲ ਕਰਨ ਵਿੱਚ ਸਮਰੱਥ ਹੋਏ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਇਸ ਐਪ ਰਾਹੀਂ ਡਿਜ਼ੀਟਲ ਸਰਟੀਫਿਕੇਟ ਵੀ ਆਸਾਨੀ ਨਾਲ ਮਿਲਿਆ ਹੋਇਆ ਹੈ।
ਇਸਦੇ ਨਾਲ ਹੀ ਬਿਲ ਗੇਟਸ ਨੇ ਆਪਣੇ ਬਲਾੱਗ ਵਿੱਚ ਲਿਖਿਆ ਕਿ ਭਾਰਤ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਡਿਜ਼ੀਟਲ ਪੇਮੈਂਟ ਵਿੱਚ ਵੱਡੀ ਉਪਲਬਧੀ ਹਾਸਿਲ ਕਰਦੇ ਹੋਏ ਦੇਸ਼ ਭਰ ਵਿੱਚ 30 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਖਾਤੇ ਵਿੱਚ ਸਰਕਾਰ ਨੇ ਪੈਸੇ ਟਰਾਂਸਫਰ ਕੀਤੇ ਹਨ। ਇਸ ਵਿੱਚ 20 ਕਰੋੜ ਮਹਿਲਾ ਲਾਭਪਾਤਰੀ ਸੀ। ਇਸਦੇ ਨਾਲ ਹੀ ਭਾਰਤ ਦਾ ਡਿਜ਼ੀਟਲ ਆਈਡੀ ਆਧਾਰ ਕਾਰਡ ਨੇ ਦੇਸ਼ ਦੀ ਵਿਕਾਸ ਦੀ ਗਤੀ ਨੂੰ ਹੋਰ ਅੱਗੇ ਵਧਾਇਆ ਹੈ। ਇਸਨੇ ਡਿਜ਼ੀਟਲ ਬੈਂਕਿੰਗ ਨੂੰ ਵਧਾਵਾ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਐਲਾਨ, 19 ਮਾਰਚ ਨੂੰ ਮਨਾਈ ਜਾਵੇਗੀ ਮੂਸੇਵਾਲਾ ਦੀ ਪਹਿਲੀ ਬਰਸੀ
ਇਸ ਤੋਂ ਇਲਾਵਾ ਬਿਲ ਗੇਟਸ ਨੇ ਇਹ ਵੀ ਕਿਹਾ ਕਿ ਭਾਰਤ ਦੀ G-20 ਪ੍ਰਧਾਨਗੀ ਬਾਕੀ ਦੇਸ਼ਾਂ ਦੇ ਲਈ ਇੱਕ ਸੁਨਿਹਰਾ ਮੌਕਾ ਹੈ ਕਿ ਉਹ ਦੇਸ਼ ਦੇ ਡਿਜ਼ੀਟਲ ਪੇਮੈਂਟ, ਡਿਜ਼ੀਟਲ ਆਈਡੀ ਵਰਗੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਸਿਖ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿੱਚ ਸਿਹਤ, ਵਿਕਾਸ ਤੇ ਜਲਵਾਯੂ ਪਰਿਵਰਤਨ ਦੇ ਮਾਮਲੇ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸ਼ਾਵਾਦੀ ਹਨ। ਦੇਸ਼ ਅੱਗੇ ਵੀ ਇਸੇ ਤਰ੍ਹਾਂ ਤਰੱਕੀ ਦੀ ਰਾਹ ‘ਤੇ ਚੱਲਦਾ ਰਹੇਗਾ ਤੇ ਦੁਨੀਆ ਨੂੰ ਨਵੀਂ ਤਕਨੀਕ ਦੇ ਬਾਰੇ ਜਾਣਕਾਰੀ ਦਿੰਦਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: