ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਸਿਗਰਟ ਪੀਣ ਮਗਰੋਂ ਆਪਣੀ ਆਵਾਜ਼ ਗੁਆ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਪਸ਼ੂ ਚਰਾ ਰਹੇ ਬੰਦੇ ਨੂੰ ਇਹ ਸਿਗਰਟ ਅਣਪਛਾਤੇ ਲੋਕਾਂ ਨੇ ਦਿੱਤੀ ਸੀ। ਇਕ ਰਿਪੋਰਟ ਮੁਤਾਬਕ ਪੀੜਤ ਇਲਾਜ ਲਈ ਗੁਜਰਾਤ ਦੇ ਰਾਜਕੋਟ ਹਸਪਤਾਲ ਵਿੱਚ ਭਰਤੀ ਹੈ। ਨੌਜਵਾਨ ਦੇ ਸਿਗਰਟ ਪੀਣ ਮਗਰੋਂ ਗੂੰਗੇ ਹੋਣ ਦੀ ਖਬਰ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਡਰ ਵਾਲਾ ਮਾਹੌਲ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਸਿਗਰਟ ਪੀਣ ਦੇ ਸਾਈਡ ਇਫੈਕਟਸ ‘ਤੇ ਲੰਮੇ ਸਮੇਂ ਤੋਂ ਖੋਜ ਕੀਤੀ ਜਾ ਰਹੀ ਹੈ। ਇਸ ਵਿੱਚ ਕਈ ਗੰਭੀਰ ਬੀਮਾਰੀਆਂ ਬਾਰੇ ਦੱਸਿਆ ਗਿਆ ਹੈ ਜੋ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ। ਹਾਲਾਂਕਿ, ਸਿਗਰਟ ਪੀਣ ਮਗਰੋਂ ਆਵਾਜ਼ ਗੁਆਉਣ ਦਾ ਇਹ ਦੁਰਲਭ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਵਿੱਚ ਸਰਵੋਦਿਆ ਹਾਸਪੀਟਲ ਐਂਡ ਰਿਸਰਚ ਸੈਂਟਰ ਦੇ ਸੀਨੀਅਰ ਕੰਸਲਟੈਂਟ, ਅੰਟਰਨਲ ਮੈਡੀਸਿਨ ਸਪੈਸ਼ਲਿਸਟ ਅਤੇ ਜਨਰਲ ਫਿਜ਼ੀਸ਼ੀਅਨ ਡਾ. ਸੁਮਿਤ ਅਗਰਵਾਲ ਨੇ ਕਿਹਾ ਕਿ ਲੰਮੇ ਸਮੇਂ ਤੱਕ ਸਿਗਰਟ ਪੀਣ ਨਾਲ ਗਲਾ ਖ਼ਰਾਬ ਹੋ ਸਕਦਾ ਹੈ, ਪਰ ਇਸ ਮਾਮਲੇ ਵਿੱਚ ਸਾਨੂੰ ਜ਼ਿਆਦਾ ਪਿਛੋਕੜ ਦੀ ਜਾਣਕਾਰੀ ਚਾਹੀਦੀ ਹੈ। ਜਿਵੇਂ ਇੱਕ ਸਿਗਰਟ ਇਸ ਪੱਧਰ ਤੱਕ ਆਵਾਜ਼ ਨੂੰ ਨੁਕਸਾਨ ਨਹੀਂ ਪਹੁੰਚਾਦੀ, ਇਸ ਦੇ ਕਈ ਹੋਰ ਸਾਈਡ ਇਫੈਕਟ ਹਨ ਪਰ ਲੈਰਿੰਕਸ (ਸਵਰਯੰਤਰ) ‘ਤੇ ਇਸ ਦਾ ਪ੍ਰਭਾਵ ਨਹੀਂ ਦੇਖਿਆ ਗਿਆ।
ਇਹ ਵੀ ਪੜ੍ਹੋ : ਹੁਣ ਦੇਸ਼ ‘ਚ H3N2 ਵਾਇਰਸ ਦੀ ਦਹਿਸ਼ਤ! ICMR ਦੀ ਚਿਤਾਵਨੀ, ਜਾਣੋ ਲੱਛਣ ਤੇ ਬਚਾਅ
ਹਾਲਾਂਕਿ 2020 ਵਿੱਚ ਪ੍ਰਕਾਸ਼ਿਤ ਇੱਕ ਖੋਜ ਨੇ ਆਵਾਜ਼ ਤੇ ਸਿਗਰਟ ਵਿਚਾਲੇ ਸਬੰਧ ਦੀ ਪਛਾਣ ਕੀਤੀ। ਖੋਜ ਵਿੱਚ ਪਾਇਆ ਗਿਆ ਕਿ ਜ਼ਿਆਦਾ ਸਿਗਰਟਨੋਸ਼ੀ ਵੋਕਲ ਕਾਰਡਸ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਤੇ ਵੋਕਲ ਕਾਰਡ ਮਿਊਕੋਸਾ ਨੂੰ ਸੁਕਾ ਸਕਦਾ ਹੈ। ਇਸ ਦੇ ਸਿੱਟੇ ਵਜੋਂ ਵੋਕਲ ਕਾਰਡ ਵਿੱਚ ਸੋਜ ਹੋ ਸਕਦੀ ਹੈ। ਇਸ ਨਾਲ ਖਾਂਸੀ, ਥੁੱਕ ਤੇ ਵੋਕਲ ਕਾਰਡ ਵਿੱਚ ਜਲਨ ਮਹਿਸੂਸ ਹੋ ਸਕਦੀ ਹੈ। ਇਸ ਨਾਲ ਆਵਾਜ਼ ਵਿੱਚ ਵੀ ਬਦਲਾਅ ਹੋ ਸਕਦਾ ਹੈ। ਖੋਜੀਆਂ ਨੇ ਤਰਕ ਦਿੱਤਾ ਕਿ ਸਿਗਰਟਨੋਸ਼ੀ ਨਾਲ ਵੋਕਲ ਕੋਰਡਸ ਦਾ ਭਾਰ ਵਧ ਜਾਏਗਾ, ਜਿਸ ਨਾਲ ਫੰਡਾਮੈਂਟਰ ਫ੍ਰੀਕਵੈਂਸੀ ਘੱਟ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: