ਮੋਗਾ ਜ਼ਿਲ੍ਹੇ ਦੇ ਪਿੰਡ ਡੇਮਰੂ ਖੁਰਦ ਦੇ ਸ਼ਹੀਦ ਸਿਪਾਹੀ ਲਖਬੀਰ ਸਿੰਘ ਦੇ ਪਰਿਵਾਰ ਦਾ ਬੁਰਾ ਹਾਲ ਹੈ। ਸ਼ਹੀਦ ਲਖਬੀਰ ਸਿੰਘ ਦੇ ਪਰਿਵਾਰ ਵਿੱਚ ਮਾਪੇ ਅਤੇ ਇੱਕ ਭਰਾ ਤੇ ਭੈਣ ਹੈ। ਮਾਪੇ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹਨ। ਹੁਣ ਰਾਸ਼ਨ ਕਾਰਡ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਹੈ। ਸ਼ਹੀਦ ਦਾ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਸ਼ਹੀਦ ਲਖਬੀਰ ਸਿੰਘ ਦੀ ਮਾਤਾ ਜਸਬੀਰ ਕੌਰ ਤੇ ਪਿਤਾ ਨੇ ਦੱਸਿਆ ਕਿ ਪੁੱਤ ਦੇ ਸ਼ਹੀਦ ਹੋਣ ਮਗਰੋਂ ਸਰਕਾਰ ਨੇ 30 ਲੱਖ ਰੁਪਏ ਦੀ ਮਦਦ ਕੀਤੀ ਸੀ। ਇਸ ਵਿੱਚ 14 ਲੱਖ ਰੁਪਏ ਕਰਜ਼ਾ ਅਦਾ ਕਰਨ ਵਿੱਚ ਖਰਚ ਹੋ ਚੁੱਕੇ ਹਨ। ਬਾਕੀ ਪੈਸਾ ਲਖਬੀਰ ਸਿੰਘ ਦੀ ਪਤਨੀ ਲੈ ਕੇ ਚਲੀ ਗਈ ਅਤੇ ਉਸ ਨੂੰ ਵੀ ਸਰਕਾਰੀ ਨੌਕਰੀ ਮਿਲ ਗਈ। ਸਾਡੇ ਪਰਿਵਾਰ ਨਾਲੋਂ ਰਿਸ਼ਤੇ ਤੋੜ ਕੇ ਉਹ ਪੇਕੇ ਚਲੀ ਗਈ ਹੈ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਕੋਈ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹੈ। ਹੁਣ ਸਰਾਕਰ ਨੇ ਬਿਨਾਂ ਵਜ੍ਹਾ ਰਾਸ਼ਨ ਕਾਰਡ ਕੱਟ ਦਿੱਤਾ ਹੈ। ਉਨ੍ਹਾਂ ਨੇ ਆਰਥਿਕ ਸਥਿਤੀ ਦੇ ਆਧਾਰ ‘ਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ।
ਪਿੰਡ ਦੇ ਸਰਪੰਚ ਪਵਨਦੀਪ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ। ਲਖਬੀਰ ਸਿੰਗ ਦੇ ਸ਼ਹੀਦ ਹੋਣ ਮਗਰੋਂ ਪਰਿਵਾਰ ਵਿੱਚ ਕੰਮ ਕਰਨ ਵਾਲਾ ਕੋਈ ਨਹੀਂ ਹੈ। ਮਾਪੇ ਬੀਮਾਰ ਰਹਿੰਦੇਹਨ। ਅਚਾਨਕ ਸਰਕਾਰ ਨੇ ਰਾਸ਼ਨ ਕਾਰਡ ਲਿਸਟ ਤੋਂ ਨਾਂ ਵੀ ਹਟਾ ਦਿੱਤਾ। ਰਾਸ਼ਨ ਕਾਰਡ ਤੋਂ ਮਿਲਣ ਵਾਲੀ ਕਣਕ ਨਾਲ ਪਰਿਵਾਰ ਦੀ ਥੋੜ੍ਹੀ ਮਦਦ ਹੋ ਜਾਂਦੀ ਸੀ।
ਇਹ ਵੀ ਪੜ੍ਹੋ : ਬੱਬੂ ਮਾਨ ਤੇ ਮਨਕੀਰਤ ਦੀ ਕਤਲ ਸਾਜ਼ਿਸ਼ ‘ਤੇ MP ਬਿੱਟੂ ਦਾ ਵੱਡਾ ਬਿਆਨ, ਬੋਲੇ- ‘ਏਹ ਕਿਹੜੇ ਘੱਟ ਨੇ…’
ਲਖਬੀਰ ਸਿੰਘ 2014 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਾਲ 2019 ਵਿੱਚ ਉਸ ਦਾ ਵਿਆਹ ਹੋਇਆ ਸੀ। 22 ਜੁਲਾਈ 2020 ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ-ਚੀਨ ‘ਤੇ ਸੀਮਾ ਰੇਖਾ ‘ਤੇ ਤਾਇਨਾਤ ਸੀ। ਸਿਪਾਹੀ ਲਖਬੀਰ ਸਿੰਘ ਆਪਣਏ ਸਾਥੀ ਸਤਵਿੰਦਰ ਸਿੰਘ ਨਾਲ ਪੈਟਰੋਲਿੰਗ ‘ਤੇ ਸੀ। ਇਸੇ ਦੌਰਾਨ ਇੱਕ ਨਦੀ’ਤੇ ਲੱਕੜ ਦੇ ਪੁਲ ਨੂੰ ਪਾਰ ਕਰਦੇ ਸਮੇਂ ਪੈਰ ਫਿਸਲਣ ਕਾਰਨ ਹੇਠਾਂ ਡਿੱਗਣ ਨਾਲ ਲਖਬੀਰ ਸਿੰਘ ਤੇ ਸਾਥੀ ਸਤਵਿੰਦਰ ਸਿੰਘ ਸ਼ਹੀਦ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: