ਯੋਗ ਗੁਰੂ ਸਵਾਮੀ ਰਾਮਦੇਵ ਰਾਮਨੌਮੀ ਦੇ ਦਿਨ 100 ਲੋਕਾਂ ਨੂੰ ਸੰਨਿਆਸ ਦੀ ਦੀਕਸ਼ਾ ਦੇਣਗੇ। ਇਸਦੇ ਲਈ ਇੱਥੇ ਪਤੰਜਲੀ ਯੋਗ ਪੀਠ ਵਿੱਚ ਬੁੱਧਵਾਰ ਨੂੰ ਚੇਤ ਦੇ ਨਰਾਤਿਆਂ ਦੇ ਤਿਓਹਾਰ ‘ਤੇ ਸੰਨਿਆਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਵਿੱਚ 40 ਮਹਿਲਾਵਾਂ ਤੇ 60 ਪੁਰਸ਼ ਰਾਮਨੌਮੀ ‘ਤੇ ਸਵਾਮੀ ਰਾਮਦੇਵ ਤੋਂ ਸੰਨਿਆਸ ਦੀ ਦੀਕਸ਼ਾ ਲੈਣਗੇ। ਇਸਦੇ ਨਾਲ ਹੀ ਲਗਭਗ 500 ਮਹਿਲਾਵਾਂ ਤੇ ਪੁਰਸ਼ਾਂ ਨੂੰ ਸਵਾਮੀ ਰਾਮਦੇਵ ਦੇ ਕਰੀਬੀ ਅਚਾਰਿਆ ਬਾਲਕ੍ਰਿਸ਼ਨ ਬ੍ਰਹਮਚਰਿਆ ਦੀ ਦੀਕਸ਼ਾ ਦੇਣਗੇ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ CM ਯੋਗੀ ਵੀ ਮੌਜੂਦ ਰਹਿਣਗੇ।
ਪ੍ਰੋਗਰਾਮ ਵਿੱਚ ਰਾਮਦੇਵ ਨੇ ਕਿਹਾ ਕਿ ਰਾਮਨੌਮੀ ਦੇ ਦਿਨ ਚਾਰ ਵੇਦਾਂ ਦੇ ਯੱਗ ਦੇ ਨਾਲ ਰਾਮਰਾਜ ਦੀ ਪ੍ਰਤਿਸ਼ਠਾ, ਹਿੰਦੂ ਰਾਜ ਦਾ ਗੌਰਵ ਤੇ ਸਨਾਤਨ ਧਰਮ ਨੂੰ ਯੁੱਗਧਰਮ ਤੇ ਵਿਸ਼ਵ ਧਰਮ ਦੇ ਰੂਪ ਵਿੱਚ ਸਥਾਪਨਾ ਕਰਨ ਦੇ ਲਈ ਇਹ ਨਵੇਂ ਸੰਨਿਆਸੀ ਸਾਡੇ ਵੱਡ-ਵਡੇਰੇ ਸੰਤਾਂ ਦੀ ਸੰਨਿਆਸ ਪਰੰਪਰਾ ਵਿੱਚ ਦੀਕਸ਼ਿਤ ਹੋਣਗੇ। ਇਸ ਨਾਲ ਭਾਰਤੀ ਸਨਾਤਨ ਸੱਭਿਆਚਾਰ ਨੂੰ ਸੰਭਾਲਣ ਦੀ ਮੁਹਿੰਮ ਨੂੰ ਊਰਜਾ ਮਿਲੇਗੀ।
ਇਹ ਵੀ ਪੜ੍ਹੋ: ਵੱਡੀ ਖਬਰ: ਅੰਮ੍ਰਿਤਪਾਲ ਸਿੰਘ ਦਾ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਗ੍ਰਿਫ਼ਤਾਰ
ਬਾਬਾ ਰਾਮਦੇਵ ਨੇ ਕਿਹਾ ਕਿ ਪਤੰਜਲੀ ਯੋਗਪੀਠ ਵਿੱਚ ਇਸਤਰੀ-ਪੁਰਸ਼, ਜਾਤ-ਪਾਤ, ਪੰਥ, ਧਰਮ, ਸੰਪਰਦਾ ਦਾ ਕੋਈ ਭੇਦ ਨਹੀਂ ਹੈ ਅਤੇ ਸਾਰੇ ਭਾਈ-ਭੈਣ ਸੰਨਿਆਸ ਲੈ ਕੇ ਪੂਰੀ ਦੁਨੀਆ ਵਿੱਚ ਸਨਾਤਨ ਧਰਮ ਦਾ ਝੰਡਾ ਲਹਿਰਾਉਣਗੇ । ਆਪਣੇ ਸੰਬੋਧਨ ਵਿੱਚ ਰਾਮ ਮੰਦਰ ‘ਤੇ ਬੋਲਦੇ ਹੋਏ ਰਾਮਦੇਵ ਨੇ ਕਿਹਾ ਕਿ ਇਸ ਨਾਲ ਰਾਮ ਰਾਜ ਨੂੰ ਮਾਣ ਮਿਲੇਗਾ ਅਤੇ ਰਾਮ ਮੰਦਰ ਦੇ ਨਾਲ ਹੀ ਇਹ ਦੇਸ਼ ਦਾ ਰਾਸ਼ਟਰੀ ਮੰਦਰ ਵੀ ਬਣੇਗਾ।
ਵੀਡੀਓ ਲਈ ਕਲਿੱਕ ਕਰੋ -: