ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਵਾਰਾਣਸੀ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ‘ਵਨ ਵਰਲਡ ਟੀਬੀ ਸੰਮੇਲਨ’ ਨੂੰ ਸੰਬੋਧਿਤ ਕੀਤਾ। ਪੀਐੱਮ ਮੋਦੀ ਨੇ ‘ਵਨ ਵਰਲਡ ਟੀਬੀ ਸੰਮੇਲਨ’ ਵਿੱਚ ਬਟਨ ਦਬਾ ਕੇ ਭਾਰਤ ਵਿੱਚ ਟੀਬੀ ਨੂੰ ਖਤਮ ਕਰਨ ਦੇ ਲਈ ਮੁੱਖ ਪਹਿਲੂਆਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਚੁਣੌਤੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਜਦੋਂ ਸਭ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇੱਕ ਨਵਾਂ ਰਸਤਾ ਨਿਕਲ ਹੀ ਜਾਂਦਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ‘ਵਨ ਵਰਲਡ ਟੀਬੀ ਸੰਮੇਲਨ’ ਕਾਸ਼ੀ ਵਿੱਚ ਹੋ ਰਿਹਾ ਹੈ। ਇਹ ਮੇਰੀ ਕਿਸਮਤ ਹੈ ਕਿ ਮੈਂ ਕਾਸ਼ੀ ਦਾ ਸਾਂਸਦ ਵੀ ਹਾਂ। ਮੈਨੂੰ ਵਿਸ਼ਵਾਸ ਹੈ ਕਿ TB ਵਰਗੀ ਬਿਮਾਰੀ ਦੇ ਖਿਲਾਫ਼ ਸਾਡੇ ਗਲੋਬਲੀ ਸੰਕਲਪ ਨੂੰ ਕਾਸ਼ੀ ਇੱਕ ਨਵੀਂ ਊਰਜਾ ਦੇਵੇਗੀ।
ਪੀਐੱਮ ਮੋਦੀ ਨੇ ਕਿਹਾ ਕਿ ਇੱਕ ਦੇਸ਼ ਦੇ ਤੌਰ ‘ਤੇ ਭਾਰਤ ਦੀ ਵਿਚਾਰਧਾਰਾ ਦਾ ਪ੍ਰਤੀਬਿੰਬ ‘ਵਸੁਧੈਵ ਕੂਟੁਮਬਕਮ’ ਯਾਨੀ ‘Whole world is one family’ ਦੀ ਭਾਵਨਾ ਵਿੱਚ ਝਲਕਦਾ ਹੈ। ਇਹ ਪ੍ਰਾਚੀਨ ਵਿਚਾਰ ਅੱਜ ਆਧੁਨਿਕ ਵਿਸ਼ਵ ਨੂੰ integrated vision ਦੇ ਰਿਹਾ ਹੈ, integrated solutions ਦੇ ਰਿਹਾ ਹੈ। ਇਸ ਲਈ ਪ੍ਰੈਸੀਡੈਂਟ ਦੇ ਤੌਰ ‘ਤੇ ਭਾਰਤ ਨੇ G-20 ਸੰਮੇਲਨ ਦੀ ਵੀ ਥੀਮ ਰੱਖੀ ਹੈ- ”One world, one family, one future’! ਇਹ ਰਹੀਮ ਇੱਕ ਪਰਿਵਾਰ ਦੇ ਰੂਪ ਵਿੱਚ ਪੂਰੇ ਵਿਸ਼ਵ ਦੇ ਸਾਂਝੇ ਭਵਿੱਖ ਦਾ ਸੰਕਲਪ ਹੈ। ਇਹੀ ਕਾਰਨ ਹੀ ਕਿ ਭਾਰਤ ਨੇ ਆਪਣੀ G-20 ਪ੍ਰਧਾਨਗੀ ਦੇ ਲਈ ਵੀ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਵਿਸ਼ਾ ਚੁਣਿਆ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ 2014 ਦੇ ਬਾਅਦ ਤੋਂ ਭਾਰਤ ਨੇ ਜਿਸ ਸੋਚ ਤੇ ਅਪ੍ਰੋਚ ਦੇ ਨਾਲ ਟੀਬੀ ਦੇ ਖਿਲਾਫ਼ ਕੰਮ ਕਰਨਾ ਸ਼ੁਰੂ ਕੀਤਾ, ਉਹ ਹੈਰਾਨੀਜਨਕ ਹੈ। ਭਾਰਤ ਦੀਆਂ ਇਹ ਕੋਸ਼ਿਸ਼ਾਂ ਪੂਰੇ ਵਿਸ਼ਵ ਨੂੰ ਇਸ ਲਈ ਜਾਣਨੀਆਂ ਚਾਹੀਦੀਆਂ ਕਿਉਂਕਿ ਇਹ ਟੀਬੀ ਦੇ ਖਿਲਾਫ਼ ਗਲੋਬਲੀ ਲੜਾਈ ਦਾ ਇੱਕ ਨਵਾਂ ਮਾਡਲ ਹੈ। ਪੀਐੱਮ ਮੋਦੀ ਨੇ ਦੱਸਿਆ ਕਿ ਕੋਈ ਵੀ TB ਮਰੀਜ ਇਲਾਜ਼ ਤੋਂ ਵਾਂਝਾ ਨਾ ਰਹੇ, ਇਸਦੇ ਲਈ ਅਸੀਂ ਨਵੀਂ ਰਣਨੀਤੀ ‘ਤੇ ਕੰਮ ਕੀਤਾ। TB ਦੇ ਮਰੀਜ਼ਾਂ ਦੀ ਸਕ੍ਰੀਨਿੰਗ ਦੇ ਲਈ ਉਨ੍ਹਾਂ ਦੀ ਟ੍ਰੀਟਮੈਂਟ ਦੇ ਲਈ ਅਸੀਂ ਉਨ੍ਹਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੋੜਿਆ ਹੈ। TB ਦੀ ਮੁਫਤ ਜਾਂਚ ਦੇ ਲਈ ਅਸੀਂ ਦੇਸ਼ ਭਰ ਵਿੱਚ ਲੈਬਾਂ ਦੀ ਗਿਣਤੀ ਵਧਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਸਾਲ 2025 ਤੱਕ TB ਖਤਮ ਕਰਨ ਦੇ ਟੀਚੇ ‘ਤੇ ਕੰਮ ਕਰ ਰਿਹਾ ਹੈ। TB ਖਤਮ ਕਰਨ ਦਾ ਗਲੋਬਲ ਟਾਰਗੇਟ ਸਾਲ 2030 ਹੈ ਪਰ ਭਾਰਤ 2025 ਤੱਕ TB ਖਤਮ ਕਰਨ ਦੇ ਟੀਚੇ ‘ਤੇ ਕੰਮ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: