ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਵਿੱਚ ਸਥਿਤ ਕੂਨੋ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਦੀ ਅਜੀਬ ਹਾਲਤ ਹੈ। ਉਹ ਪਿਛਲੇ ਚਾਰ ਦਿਨ ਤੋਂ ਓਵਾਨ ਨੂੰ ਵਾਪਸ ਲਿਆਉਣ ਦੀ ਜੱਦੋ-ਜਹਿਦ ਕਰ ਰਹੇ ਹਨ, ਪਰ ਹੁਣ ਉਨ੍ਹਾਂ ਦੀਆਂ ਪਰੇਸ਼ਾਨੀਆਂ ਦੁੱਗਣੀਆਂ ਹੋ ਗਈਆਂ ਹਨ। ਬੁੱਧਵਾਰ ਨੂੰ ਓਵਾਨ ਤੋਂ ਬਾਅਦ ਆਸ਼ਾ ਨਾਮ ਦੀ ਮਾਦਾ ਚੀਤਾ ਵੀ ਕੂਨੋ ਦੇ ਜੰਗਲਾਂ ਤੋਂ ਬਾਹਰ ਨਿਕਲ ਗਈ। ਅਧਿਕਾਰੀਆਂ ਦੀ ਚਿੰਤਾ ਇਸ ਲਈ ਵੀ ਵਧ ਗਈ ਹੈ ਕਿਉਂਕਿ ਆਸ਼ਾ ਸ਼ਿਵਪੁਰੀ ਜ਼ਿਲ੍ਹੇ ਵੱਲ ਵੱਧ ਰਹੀ ਹੈ, ਜਿੱਥੇ ਲੋਕਾਂ ਨੂੰ ਇਹ ਨਹੀਂ ਦੱਸਿਆ ਗਿਆ ਹੈ ਕਿ ਚੀਤੇ ਤੋਂ ਆਪਣੀ ਸੁਰੱਖਿਆ ਕਿਸ ਤਰ੍ਹਾਂ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਓਵਾਨ ਤੇ ਆਸ਼ਾ ਨੂੰ ਪਿਛਲੇ ਸਾਲ 17 ਸਤੰਬਰ ਨੂੰ ਪ੍ਰਧਾਨਮੰਤਰੀ ਮੋਦੀ ਨੇ ਕੂਨੋ ਨੈਸ਼ਨਲ ਪਾਰਕ ਵਿੱਚ ਛੱਡਿਆ ਸੀ। ਇਨ੍ਹਾਂ ਦੋਹਾਂ ਦਾ ਨਾਮ ਵੀ ਪ੍ਰਧਾਨ ਮੰਤਰੀ ਨੇ ਹੀ ਰੱਖਿਆ ਸੀ। 11 ਮਾਰਚ ਨੂੰ ਦੋਹਾਂ ਨੂੰ ਬਾੜੇ ਵਿੱਚੋਂ ਕੱਢ ਕੇ ਜੰਗਲਾਂ ਵਿੱਚ ਛੱਡਿਆ ਗਿਆ ਸੀ। ਨਾਮੀਬੀਆ ਤੋਂ ਲਿਆਂਦਾ ਗਿਆ ਇਹ ਜੋੜਾ ਹੁਣ ਕੂਨੋ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਓਵਾਨ ਕੂਨੋ ਦੇ ਆਸਪਾਸ ਦੇ ਪਿੰਡਾਂ ਵਿੱਚ ਘੁੰਮ ਰਿਹਾ ਹੈ। ਉਹ ਕਦੇ ਖੇਤ ਤੇ ਕਦੇ ਨਦੀ ਵਿੱਚ ਪਾਣੀ ਪੀਂਦੇ ਹੋਏ ਦਿਖਾਈ ਦੇ ਚੁੱਕਿਆ ਹੈ। ਉਹ ਹੁਣ ਤੱਕ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਹੈ। ਪ੍ਰੋਜੈਕਟ ਚੀਤਾ ਦੇ ਅਧਿਕਾਰੀ ਹੁਣ ਡਾਰਟਿੰਗ ਰਾਹੀਂ ਫੜ੍ਹਨ ਦੀ ਯੋਜਨਾ ਬਣਾ ਰਹੇ ਹਨ। ਇਸ ਬਾਰੇ ਵਿੱਚ ਵੀਰਵਾਰ ਨੂੰ ਫ਼ੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਸਵਾਰੀਆਂ ਨਾਲ ਭਰੀ ਬੱਸ ਦੀ ਟਰੈਕਟਰ ਨਾਲ ਟੱਕਰ, ਹਾਦਸੇ ‘ਚ 12 ਲੋਕ ਜ਼ਖਮੀ
ਦੱਸ ਦੇਈਏ ਕਿ ਆਸ਼ਾ ਕੂਨੋ ਨੈਸ਼ਨਲ ਪਾਰਕ ਤੋਂ ਪੂਰਬ ਦਿਸ਼ਾ ਵੱਲ ਟ੍ਰੈਕ ਕੀਤਾ ਗਿਆ ਹੈ। ਇੱਥੋਂ ਦੇ ਲੋਕਾਂ ਨੂੰ ਚੀਤਾ ਦੇ ਨਾਲ ਡੀਲ ਕਰਨ ਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਜਿਸਦੇ ਚਲਦਿਆਂ ਅਧਿਕਾਰੀ ਜ਼ਿਆਦਾ ਚਿੰਤਿਤ ਹਨ। ਇਹ ਦੋਨੋ ਚੀਤੇ ਕੂਨੋ ਦੇ ਆਸਪਾਸ ਜਿਨ੍ਹਾਂ ਜੰਗਲਾਂ ਵਿੱਚ ਘੁੰਮ ਰਹੇ ਹਨ, ਉਹ ਇਲਾਕਾ ਅਫਰੀਕਾ ਦੇ ਸਵਾਨਾ ਗ੍ਰਾਸਲੈਂਡ ਨਾਲ ਮਿਲਦਾ ਜੁਲਦਾ ਹੈ।
ਵੀਡੀਓ ਲਈ ਕਲਿੱਕ ਕਰੋ -: