IPL ਵਿੱਚ ਐਤਵਾਰ ਨੂੰ ਦੋ ਮੁਕਾਬਲੇ ਖੇਡੇ ਜਾਣਗੇ। ਰਾਜਸਥਾਨ-ਬੈਂਗਲੁਰੂ ਵਿੱਚ ਦੁਪਹਿਰ 3.30 ਵਜੇ ਪਹਿਲਾ ਮੈਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਇਸ ਤੋਂ ਬੜਾ ਡੌਨ ਦੂਜਾ ਮੁਕਾਬਲਾ ਚੇੱਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਾਲੇ ਚੇੱਨਈ ਦੇ ਚੇਪਾਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹੁਣ ਤੱਕ ਖੇਡੇ ਗਏ 6 ਮੁਕਾਬਲਿਆਂ ਵਿੱਚ ਚੇੱਨਈ ਨੂੰ 2 ਮੈਚਾਂ ਵਿੱਚ ਹਾਰ ਤੇ 4 ਮੈਚਾਂ ਵਿੱਚ ਜਿੱਤ ਮਿਲੀ ਹੈ। ਚੇੱਨਈ ਦੀ ਟੀਮ ਪੁਆਇੰਟਸ ਟੇਬਲ ਵਿੱਚ ਰਾਜਸਥਾਨ ਤੇ ਲਖਨਊ ਤੋਂ ਬਾਅਦ 8 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਜੇਕਰ ਚੇੱਨਈ ਦੀ ਟੀਮ ਜ਼ਿਆਦਾ ਫਰਕ ਨਾਲ ਮੈਚ ਜਿੱਤ ਜਾਂਦੀ ਹੈ ਤਾਂ 10 ਅੰਕਾਂ ਨਾਲ ਪਹਿਲੇ ਸਥਾਨ ‘ਤੇ ਆ ਜਾਵੇਗੀ। ਟੀਮ ਵਿੱਚ ਹੁਣ ਤੱਕ ਰਿਤੁਰਾਜ ਗਾਇਕਵਾੜ, ਡੇਵਾਨ ਕਾਨਵੇ ਤੇ ਤੁਸ਼ਾਰ ਦੇਸ਼ਪਾਂਡੇ ਦੀ ਪਰਫਾਰਮੈਂਸ ਸ਼ਾਨਦਾਰ ਰਹੀ ਹੈ।
ਜੇਕਰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਦੀ ਗੱਲ ਕੀਤੀ ਜਾਵੇ ਤਾਂ ਕੋਲਕਾਤਾ ਦੀ ਟੀਮ ਆਪਣੇ ਆਖਰੀ ਤਿੰਨ ਮੁਕਾਬਲੇ ਹਾਰੀ ਹੈ। ਹੁਣ ਤੱਕ ਖੇਡੇ 6 ਮੈਚਾਂ ਵਿੱਚੋਂ ਕੋਲਕਾਤਾ ਨੂੰ 2 ਮੁਕਾਬਲਿਆਂ ਵਿੱਚ ਹੀ ਜਿੱਤ ਮਿਲੀ ਹੈ। 4 ਅੰਕਾਂ ਨਾਲ ਕੋਲਕਾਤਾ ਦੀ ਟੀਮ 8ਵੇਂ ਨੰਬਰ ‘ਤੇ ਹੈ। ਜੇਕਰ ਅੱਜ ਟੀਮ ਜਿੱਤ ਜਾਂਦੀ ਹੈ ਤਾਂ 6 ਅੰਕਾਂ ਨਾਲ 5ਵੇਂ ਨੰਬਰ ‘ਤੇ ਆ ਸਕਦੀ ਹੈ। ਦੱਸ ਦੇਈਏ ਕਿ IPL ਵਿੱਚ ਹੁਣ ਤੱਕ 27 ਮੈਚ ਖੇਡੇ ਗਏ ਹਨ। ਚੇੱਨਈ ਨੇ ਆਪਾਂ ਦਬਦਬਾ ਦਿਖਾਉਂਦੇ ਹੋਏ 17 ਮੈਚ ਜਿੱਤੇ ਹਨ ਤੇ ਉੱਥੇ ਹੀ ਕੋਲਕਾਤਾ ਨੂੰ 9 ਮੈਚਾਂ ਵਿੱਚ ਹੀ ਜਿੱਤ ਮਿਲੀ ਹੈ, ਜਦਕਿ ਇੱਕ ਮੈਚ ਬੇਨਤੀਜਾ ਰਿਹਾ ਹੈ।
ਇੱਥੇ ਜੇਕਰ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਈਡਨ ਗਾਰਡਨ ਦੀ ਪਿੱਚ ਸਪਾਟ ਰਹਿਣ ਦੀ ਉਮੀਦ ਹੈ। ਇੱਥੇ ਪਿਛਲੇ ਮੈਚ ਵਿੱਚ ਦੋਹਾਂ ਟੀਮਾਂ ਨੇ ਬੋਰਡ ‘ਤੇ 200 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਅਜਿਹੇ ਵਿੱਚ ਅੱਜ ਦੀ ਪਿੱਚ ਵੀ ਬੱਲੇਬਾਜ਼ਾਂ ਨੂੰ ਹੀ ਮਦਦ ਕਰ ਸਕਦੀ ਹੈ। ਇੱਥੇ ਸਪਿਨਰਾਂ ਨੂੰ ਵੀ ਮਦਦ ਰਹਿੰਦੀ ਹੈ, ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ।
ਸੰਭਾਵਿਤ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼: ਨੀਤਿਸ਼ ਰਾਣਾ (ਕਪਤਾਨ), ਵੈਂਕਟੇਸ਼ ਅਈਅਰ, ਜੇਸਨ ਰਾਏ, ਆਂਦਰੇ ਰਸੇਲ, ਸੁਨੀਲ ਨਰਾਇਣ, ਅਨੁਕੂਲ ਰਾਏ, ਰਿੰਕੂ ਸਿੰਘ, ਲਿਟਨ ਦਾਸ (ਵਿਕਟਕੀਪਰ), ਸ਼ਾਰਦੁਲ ਠਾਕੁਰ, ਉਮੇਸ਼ ਯਾਦਵ ਤੇ ਵਰੁਣ ਚੱਕਰਵਰਤੀ।
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ(ਕਪਤਾਨ), ਰਿਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਅੰਬਾਤੀ ਰਾਇਡੂ, ਅਜਿੰਕਿਆ ਰਹਾਣੇ, ਮੋਇਨ ਅਲੀ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਤੁਸ਼ਾਰ ਦੇਸ਼ਪਾਂਡੇ, ਮਥੀਸ਼ ਪਥਿਰਾਨਾ ਤੇ ਮਹੀਸ਼ ਤੀਕਸ਼ਣਾ।
ਵੀਡੀਓ ਲਈ ਕਲਿੱਕ ਕਰੋ -: