ਡਾ.ਸੁਮਿਤਾ ਸੋਫਤ ਹਸਪਤਾਲ ਕਾਲਜ ਰੋਡ ਵਿਖੇ FOGSI (ਫੈਡਰੇਸ਼ਨ ਆਫ ਔਬਸਟੈਟ੍ਰਿਕਸ ਐਂਡ ਗਾਇਨੀਕੋਲੋਜੀਕਲ ਸੋਸਾਇਟੀ ਆਫ ਇੰਡੀਆ) ਦੀ ਅਗਵਾਈ ਹੇਠ ਮਹਿਲਾ ਰੋਗ ਮਾਹਿਰਾਂ ਲਈ ਇੱਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਪਟਿਆਲਾ, ਜਲੰਧਰ, ਕਪੂਰਥਲਾ, ਬਠਿੰਡਾ, ਚੰਡੀਗੜ੍ਹ ਸਣੇ ਹੋਰ ਸ਼ਹਿਰਾਂ ਦੇ ਡਾਕਟਰਾਂ ਨੇ ਹਿੱਸਾ ਲਿਆ। ਜਿਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਬਾਂਝਪਨ ਦੇ ਇਲਾਜ ਦੀ ਸਫਲਤਾ ਦਰ ਨੂੰ ਵਧਾਇਆ ਜਾ ਸਕਦਾ ਹੈ। ਇਸ ਵਿੱਚ ਟ੍ਰੇਨਿੰਗ ਵਿੱਚ ਸਹਿਯੋਗ ਦੇਣ ਲਈ ਦਿੱਲੀ ਤੋਂ ਗਾਇਨਾਕੋਲੋਜਿਸਟ ਡਾ: ਸ਼ਵੇਤਾ ਮਿੱਤਲ ਵੀ ਪਹੁੰਚੇ । ਦੱਸ ਦੇਈਏ ਕਿ ਸੁਮਿਤਾ ਸੋਫਤ ਹਸਪਤਾਲ ਗਾਇਨਾਕੋਲੋਜਿਸਟ ਦੀ ਟ੍ਰੇਨਿੰਗ ਦੇ ਲਈ FOGSI ਤੋਂ ਮਾਨਤਾ ਪ੍ਰਾਪਤ ਹੈ।
ਟ੍ਰੇਨਿੰਗ ਪ੍ਰੋਗਰਾਮ ਦੌਰਾਨ ਸੰਬੋਧਿਤ ਕਰਦਿਆਂ ਡਾ.ਸੁਮਿਤਾ ਸੋਫਤ ਨੇ ਦੱਸਿਆ ਕਿ ਬਾਂਝਪਨ ਨਾਲ ਸਮੱਸਿਆ ਨਾਲ ਜੁੜੇ ਜੋੜਿਆਂ ਲਈ ਨਵੀਆਂ ਤਕਨੀਕਾਂ ਵਰਦਾਨ ਸਾਬਤ ਹੋਈਆਂ ਹਨ। ਇਨ੍ਹਾਂ ਤਕਨੀਕਾਂ ਨੇ ਇਲਾਜ ਦੀ ਸਫਲਤਾ ਦਰ ਨੂੰ ਵਧਾ ਦਿੱਤਾ ਹੈ । 25 ਸਾਲ ਪਹਿਲਾਂ ਤੱਕ IVF ਇਲਾਜ ਦੀ ਸਫਲਤਾ ਦਰ 20 ਤੋਂ 25 ਫੀਸਦੀ ਸੀ, ਪਰ ਹੁਣ ਨਵੀਆਂ ਤਕਨੀਕਾਂ ਦੀ ਬਦੌਲਤ ਇਹ 50 ਤੋਂ 60 ਫੀਸਦੀ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਡਾ.ਸੁਮਿਤਾ ਸਾਫਤ ਹਸਪਤਾਲ ਵਿੱਚ ਬਾਂਝਪਨ ਦੇ ਇਲਾਜ ਵਿੱਚ ਵਰਤੀ ਜਾ ਰਹੀ ਨਵੀਂ ਮਸ਼ੀਨਰੀ ਇੰਟਰਾਸਾਇਟੋਪਲਾਜ਼ਮਿਕ ਮਾਰਫੋਲੋਜਿਕਲੀ ਸੇਲੇਕਟੇਡ ਸਪਰਮ ਇੰਜੈਕਸ਼ਨ ਵਿਦ ਜੈਨੇਟਿਕ ਸਪਿੰਡਲ ਵਿਊ ਬਾਰੇਵ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਲੱਖਾਂ Sperms ਵਿੱਚੋਂ ਬੱਚੇ ਨੂੰ ਸਿਰਫ਼ ਇੱਕ ਹੀ Sperm ਨਾਲ ਹੀ ਠਹਿਰਨਾ ਹੁੰਦਾ ਹੈ, ਇਸ ਲਈ ਲੱਖਾਂ Sperms ਵਿੱਚੋਂ ਸਭ ਤੋਂ ਵਧੀਆ ਕੁਆਲਿਟੀ ਦਾ Sperm ਚੁਣਨਾ ਬਹੁਤ ਜ਼ਰੂਰੀ ਹੈ। IVF ਵਿੱਚ ਸਿਰਫ਼ sperm ਵਾਸ਼ ਕੀਤੇ ਜਾ ਸਕਦੇ ਹਨ । ਪਰ ਐਮਸੀ ਵਿੱਚ Sperm ਨੂੰ ਜ਼ੂਮ ਕਰਕੇ ਦੇਖਿਆ ਜਾ ਸਕਦਾ ਹੈ। ਇਸ ਨਾਲ ਲੱਖਾਂ Sperm ਵਿੱਚੋਂ ਸਭ ਤੋਂ ਵਧੀਆ Sperm ਚੁਣਨ ਵਿੱਚ ਮਦਦ ਮਿਲਦੀ ਹੈ। ਡਾ: ਸੁਮਿਤਾ ਨੇ ਦੱਸਿਆ ਕਿ ਔਰਤਾਂ ਦੇ ਆਂਡੇ ਵਿੱਚ ਜੈਨੇਟਿਕ ਸਪਿੰਡਲ ਹੁੰਦਾ ਹੈ। ਜਦੋਂ Sperm ਇੰਜੇਕਟ ਕੀਤਾ ਜਾਂਦਾ ਹੈ, ਜੇ ਉਹ ਸਪਿੰਡਲ ਵਿਊ ਨੂੰ ਛੂਹ ਜਾਵੇ ਤਾਂ ਐਂਬੀਓ ਨਹੀਂ ਬਣਦਾ। IVF ਵਿੱਚ ਸਪਿੰਡਲ ਵਿਊ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਕਈ ਵਾਰ Sperm ਸਪਿੰਡਲ ਵਿਊ ਨੂੰ ਛੂਹ ਜਾਂਦਾ ਹੈ ਅਤੇ ਸਾਰੀ ਮਿਹਨਤ ਬੇਕਾਰ ਜਾਂਦੀ ਹੈ, ਪਰ ਨਵੀਂ ਤਕਨੀਕ ਨਾਲ ਡਾਕਟਰ ਸਪਿੰਡਲ ਵਿਊ ਨੂੰ ਦੇਖ ਕੇ ਉਸਦੇ ਨਾਲ ਛੂਹਣ ਤੋਂ ਰੋਲ ਸਕਦਾ ਹੈ, ਜਿਸ ਨਾਲ ਪ੍ਰੈਗਨੈਂਸੀ ਦੇ ਚਾਂਸ ਵੱਧ ਜਾਂਦੇ ਹਨ।