ਫ਼ਸਲ ਦੀ ਵਾਢੀ ਦੇ ਅੰਤ ਤੱਕ ਖਰਾਬ ਮੌਸਮ ਦੀ ਮਾਰ ਝੱਲਣ ਦੇ ਬਾਵਜੂਦ ਪੰਜਾਬ ਇੱਕ ਵਾਰ ਫਿਰ ਰਾਸ਼ਟਰੀ ਅਨਾਜ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਦੇਸ਼ ਬਣ ਗਿਆ ਹੈ । ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ ਖਰੀਦੀ ਗਈ ਕੁੱਲ ਕਣਕ ਵਿੱਚੋਂ 46 ਫ਼ੀਸਦੀ ਤੋਂ ਵੱਧ ਕਣਕ ਪੰਜਾਬ ਦੀ ਹੈ । ਦੇਸ਼ ਦੇ ਕਣਕ ਦੇ ਭੰਡਾਰ ਨੂੰ ਇਸ ਸਾਲ ਪਹਿਲਾਂ ਹੀ ਭਰਿਆ ਜਾ ਚੁੱਕਿਆ ਹੈ ਅਤੇ ਭਾਰਤ ਨੂੰ ਖੁਰਾਕ ਸੁਰੱਖਿਆ ਦੇ ਮਾਮਲੇ ਵਿੱਚ ਇੱਕ ਆਰਾਮਦਾਇਕ ਸਥਿਤੀ ਵਿੱਚ ਲਿਆ ਦਿੱਤਾ ਹੈ।
FCI ਨੇ ਇਸ ਸਾਲ ਹੁਣ ਤਕ ਲਗਭਗ 256 ਲੱਖ ਮੀਟ੍ਰਿਕ ਟਨ (LMT) ਕਣਕ ਦੀ ਖਰੀਦ ਕੀਤੀ ਹੈ । ਇਸ ਵਿੱਚੋਂ 120.26 ਲੱਖ ਮੀਟਰਕ ਟਨ ਪੰਜਾਬ ਤੋਂ ਖਰੀਦਿਆ ਗਿਆ, ਜੋ ਪਿਛਲੇ ਸਾਲ ਦੇ 95.56 ਲੱਖ ਮੀਟਰਕ ਟਨ ਦੇ ਮੁਕਾਬਲੇ 24.7 ਲੱਖ ਮੀਟਰਕ ਟਨ ਜ਼ਿਆਦਾ ਹੈ । ਪੰਜਾਬ ਦੇ ਬਾਅਦ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ, ਜਿਸ ਨੇ ਰਾਸ਼ਟਰੀ ਅਨਾਜ ਭੰਡਾਰ ਵਿੱਚ 68.85 ਲੱਖ ਮੀਟ੍ਰਿਕ ਟਨ ਕਣਕ ਦਾ ਯੋਗਦਾਨ ਦਿੱਤਾ ਅਤੇ ਹਰਿਆਣਾ ਨੇ 62.86 ਲੱਖ ਮੀਟ੍ਰਿਕ ਟਨ ਕਣਕ ਦੀ ਸਪਲਾਈ ਕੀਤੀ । ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਖਰੀਦ ਪਹਿਲਾਂ ਹੀ ਸਿਖਰ ‘ਤੇ ਹੈ।
ਇਹ ਵੀ ਪੜ੍ਹੋ: ਜਲੰਧਰ ‘ਚ ਹੋਵੇਗੀ ਪੰਜਾਬ ਕੈਬਿਨਟ ਦੀ ਅਗਲੀ ਮੀਟਿੰਗ, CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
FCI ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਮੀਣਾ ਨੇ ਕਿਹਾ ਕਿ ਸਾਨੂੰ ਜਨਤਕ ਵੰਡ ਪ੍ਰਣਾਲੀ (PDS) ਲਈ ਲਗਭਗ 186 ਲੱਖ ਮੀਟ੍ਰਿਕ ਟਨ ਕਣਕ ਦੀ ਲੋੜ ਹੈ, ਜੋ ਕਿ ਸਾਨੂੰ ਪਹਿਲਾਂ ਹੀ ਮਿਲ ਚੁੱਕੀ ਹੈ । ਵਰਤਮਾਨ ਵਿੱਚ ਸਾਡੇ ਕੋਲ 315 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਭੰਡਾਰ ਹੈ । FCI ਨਿਯਮਾਂ ਦੇ ਅਨੁਸਾਰ 1 ਜੁਲਾਈ ਨੂੰ ਦੇਸ਼ ਭਰ ਵਿੱਚ ਖਰੀਦ ਸੀਜ਼ਨ ਖਤਮ ਹੋਣ ਤੱਕ ਲਗਭਗ 245.80 ਲੱਖ ਮੀਟ੍ਰਿਕ ਟਨ ਕਣਕ ਦੀ ਲੋੜ ਹੁੰਦੀ ਹੈ । 2022 ਵਿੱਚ ਲੰਬੇ ਸਮੇਂ ਤੱਕ ਗਰਮੀ ਦੀ ਲਹਿਰ ਕਾਰਨ ਉੱਚ ਨਿਰਯਾਤ ਅਤੇ ਉਤਪਾਦਨ ਵਿੱਚ ਕਮੀ ਕਾਰਨ ਕੇਂਦਰ ਦੀ ਕਣਕ ਦੀ ਖਰੀਦ 180 ਲੱਖ ਮੀਟ੍ਰਿਕ ਟਨ ਤਕ ਡਿੱਗ ਗਈ ਸੀ।
ਹਾਲਾਂਕਿ FCI ਨੂੰ ਅਪਣੇ ਭੰਡਾਰ ਨੂੰ ਭਰਨ ਲਈ ਲੋੜੀਂਦੀ ਕਣਕ ਮਿਲੀ ਹੈ, ਕੁਝ ਰਾਜਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਕੀਮਤਾਂ ਦੀ ਪੇਸ਼ਕਸ਼ ਕਰ ਕੇ ਆਪਣਾ ਦਬਦਬਾ ਬਣਾਇਆ। ਐਫ਼.ਸੀ.ਆਈ. ਦੇ ਅਧਿਕਾਰੀਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਮਿਲ ਰਿਹਾ ਹੈ, ਜਿੱਥੇ ਏਜੰਸੀ ਵੱਲੋਂ ਘੱਟ ਖਰੀਦ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਬਾਅਦ ਵਿੱਚ ਵੱਧ ਕੀਮਤ ਮਿਲਣ ਦੀ ਉਮੀਦ ਨਾਲ ਆਪਣੀ ਉਪਜ ਨਹੀਂ ਵੇਚ ਰਹੇ ਸਨ । ਅਧਿਕਾਰਤ ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਰਾਜ ਹੈ, ਇਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਪੰਜਾਬ ਦਾ ਨੰਬਰ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: