ਇੰਡੀਅਨ ਪ੍ਰੀਮਿਅਰ ਲੀਗ ਦੇ ਇਸ ਸੀਜ਼ਨ ਦੇ ਕੁਆਲੀਫਾਇਰ-1 ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਇਟਨਸ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ(ਚੇਪਾਕ) ਵਿੱਚ ਸ਼ਾਮ 7.30 ਵਜੇ ਤੋਂ ਮੈਚ ਸ਼ੁਰੂ ਹੋਵੇਗਾ। ਲੀਗ ਇਤਿਹਾਸ ਦੇ ਪਲੇਆਫ਼ ਵਿੱਚ ਪਹਿਲੀ ਵਾਰ ਦੋਨੋ ਟੀਮਾਂ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।
ਗੁਜਰਾਤ ਦਾ ਇਹ ਦੂਜਾ ਹੀ ਸੀਜ਼ਨ ਹੈ। ਪਿਛਲੇ ਸਾਲ ਟੀਮ ਚੈਂਪੀਅਨ ਬਣੀ ਸੀ, ਪਰ ਚੇੱਨਈ ਗਰੁੱਪ ਸਟੇਜ ਵਿੱਚੋਂ ਹੀ ਬਾਹਰ ਹੋ ਗਈ ਸੀ। ਹਾਲਾਂਕਿ CSK ਨੇ ਓਵਰਆਲ 12ਵੀਂ ਵਾਰ ਪਲੇਆਫ਼ ਵਿੱਚ ਜਗ੍ਹਾ ਬਣਾਈ ਹੈ। ਦੱਸ ਦੇਈਏ ਕਿ ਕੁਆਲੀਫਾਇਰ-1 ਵਿੱਚ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਉੱਥੇ ਹੀ ਹਾਰਨ ਵਾਲੀ ਟੀਮ ਦੇ ਕੋਲ ਫਾਈਨਲ ਤੱਕ ਪਹੁੰਚਣ ਦੇ ਲਈ ਇੱਕ ਹੋਰ ਮੌਕਾ ਹੋਵੇਗਾ। ਉਸਨੂੰ ਐਲੀਮੀਨੇਟਰ ਵਿੱਚ ਜਿੱਤਣ ਵਾਲੀ ਟੀਮ ਦੇ ਖਿਲਾਫ਼ ਕੁਆਲੀਫਾਇਰ-2 ਵਿੱਚ ਐਂਟਰੀ ਮਿਲੇਗੀ।
ਇਹ ਵੀ ਪੜ੍ਹੋ: ਭਿਅੰਕਰ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ‘ਚ ਪਏਗਾ ਮੀਂਹ, 10-12 ਡਿੱਗਰੀ ਡਿੱਗੇਗਾ ਪਾਰਾ
ਚੇੱਨਈ ਨੂੰ ਇਸ ਸੀਜ਼ਨ ਹੁਣ ਤੱਕ ਖੇਡੇ ਗਏ 14 ਮੈਚਾਂ ਵਿੱਚੋਂ 8 ਵਿੱਚ ਜਿੱਤ ਤੇ 5 ਵਿੱਚ ਹਾਰ ਮਿਲੀ। ਉੱਥੇ ਹੀ ਇੱਕ ਮੈਚ ਬਾਰਿਸ਼ ਦੇ ਕਾਰਨ ਰੱਦ ਰਿਹਾ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇੱਨਈ 17 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ ‘ਤੇ ਰਹੀ। ਟੀਮ ਦੇ ਓਪਨਰ ਡੇਵੋਨ ਕਾਨਵੇ ਤੇ ਰਿਤੁਰਾਜ ਗਾਇਕਵਾੜ ਨੇ ਇਸ ਸੀਜ਼ਨ 688 ਦੌੜਾਂ ਪਾਰਟਨਰਸ਼ਿਪ ਵਿੱਚ ਬਣਾਈਆਂ ਹਨ। ਅਜਿਹੇ ਵਿੱਚ ਜੇਕਰ ਅੱਜ ਦੋਨੋ ਚਲਦੇ ਹਨ ਤਾਂ ਟੀਮ ਵੱਡਾ ਸਕੋਰ ਬਣਾ ਸਕਦੀ ਹੈ।
ਉੱਥੇ ਹੀ ਦੂਜੇ ਪਾਸੇ ਗੁਜਰਾਤ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 14 ਮੈਚਾਂ ਵਿੱਚ 10 ਵਿੱਚ ਜਿੱਤ ਤੇ ਸਿਰਫ਼ 4 ਵਿੱਚ ਹਾਰ ਮਿਲੀ। ਹਾਰਦਿਕ ਦੀ ਕਪਤਾਨੀ ਵਿੱਚ ਗੁਜਰਾਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 20 ਅੰਕਾਂ ਦੇ ਨਾਲ ਪੁਆਇੰਟ ਟੇਬਲ ਦੇ ਟਾਪ ‘ਤੇ ਫਿਨਿਸ਼ ਕੀਤਾ। ਟੀਮ ਨੇ ਸੀਜ਼ਨ ਦੇ 10 ਵਿੱਚੋਂ 6 ਮੈਚ ਚੇਜ ਕਰਦੇ ਹੋਏ ਜਿੱਤੇ। ਚੇਜ ਕਰਦੇ ਹੋਏ ਇਸ ਸੀਜ਼ਨ ਉਨ੍ਹਾਂ ਨੇ 75% ਮੁਕਾਬਲੇ ਜਿੱਤੇ ਹਨ, ਅਜਿਹੇ ਵਿੱਚ ਟੀਮ ਚੇੱਨਈ ਦੇ ਖਿਲਾਫ਼ ਵੀ ਚੇਜ ਕਰਨਾ ਚਾਹੇਗੀ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਟੀਮਾਂ ਦੇ ਵਿਚਾਲੇ ਹੁਣ ਤੱਕ ਕੁੱਲ ਤਿੰਨ ਮੁਕਾਬਲੇ ਖੇਡੇ ਜਾ ਚੁੱਕੇ ਹਨ। ਤਿੰਨੋਂ ਵਾਰ ਗੁਜਰਾਤ ਨੂੰ ਜਿੱਤ ਮਿਲੀ ਹੈ। ਇਹ ਮੁਕਾਬਲੇ ਬਰੇਬਾਰਨ, ਵਾਨਖੇੜੇ ਤੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ। ਉੱਥੇ ਹੀ ਚੇਪਾਕ ਸਟੇਡੀਅਮ ਵਿੱਚ ਪਹਿਲੀ ਵਾਰ ਦੋਨੋਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਐੱਮਏ ਚਿਦੰਬਰਮ ਸਟੇਡੀਅਮ ਦੀ ਪਿਚ ‘ਤੇ ਸਪਿਨ ਗੇਂਦਬਾਜ਼ਾਂ ਦਾ ਬੋਲਬਾਲਾ ਰਹਿੰਦਾ ਹੈ, ਪਰ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਵਿੱਚ ਇੱਥੇ 200 ਤੋਂ ਵੱਧ ਦੌੜਾਂ ਵੀ ਬਣੀਆਂ। ਇਸ ਸੀਜ਼ਨ ਵਿੱਚ ਚੇਪਾਕ ਵਿੱਚ ਕੁੱਲ ਸੱਤ ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ ਚੇੱਨਈ ਨੂੰ 4 ਵਿੱਚ ਜਿੱਤ ਤੇ 3 ਵਿੱਚ ਹਾਰ ਮਿਲੀ। ਇਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲਾਈ ਟੀਮ ਨੂੰ ਤਿੰਨ ਵਾਰ ਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੂੰ 4 ਵਾਰ ਜਿੱਤ ਮਿਲੀ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਚੇੱਨਈ ਸੁਪਰ ਕਿੰਗਜ਼: ਐੱਮ ਐੱਸ ਧੋਨੀ, ਰਿਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਅਜਿੰਕਿਆ ਰਹਾਣੇ, ਸ਼ਿਵਮ ਦੁਬੇ, ਮੋਇਨ ਅਲੀ, ਰਵਿੰਦਰ ਜਡੇਜਾ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮਥੀਸ਼ ਪਥੀਰਾਨਾ ਤੇ ਮਹੀਸ਼ ਤੀਕਸ਼ਣਾ।
ਗੁਜਰਾਤ ਟਾਈਟਨਸ: ਹਾਰਦਿਕ ਪੰਡਯਾ, ਰਿਧੀਮਾਨ ਸਾਹਾ, ਸ਼ੁਭਮਨ ਗਿੱਲ, ਸਾਈ ਸੁਦਰਸ਼ਨ/ਸ਼ਿਵਮ ਮਾਵੀ, ਡੇਵਿਡ ਮਿਲਰ, ਰਾਹੁਲ ਤੇਵਤਿਆ, ਮੋਹਿਤ ਸ਼ਰਮਾ, ਰਾਸ਼ਿਦ ਖਾਨ, ਨੂਰ ਅਹਿਮਦ, ਯਸ਼ ਦਯਾਲ ਤੇ ਮੁਹੰਮਦ ਸ਼ਮੀ।
ਵੀਡੀਓ ਲਈ ਕਲਿੱਕ ਕਰੋ -: