ਆਸਟ੍ਰੇਲੀਆਈ ਸਰਕਾਰ ਨੇ ਮਿਲਟਰੀ ਆਪ੍ਰੇਸ਼ਨ ਜਾਂ ਅਭਿਆਸਾਂ ਦੌਰਾਨ ਫੌਜੀਆਂ ਵੱਲੋਂ ਸ਼ਰਾਬ ਦੇ ਸੇਵਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ 2020 ਵਿੱਚ ਹੋਈਆਂ 23 ਘਟਨਾਵਾਂ ਦੀ ਜਾਂਚ ਦੇ ਮੱਦੇਨਜ਼ਰ ਲਿਆ ਗਿਆ ਹੈ । ਉਸ ਸਮੇਂ ਆਸਟ੍ਰੇਲੀਆਈ ਮਿਲਟਰੀ ਯੂਨਿਟ ਅਫਗਾਨਿਸਤਾਨ ਵਿੱਚ ਤਾਇਨਾਤ ਸੀ । ਇਸ ਯੂਨਿਟ ਦੇ ਜਵਾਨਾਂ ‘ਤੇ ਦੋਸ਼ ਲੱਗਿਆ ਸੀ ਕਿ ਉਨ੍ਹਾਂ ਨੇ ਸਿਰਫ਼ ਅਭਿਆਸ ਲਈ 39 ਆਮ ਅਫ਼ਗਾਨ ਨਾਗਰਿਕਾਂ ਨੂੰ ਗੋ.ਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਸਮੇਂ ਆਸਟ੍ਰੇਲੀਆ ਨੂੰ ਵਿਸ਼ਵ ਮੰਚ ‘ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ । ਇਸ ਤੋਂ ਬਾਅਦ ਆਸਟ੍ਰੇਲੀਆ ਦੇ ਰੱਖਿਆ ਮੰਤਰਾਲੇ ਵੱਲੋਂ ਜੰਗੀ ਅਪਰਾਧਾਂ ਤਹਿਤ ਮਾਮਲੇ ਦੀ ਜਾਂਚ ਕੀਤੀ ਗਈ ਸੀ । ਦੱਸ ਦੇਈਏ ਕਿ ਬ੍ਰਿਟਿਸ਼ ਅਖਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਆਸਟ੍ਰੇਲੀਆ ਫੌਜ ਵਿੱਚ ਸ਼ਰਾਬ ਦੇ ਸੇਵਨ ‘ਤੇ ਪਾਬੰਦੀ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਆਸਟ੍ਰੇਲੀਆਈ ਫੌਜ ਨੇ 2020 ਦੀਆਂ ਘਟਨਾਵਾਂ ਦੀ ਜਾਂਚ ਦੇ ਦੌਰਾਨ ਪਾਇਆ ਕਿ ਅਫਗਾਨਿਸਤਾਨ ਵਿੱਚ ਆਸਟ੍ਰੇਲੀਆਈ ਫੌਜੀਆਂ ਦਾ ਜੋ ਬੇਸ ਕੈਂਪ ਸੀ, ਉਸ ਵਿੱਚ ਇੱਕ ਪੱਬ ਵੀ ਸੀ।
ਵੀਡੀਓ ਲਈ ਕਲਿੱਕ ਕਰੋ -: