ਪੰਜਾਬ ਵਿੱਚ ਮਹਿਲਾ ਤੇ ਬਾਲ ਵਿਕਾਸ ਵਿਭਾਗ ਅਧੀਨ ਆਂਗਣਵਾੜੀ ਕੇਂਦਰਾਂ ਲਈ ਖਰੀਦੇ ਜਾਣ ਵਾਲੇ ਕੰਟੇਨਰਾਂ ਦੀ ਖਰੀਦ-ਵੇਚ ਵਿੱਚ ਕਰੀਬ 2.5 ਕਰੋੜ ਰੁਪਏ ਦੇ ਘੁਟਾਲੇ ਦੀ ਗੱਲ ਸਾਹਮਣੇ ਆਈ ਹੈ। ਇਸ ਮਾਮਲੇ ਦਾ ਖੁਲਾਸਾ ਮਾਮਲਾ ਅਕਾਊਂਟੈਂਟ ਜਨਰਲ ਪੰਜਾਬ (ਆਡਿਟ) ਦੀ ਜਾਂਚ ਵਿੱਚ ਹੋਇਆ ਹੈ। ਆਡਿਟ ਵਿੱਚ 10 ਜ਼ਿਲ੍ਹਿਆਂ ਵਿੱਚ ਆਂਗਣਵਾੜੀ ਕੇਂਦਰਾਂ ਵੱਲੋਂ ਕੀਤੇ ਗਏ ਖਰਚ ਦੇ ਰਿਕਾਰਡ ਦੀ ਜਾਂਚ ਕੀਤੀ ਗਈ । ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਉੱਚ ਪੱਧਰੀ ਜਾਂਚ ਵੀ ਸ਼ੁਰੂ ਹੋ ਗਈ ਹੈ। ਇਸ ਜਾਂਚ ਦੀ ਜ਼ਿੰਮੇਵਾਰੀ ਵਿਜੀਲੈਂਸ ਬਿਊਰੋ ਨੂੰ ਸੌਂਪੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਸਥਿਤ 27 ਹਜ਼ਾਰ 232 ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਅਨਾਜ ਨੂੰ ਸਟੋਰ ਕਰਨ ਲਈ ਕੰਟੇਨਰਾਂ ਦੀ ਖਰੀਦ ਤੋਂ ਲੈ ਕੇ ਆਕਾਰ ਅਤੇ ਗੁਣਵੱਤਾ ਵਿੱਚ ਗੜਬੜੀ ਪਾਈ ਗਈ ਹੈ । 100 ਕਿਲੋ ਦੀ ਸਮਰੱਥਾ ਦੀ ਬਜਾਏ 70 ਕਿਲੋਗ੍ਰਾਮ ਸਮਰੱਥਾ ਵਾਲੇ ਕੰਟੇਨਰ ਮਿਲੀਭੁਗਤ ਨਾਲ ਖਰੀਦੇ ਗਏ । ਵਿਜੀਲੈਂਸ ਦੀ ਜਾਂਚ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਬੰਧਿਤ ਪ੍ਰਾਜੈਕਟ ਦੇ ਅਧਿਕਾਰੀਆਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 IAS ਤੇ 34 PCS ਅਧਿਕਾਰੀਆਂ ਦੇ ਹੋਏ ਤਬਾਦਲੇ
ਦੱਸ ਦੇਈਏ ਕਿ ਇਸ ਸਬੰਧੀ ਅਕਾਊਂਟੈਂਟ ਜਨਰਲ ਪੰਜਾਬ (ਆਡਿਟ) ਨੇ 10 ਜ਼ਿਲ੍ਹਿਆਂ ਦੀ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ (SNP) ਦੇ ਤਹਿਤ 2014-15 ਤੇ 2017-18 ਦੇ ਦੌਰਾਨ ਕੰਟੇਨਰ ਖਰੀਦੇ ਗਏ, ਜਿਸ ਵਿੱਚ ਸਾਈਜ਼ ਤੇ ਕੁਆਲਿਟੀ ਨਾਲ ਸਮਝੌਤਾ ਕੀਤਾ ਗਿਆ ਹੈ। ਸੂਬੇ ਵਿੱਚ ਕੁੱਲ 27, 232 ਆਂਗਣਵਾੜੀ ਕੇਂਦਰ ਹਨ। ਹਰੇਕ ਕੇਂਦਰ ਦੇ ਲਈ 3-3 ਕੰਟੇਨਰ ਖਰੀਦੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: