ਅਮਰੀਕਾ ਦੇ ਫਲੋਰਿਡਾ ਵਿੱਚ ਇੱਕ 14 ਸਾਲਾ ਭਾਰਤੀ-ਅਮਰੀਕੀ ਦੇਵ ਸ਼ਾਹ ਨੇ ‘ਸਮੋਫਾਈਲ’ ਸ਼ਬਦ ਦੇ ਸਹੀ ਸਪੈਲਿੰਗ ਦੱਸ ਕੇ ਸਾਲ 2023 ਦਾ ‘ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ’ ਖਿਤਾਬ ਜਿੱਤ ਲਿਆ ਹੈ। ਫਲੋਰਿਡਾ ਦੇ ਲਾਰਗੋ ਸਿਟੀ ਦਾ ਰਹਿਣ ਵਾਲਾ ਸ਼ਾਹ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਵੀਰਵਾਰ ਨੂੰ ਇਸ ਖਿਤਾਬ ਦੇ ਨਾਲ-ਨਾਲ 50,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵੀ ਜਿੱਤੀ । ਦੱਸ ਦੇਈਏ ਕਿ ਦੇਵ ਸ਼ਾਹ ਦਾ ਇਹ ਨੈਸ਼ਲ ਸਪੈਲਿੰਗ ਬੀ ਖਿਤਾਬ ਜਿੱਤਣ ਦਾ ਤੀਜਾ ਤੇ ਆਖਰੀ ਮੌਕਾ ਸੀ। ਸ਼ਾਹ ਨੇ ਤੀਜੀ ਵਾਰ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਉਹ 2019 ਤੇ 2021 ਵਿੱਚ ਇਸ ਪ੍ਰਤੀਯੋਗਤਾ ਵਿੱਚ ਸ਼ਾਮਿਲ ਹੋ ਚੁੱਕਿਆ ਹੈ।
ਸ਼ਾਹ ਨੇ ਸਮੋਫਾਈਲ ਦੇ ਸਪੈਲਿੰਗ ਨੂੰ ਠੀਕ ਦੱਸ ਕੇ ਇਹ ਮੁਕਾਬਲਾ ਜਿੱਤਿਆ । ਸਮੋਫਾਈਲ ਰੇਤਲੇ ਖੇਤਰਾਂ ਵਿੱਚ ਪਾਏ ਜਾਣ ਵਾਲੇ ਪੌਦੇ ਜਾਂ ਜਾਨਵਰ ਹਨ । ‘Psammo’ ਦਾ ਅਰਥ ਹੈ ਰੇਤ ਅਤੇ ਫਾਈਲ ਦਾ ਅਰਥ ਪਿਆਰ ਹੈ। ਰਿਪੋਰਟ ਮੁਤਾਬਕ ਸ਼ਾਹ ਨੇ ਤੁਰੰਤ ਆਪਣੇ ਆਪਣੇ ਸ਼ਬਦ ਦੀਆਂ ਜੜ੍ਹਾਂ ਦੀ ਪਹਿਚਾਣ ਕੀਤੀ, ਪਰ ਉਸਨੇ ਇਸ ਬਾਰੇ ਸਹੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 IAS ਤੇ 34 PCS ਅਧਿਕਾਰੀਆਂ ਦੇ ਹੋਏ ਤਬਾਦਲੇ
ਦੱਸ ਦੇਈਏ ਕਿ ਸ਼ਾਹ ਦੇ ਮਾਤਾ-ਪਿਤਾ ਉਸ ਦੀ ਜਿੱਤ ਤੋਂ ਬਾਅਦ ਬਹੁਤ ਭਾਵੁਕ ਨਜ਼ਰ ਆਏ । ਉਸ ਦੀ ਮਾਂ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਇਸ ਲਈ ਸਖਤ ਮਿਹਨਤ ਕਰ ਰਿਹਾ ਸੀ। ਸ਼ੁਰੂਆਤੀ ਦੌਰ ਦਾ ਮੁਕਾਬਲਾ ਮੰਗਲਵਾਰ ਨੂੰ ਹੋਇਆ, ਜਦਕਿ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਬੁੱਧਵਾਰ ਨੂੰ ਹੋਏ । ਵਰਜੀਨੀਆ ਦੇ ਅਰਲਿੰਗਟ ਦੀ 14 ਸਾਲਾ ਸ਼ਾਰਲੋਟ ਵਾਲਸ਼ ਮੁਕਾਬਲੇ ਵਿੱਚ ਉਪ ਜੇਤੂ ਰਹੀ ।
ਵੀਡੀਓ ਲਈ ਕਲਿੱਕ ਕਰੋ -: