Adipurush Ban Lifted Nepal: ਵਿਵਾਦਾਂ ਵਿਚਾਲੇ ਫਿਲਮ ‘ਆਦਿਪੁਰਸ਼’ ਦੇ ਨਿਰਮਾਤਾਵਾਂ ਲਈ ਖੁਸ਼ਖਬਰੀ ਹੈ। ਦਰਅਸਲ ਫਿਲਮ ‘ਤੇ ਨੇਪਾਲ ‘ਚ ਕੁਝ ਦਿਨਾਂ ਲਈ ਪਾਬੰਦੀ ਲਗਾਈ ਗਈ ਸੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਵੀਰਵਾਰ ਨੂੰ ਨੇਪਾਲ ਦੀ ਅਦਾਲਤ ਨੇ ਆਦਿਪੁਰਸ਼ ਸਮੇਤ ਹਿੰਦੀ ਫਿਲਮਾਂ ‘ਤੇ ਲੱਗੀ ਰੋਕ ਹਟਾ ਦਿੱਤੀ ਹੈ।
ਅਜਿਹੇ ‘ਚ ਅਦਾਲਤ ਨੇ ਅਧਿਕਾਰੀਆਂ ਨੂੰ ਦੇਸ਼ ਦੇ ਸੈਂਸਰ ਬੋਰਡ ਵੱਲੋਂ ਪਾਸ ਕੀਤੀ ਗਈ ਕਿਸੇ ਵੀ ਫਿਲਮ ਦੀ ਸਕ੍ਰੀਨਿੰਗ ‘ਤੇ ਰੋਕ ਨਾ ਲਗਾਉਣ ਲਈ ਵੀ ਕਿਹਾ ਹੈ। ਹਾਲਾਂਕਿ ਫਿਲਮ ਨੂੰ ਲੈ ਕੇ ਨੇਪਾਲ ਦੇ ਮੇਅਰ ਦੀ ਨਾਰਾਜ਼ਗੀ ਅਜੇ ਵੀ ਘੱਟ ਨਹੀਂ ਹੋਈ ਹੈ। ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਮੇਅਰ ਬਲੇਨ ਸ਼ਾਹ ਨੇ ‘ਆਦਿਪੁਰਸ਼’ ਵਿੱਚ ਸੀਤਾ ਨੂੰ ਭਾਰਤ ਦੀ ਧੀ ਦੱਸਣ ‘ਤੇ ਡੂੰਘਾ ਇਤਰਾਜ਼ ਜ਼ਾਹਰ ਕਰਦੇ ਹੋਏ ਸ਼ਹਿਰ ਵਿੱਚ ਫਿਲਮ ਦੀ ਪ੍ਰਦਰਸ਼ਨੀ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਸਾਰੇ ਸਿਨੇਮਾ ਘਰਾਂ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਨੇ ਰਸਮੀ ਤੌਰ ‘ਤੇ ਹਦਾਇਤ ਕੀਤੀ ਸੀ ਕਿ ਜਦੋਂ ਤੱਕ ਉਹ ਫਿਲਮ ‘ਚੋਂ ਇਸ ਸੀਨ ਨੂੰ ਨਹੀਂ ਹਟਾਉਂਦੇ, ਉਦੋਂ ਤੱਕ ਫਿਲਮ ਨੂੰ ਸ਼ਹਿਰ ਦੇ ਕਿਸੇ ਵੀ ਹਾਲ ‘ਚ ਪ੍ਰਦਰਸ਼ਿਤ ਨਾ ਕੀਤਾ ਜਾਵੇ। ਓਮ ਰਾਉਤ ਦੇ ਆਦਿਪੁਰਸ਼ ਵਿੱਚ ਇੱਕ ਸੰਵਾਦ, ਜਿਸ ਵਿੱਚ ਸੀਤਾ ਦਾ “ਭਾਰਤ ਦੀ ਧੀ” ਵਜੋਂ ਜ਼ਿਕਰ ਕੀਤਾ ਗਿਆ ਸੀ, ਨੇ ਸਾਰੀਆਂ ਹਿੰਦੀ ਫਿਲਮਾਂ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸਦਾ ਐਲਾਨ ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਨੇ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਨੇਪਾਲ ਦੇ ਮੇਅਰ ਬਲੇਂਦਰ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਿਸੇ ਵੀ ਸਜ਼ਾ ਦਾ ਸਾਹਮਣਾ ਕਰਨ ਲਈ ਤਿਆਰ ਹਨ ਪਰ ਫਿਲਮ ਦੀ ਸਕ੍ਰੀਨਿੰਗ ਦੀ ਇਜਾਜ਼ਤ ਨਹੀਂ ਦੇਣਗੇ, ਕਿਉਂਕਿ ਇਹ ਮਾਮਲਾ ਨੇਪਾਲ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਪਾਟਨ ਹਾਈ ਕੋਰਟ ਦੇ ਜਸਟਿਸ ਧੀਰ ਬਹਾਦੁਰ ਚੰਦ ਦੀ ਸਿੰਗਲ ਬੈਂਚ ਨੇ ਥੋੜ੍ਹੇ ਸਮੇਂ ਲਈ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਸੈਂਸਰ ਬੋਰਡ ਤੋਂ ਇਜਾਜ਼ਤ ਲੈਣ ਵਾਲੀਆਂ ਫਿਲਮਾਂ ਦੀ ਸਕ੍ਰੀਨਿੰਗ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਦੂਜੇ ਪਾਸੇ ਨੇਪਾਲ ਮੋਸ਼ਨ ਪਿਕਚਰ ਐਸੋਸੀਏਸ਼ਨ ਦੇ ਪ੍ਰਧਾਨ ਭਾਸਕਰ ਧੂੰਗਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਟੀਸ਼ਨਕਰਤਾ ਅਦਾਲਤ ਦੇ ਲਿਖਤੀ ਹੁਕਮ ਦੀ ਉਡੀਕ ਕਰ ਰਹੇ ਹਨ।