ਮੇਜ਼ਬਾਨ ਭਾਰਤ ਨੇ ਮੰਗਲਵਾਰ ਨੂੰ ਪੈਨਲਟੀ ਸ਼ੂਟਆਊਟ ਵਿੱਚ ਕੁਵੈਤ ਨੂੰ 5-4 ਨਾਲ ਹਰਾ ਕੇ 9ਵੀਂ ਵਾਰ ਸੈਫ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ। ਖੇਡ ਦੇ 120 ਮਿੰਟ ਦੀ ਖੇਡ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਸਨ । ਪੈਨਲਟੀ ਸ਼ੂਟਆਊਟ ਦੇ ਪੰਜ ਰਾਊਂਡ ਦੇ ਬਾਅਦ ਵੀ ਸਕੋਰ 4-4 ਸੀ, ਜਿਸ ਤੋਂ ਬਾਅਦ ਸਡਨ ਡੈੱਥ ਨਾਲ ਫੈਸਲਾ ਹੋਇਆ। ਜਿਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਫ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਣ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਆਉਣ ਵਾਲੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ ।
ਦਰਅਸਲ, ਪੀਐੱਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਨੇ ਇੱਕ ਵਾਰ ਫਿਰ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕੀਤਾ । ਬਲੂ ਟਾਈਗਰਜ਼ ਨੇ ਸੈਫ ਚੈਂਪੀਅਨਸ਼ਿਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਾਡੇ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈਆਂ। ਇਨ੍ਹਾਂ ਅਥਲੀਟਾਂ ਦੇ ਦ੍ਰਿੜ ਇਰਾਦੇ ਅਤੇ ਦ੍ਰਿੜਤਾ ਨਾਲ ਭਰਪੂਰ ਭਾਰਤੀ ਟੀਮ ਦਾ ਸ਼ਾਨਦਾਰ ਸਫ਼ਰ ਆਉਣ ਵਾਲੇ ਐਥਲੀਟਾਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਇਹ ਵੀ ਪੜ੍ਹੋ: ਪੰਜਾਬ ‘ਚ ਭਾਰੀ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਨਾ, 3 ਦਿਨਾਂ ਲਈ ਅਲਰਟ ਜਾਰੀ
ਦੱਸ ਦੇਈਏ ਕਿ ਭਾਰਤ ਬਨਾਮ ਕੁਵੈਤ ਫਾਈਐਲ ਮੈਚ ਦੀ ਗੱਲ ਕੀਤੀ ਜਾਵੇ ਤਾਂ ਮੁਕਾਬਲੇ ਦਾ ਪਹਿਲਾ ਗੋਲ ਕੁਵੈਤ ਦੇ ਖਿਡਾਰੀ ਨੇ ਕੀਤਾ। ਇਸ ਤਰ੍ਹਾਂ ਮੈਚ ਦੇ 16ਵੇਂ ਮਿੰਟ ਵਿੱਚ ਕੁਵੈਤ ਨੇ 1-0 ਨਾਲ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਭਾਰਤੀ ਟੀਮ ਨੂੰ 17ਵੇਂ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ, ਪਰ ਕਰ ਨਾ ਸਕੀ। ਜਿਸ ਤੋਂ ਬਾਅਦ 39ਵੇਂ ਮਿੰਟ ਵਿੱਚ ਕਪਤਾਨ ਸੁਨੀਲ ਛੇਤਰੀ ਨੇ ਗੋਲ ਦਾਗਿਆ। ਇਸ ਤਰ੍ਹਾਂ ਭਾਰਤੀ ਟੀਮ ਨੇ ਕੁਵੈਤ ਦੀ ਬਰਾਬਰੀ ਕਰ ਲਈ। ਇਸ ਤੋਂ ਬਾਅਦ ਖੇਡ 1-1 ਦੀ ਬਰਾਬਰੀ ‘ਤੇ ਆ ਗਈ। ਹਾਲਾਂਕਿ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਇਸਦੇ ਬਾਅਦ ਕਈ ਮੌਕੇ ਮਿਲੇ, ਪਰ ਗੋਲ ਵਿੱਚ ਤਬਦੀਲ ਨਹੀਂ ਕਰ ਸਕੇ। ਹਿਸ ਤੋਂ ਬਾਅਦ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ, ਜਿਸ ਵਿੱਚ ਟੀਮ ਇੰਡੀਆ ਨੇ ਬਾਜ਼ੀ ਮਾਰ ਲਈ।
ਵੀਡੀਓ ਲਈ ਕਲਿੱਕ ਕਰੋ -: