Satinder Satti Slams FakeAgents: ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਉਨ੍ਹਾਂ ਨੇ ਹਾਲ ਹੀ ‘ਚ ਕੈਨੇਡਾ ‘ਚ ਇਤਿਹਾਸ ਰਚਿਆ ਸੀ। ਉਹ ਹੁਣ ਕੈਨੇਡਾ ‘ਚ ਇਮੀਗਰੇਸ਼ਨ ਵਕੀਲ ਹੈ। ਇਸ ਦਰਮਿਆਨ ਸੱਤੀ ਵਿਦੇਸ਼ਾਂ ‘ਚ ਪੜ੍ਹਨ ਵਾਲੇ ਨੌਜਵਾਨਾਂ ਬਾਰੇ ਵੀ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਸ਼ੇਅਰ ਕੀਤੀ ਹੈ।
ਹੁਣ ਸਤਿੰਦਰ ਸੱਤੀ ਦੀ ਇੱਕ ਹੋਰ ਪੋਸਟ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਸੱਤੀ ਨੇ ਇੱਕ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਪੰਜਾਬ ਦੇ ਧੋਖੇਬਾਜ਼ ਟਰੈਵਲ ਏਜੰਟਾਂ ‘ਤੇ ਭੜਕਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੱਤੀ ਨੇ ਉਨ੍ਹਾਂ ਬੱਚਿਆਂ ਲਈ ਦੁੱਖ ਜਤਾਇਆ, ਜਿਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਟਰੈਵਲ ਏਜੰਟਾਂ ਦੀ ਵਜ੍ਹਾ ਕਰਕੇ ਰੱਦ ਹੋ ਗਈਆਂ। ਸੱਤੀ ਨੇ ਕਿਹਾ, ‘ਬਹੁਤ ਸਾਰੇ ਬੱਚਿਆਂ ਦੇ ਕੇਸ ਖਰਾਬ ਹੋਏ ਹਨ। ਇਹ ਸਿਰਫ ਇਸ ਕਰਕੇ ਖਰਾਬ ਹੋਏ ਹਨ ਕਿਉਂਕਿ ਉਨ੍ਹਾਂ ਦੇ ਫਾਰਮਾਂ ‘ਚ ਗਲਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਫਾਰਮਾਂ ‘ਚ ਗਲਤ ਕੋਰਸ ਭਰਵਾਇਆ ਗਿਆ। ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਹੋ ਜਾਂਦੀਆਂ ਹਨ।’
ਇਸ ਦੇ ਨਾਲ ਨਾਲ ਸੱਤੀ ਨੇ ਇਹ ਵੀ ਕਿਹਾ ਕਿ ਝੂਠੇ ਤੇ ਧੋਖੇਬਾਜ਼ ਟਰੈਵਲ ਏਜੰਟਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਜਦੋਂ ਵੀ ਤੁਸੀਂ ਬਾਹਰ ਜਾਣ ਲਈ ਅਪਲਾਈ ਕਰਨਾ ਹੈ, ਤਾਂ ਹਮੇਸ਼ਾ ਦੇਖੋ ਕਿ ਕੀ ਉਹ ਟਰੈਵਲ ਏਜੰਟ ਰਜਿਸਟਰਡ ਹੈ ਜਾਂ ਨਹੀਂ? ਇਸ ਦੇ ਨਾਲ ਨਾਲ ਧੋਖੇਬਾਜ਼ ਏਜੰਟਾਂ ਨੂੰ ਲਤਾੜਦੇ ਹੋਏ ਸੱਤੀ ਬੋਲੀ ਕਿ ‘ਚਾਰ ਪੈਸਿਆਂ ਲਈ ਬੱਚਿਆਂ ਦੇ ਫਿਊਚਰ ਨਾਲ ਖਿਲਵਾੜ ਕਰਨਾ ਚੰਗੀ ਗੱਲ ਨਹੀਂ ਹੈ। ਸਤਿੰਦਰ ਸੱਤੀ ਇੰਮੀਗਰੇਸ਼ਨ ਵਕੀਲ ਹੈ। ਉਨ੍ਹਾਂ ਨੇ ਹਾਲ ਹੀ ‘ਚ ਵਕੀਲ ਦੀ ਡਿਗਰੀ ਹਾਸਲ ਕੀਤੀ ਹੈ। ਇਸ ਦੇ ਨਾਲ ਨਾਲ ਉਹ ਪੰਜਾਬੀ ਇੰਡਸਟਰੀ ‘ਚ ਵੀ ਕਾਫੀ ਐਕਟਿਵ ਹੈ।