ਪਾਕਿਸਤਾਨ ਤੋਂ ਗ੍ਰੇਟਰ ਨੋਇਡਾ ਪਹੁੰਚੀ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਦਾ ਮਾਮਲਾ ਸੁਰਖੀਆਂ ਵਿੱਚ ਹੈ । ਹੁਣ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਦੇ ਪਤੀ ਗੁਲਾਮ ਹੈਦਰ ਨੇ ਭਾਰਤ ਸਰਕਾਰ ਨੂੰ ਸੀਮਾ ਅਤੇ ਬੱਚਿਆਂ ਨੂੰ ਵਾਪਸ ਪਾਕਿਸਤਾਨ ਭੇਜਣ ਦੀ ਅਪੀਲ ਕੀਤੀ ਹੈ । ਗ੍ਰੇਟਰ ਨੋਇਡਾ ਪੁਲਿਸ ਨੇ ਸੀਮਾ ਨੂੰ 4 ਜੁਲਾਈ ਨੂੰ ਜੇਲ੍ਹ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਸੀਮਾ ਦੇ ਪਤੀ ਨੇ ਸਾਊਦੀ ਅਰਬ ਤੋਂ ਵੀਡੀਓ ਜਾਰੀ ਕਰ ਮੋਦੀ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਦਰਅਸਲ, ਪਾਕਿਸਤਾਨੀ ਮਹਿਲਾ ਦੇ ਪਤੀ ਗੁਲਾਮ ਹੈਦਰ ਨੇ ਇੱਕ ਵੀਡੀਓ ਜਾਰੀ ਕਰਕੇ ਨਰਿੰਦਰ ਮੋਦੀ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਸਾਊਦੀ ਅਰਬ ਤੋਂ ਵੀਡੀਓ ਜਾਰੀ ਕਰਦੇ ਹੋਏ ਗੁਲਾਮ ਹੈਦਰ ਨੇ ਕਿਹਾ ਕਿ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾਵੇ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੂੰ PUBG ਰਾਹੀਂ ਭਾਰਤ ਆਉਣ ਦਾ ਲਾਲਚ ਦਿੱਤਾ ਗਿਆ ਅਤੇ ਧੋਖਾ ਦਿੱਤਾ ਗਿਆ । ਸਾਊਦੀ ਅਰਬ ਵਿੱਚ ਰਹਿ ਰਹੇ ਪਤੀ ਗੁਲਾਮ ਹੈਦਰ ਨੇ ਦਾਅਵਾ ਕੀਤਾ ਕਿ ਸੀਮਾ ਹੈਦਰ ਨਾਲ ਲਵ ਮੈਰਿਜ ਹੋਈ ਸੀ । ਗੁਲਾਮ ਹੈਦਰ ਜ਼ਖਰਾਨੀ ਨੇ ਆਪਣੀ ਪਤਨੀ ਦੀ ਗ੍ਰਿਫ਼ਤਾਰੀ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਮੀਡੀਆ ਤੋਂ ਜਾਣਕਾਰੀ ਮਿਲੀ ਹੈ। ਗੁਲਾਮ ਹੈਦਰ ਜਾਖਰਾਣੀ ਨੇ ਦੋਸ਼ ਲਾਇਆ ਕਿ ਪਤਨੀ ਘਰ ਵੇਚ ਕੇ ਗਹਿਣੇ ਲੈ ਕੇ ਬੱਚਿਆਂ ਨਾਲ ਚਲੀ ਗਈ।
ਇਹ ਵੀ ਪੜ੍ਹੋ: ਪੰਜਾਬ ‘ਚ ਅਗਲੇ ਦੋ-ਤਿੰਨ ਭਾਰੀ ਮੀਂਹ ਪੈਣ ਦੀ ਸੰਭਾਵਨਾ, CM ਮਾਨ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਦੱਸ ਦੇਈਏ ਕਿ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਤਿੰਨ ਦੇਸ਼ਾਂ ਦੀ ਸਰਹੱਦ ਪਾਰ ਕਰਕੇ ਸਚਿਨ ਨੂੰ ਮਿਲਣ ਗ੍ਰੇਟਰ ਨੋਇਡਾ ਪਹੁੰਚੀ ਸੀ । ਮਹਿਲਾ ਦੇ ਪਹਿਲੇ ਪਤੀ ਤੋਂ ਚਾਰ ਬੱਚੇ ਵੀ ਹਨ। ਸੀਮਾ ਹੈਦਰ PUBG ਪ੍ਰੇਮੀ ਸਚਿਨ ਨੂੰ ਮਿਲਣ ਲਈ ਚਾਰ ਬੱਚਿਆਂ ਨਾਲ ਭਾਰਤ ਪਹੁੰਚੀ ਸੀ । ਗ੍ਰੇਟਰ ਨੋਇਡਾ ਵਿੱਚ ਪਾਕਿਸਤਾਨੀ ਮਹਿਲਾ ਸਚਿਨ ਦੇ ਨਾਲ ਕਰੀਬ ਇੱਕ ਮਹੀਨੇ ਤੱਕ ਰਹੀ। ਭੇਟ ਖੁੱਲ੍ਹ ਜਾਣ ਮਗਰੋਂ ਸਚਿਨ ਅਤੇ ਪਾਕਿਸਤਾਨੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ PUBG ਦੀ ਲਵ ਸਟੋਰੀ ਚਰਚਾ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: