ਇੰਡਸਟਰੀ ਵਿੱਚ ਆਤਮਵਿਸ਼ਵਾਸ ਲਿਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਸਾਰੀਆਂ ਸੰਸਥਾਵਾਂ ਤੋਂ ਸੁਝਾਅ ਮੰਗੇ ਹਨ । ਇੰਡਸਟਰੀ ਵੱਖ-ਵੱਖ ਵਿਭਾਗਾਂ ਦੇ ਨਿਯਮਾਂ ਤੋਂ ਲੈ ਕੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ CM ਦਫਤਰ ਨਾਲ ਸਾਂਝੀਆਂ ਕਰ ਸਕਦੀ ਹੈ । ਜ਼ਿਲ੍ਹਾ ਉਦਯੋਗ ਕੇਂਦਰ ਦੇ ਨਾਂ ਮੁੱਖ ਮੰਤਰੀ ਦਫ਼ਤਰ ਨੇ ਇੱਕ ਨਵਾਂ ਪੱਤਰ ਜਾਰੀ ਕੀਤਾ ਹੈ । ਜਿਸ ਵਿੱਚ ਇੰਡਸਟਰੀ ਦੇ ਮੁੱਦੇ ਹਰ ਹਫ਼ਤੇ ਲਿਖਤੀ ਰੂਪ ਵਿੱਚ ਵਿਭਾਗ ਨੂੰ ਦੱਸੇ ਜਾ ਰਹੇ ਹਨ, ਜਿਸ ਸਬੰਧੀ ਸੀਨੀਅਰ ਅਧਿਕਾਰੀ ਹਰ ਸ਼ੁੱਕਰਵਾਰ ਨੂੰ ਰੀਵਿਊ ਮੀਟਿੰਗ ਕਰਨਗੇ । ਸਰਕਾਰ ਦੀ ਗੰਭੀਰਤਾ ਦਾ ਅਹਿਸਾਸ ਕਰਵਾਉਣ ਲਈ ਸਾਰੀਆਂ ਵਪਾਰਕ ਸੰਸਥਾਵਾਂ ਨੂੰ ਉਨ੍ਹਾਂ ਦੇ ਸੁਝਾਵਾਂ ‘ਤੇ ਹੋ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ । ਇਸ ਦੇ ਨਾਲ ਹੀ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਭਗਵਾਨ ਮਾਨ ਜਲੰਧਰ ਆਉਣਗੇ ਅਤੇ ਜੋ ਸੁਝਾਅ ਕਾਰੋਬਾਰੀ ਸੰਗਠਨਾਂ ਨੇ ਦਿੱਤੇ ਹਨ ਇਸ ‘ਤੇ ਮੀਟਿੰਗ ਕੀਤੀ ਜਾਵੇਗੀ।
ਰਾਜ ਵਿੱਚ ਸਰਕਾਰ ਦੇ ਪਹਿਲੇ ਬਜਟ ਵਿੱਚ ਵਿਵਸਥਾਵਾਂ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜਲੰਧਰ ਆ ਕੇ ਵਪਾਰਕ ਜਥੇਬੰਦੀਆਂ ਨਾਲ ਮੀਟਿੰਗ ਕੀਤੀ । ਜਿਸ ਵਿੱਚ ਵੈਟ ਦੇ ਪੁਰਾਣੇ ਕੇਸਾਂ ਵਿੱਚ ਵਨ ਟਾਈਮ ਸੈਟਲਮੈਂਟ ਪਾਲਿਸੀ ਤੋਂ ਲੈ ਕੇ ਘਰੇਲੂ ਉਦਯੋਗਾਂ ਦੇ ਬੁਨਿਆਦੀ ਢਾਂਚੇ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਕੀਮਾਂ ਦੇ ਸਬੰਧ ਵਿੱਚ ਕਾਰੋਬਾਰੀ ਸੰਗਠਨਾਂ ਨੇ ਡਿਮਾਂਡ ਚਾਰਟਰ ਦਿੱਤੇ ਸਨ । ਸਰਕਾਰ ਨੇ ਇੰਡਸਟਰੀ ਦੇ ਮੁੱਦਿਆਂ ‘ਤੇ ਫੋਕਸ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ
ਦੱਸ ਦੇਈਏ ਕਿ ਇਸ ਦੇ ਮੱਦੇਨਜ਼ਰ ਜਾਰੀ ਪੱਤਰ ਵਿੱਚ ਸਾਰੇ ਅਧਿਕਾਰੀਆਂ ਨੂੰ ਵਪਾਰਕ ਜਥੇਬੰਦੀਆਂ ਦੇ ਮੁੱਦਿਆਂ ’ਤੇ ਗੰਭੀਰਤਾ ਨਾਲ ਜਵਾਬ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਪੱਤਰ ਤੋਂ ਬਾਅਦ ਉਦਯੋਗ ਵਿਭਾਗ ਨੇ ਸਾਰੇ ਕਾਰੋਬਾਰੀਆਂ ਨੂੰ ਸਪ੍ਰੈਡਸ਼ੀਟ ‘ਤੇ ਆਪਣੇ ਸੁਝਾਅ ਅਤੇ ਇਤਰਾਜ਼ ਦਰਜ ਕਰਨ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: