ਸਮਾਰਟ ਫੋਨ ਅੱਜਕਲ੍ਹ ਲਗਭਗ ਹਰ ਇਨਸਾਨ ਦੀ ਲੋੜ ਬਣਦਾ ਜਾ ਰਿਹਾ ਹੈ। ਲੋਕ ਇਕ ਸਮਾਰਟਫੋਨ ਦੀ ਮੱਦਦ ਨਾਲ ਦੁਨੀਆਂ ਘੁੰਮ ਲੈਂਦੇ ਹਨ ਤੇ ਇਕ ਸਮਾਰਟਫੋਨ ਦੀ ਮੱਦਦ ਨਾਲ ਆਪਣੇ ਨਿੱਜੀ ਬਿਜਨੈੱਸ ਵੀ ਸਥਾਪਿਤ ਕਰ ਲਏ ਹਨ। ਇਸ ਦੇ ਨਾਲ ਜ਼ਮਾਨਾ ਸੋਸ਼ਲ ਮੀਡੀਆ ਦਾ ਵੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿੰਨ੍ਹਾਂ ਨੂੰ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਯੂਟਿਊਬ ਇੰਸਟਾ ਆਦਿ ਨੇ ਰੋਟੀ ਪਾ ਦਿੱਤਾ ਹੈ।
ਅਜਿਹੇ ਵਿਚ ਇਕ ਦਮਦਾਰ ਸਮਾਰਟਫੋਨ ਖਰੀਦਣਾ ਹਰ ਇਨਸਾਨ ਦੀ ਇੱਛਾ ਹੁੰਦੀ ਹੈ। ਅਜਿਹਾ ਸਮਾਰਟ ਫੌਨ ਜਿਸਦੀ ਸਕਰੀਨ, ਬੈਟਰੀ ਅਤੇ ਸਭ ਤੋਂ ਵਧੇਰੇ ਕੈਮਰਾ ਖਾਸ ਹੋਵੇ। ਅਜਿਹਾ ਹੀ ਇਕ ਸਮਰਾਟਫੋਨ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸਦੇ ਨਾਲ ਦਾ ਸੈਲਫੀ ਕੈਮਰਾਂ ਤੁਸੀਂ ਕਿਤੇ ਨਹੀਂ ਲੱਭ ਸਕਦੇ। ਇਸ ਕਮਾਲ ਦੇ ਸਮਾਰਟਫੋਨ ਦਾ ਨਾਮ Oppo ਰੈਨੋ 10 5ਜੀ ਹੈ। ਇਹ ਸਮਾਰਟ ਫੋਨ 29,999 ਰੁਪਏ ਦੀ ਕੀਮਤ ਉੱਤੇ ਮਿਲ ਰਿਹਾ ਹੈ। ਇਸ ਫੌਨ ਵਿਚ 32 ਮੈਗਾਪਿਕਸਲ ਟੈਲੀਫੋਟੋ ਸੈਲਫੀ ਕੈਮਰਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਕੀਮਤ ਵਿਚ ਹੋਰ ਕਿਸੇ ਕੰਪਨੀ ਵੱਲੋਂ ਐਨਾ ਦਮਦਾਰ ਕੈਮਰਾ ਨਹੀਂ ਮਿਲੇਗਾ। ਇਹ ਫੌਨ ਔਨਡਰਾਇਡ 13 ਦੇ ਬੇਸਡ ਕਲਰ OS ਰਾਹੀਂ ਕਾਰਜ ਕਰਦਾ ਹੈ। ਇਸ ਫੋਨ ਦਾ ਸਕਰੀਨ ਸਾਈਜ਼ 6.7 ਇੰਚ ਹੈ। ਇਸ ਦਾ ਪਿਕਸਲ ਰੈਜ਼ੂਲੇਸ਼ਨ 2412×1080 ਹੈ। ਇਸ ਦੀ ਸਕਰੀਨ ਫੁੱਲ HD+ ਹੈ ਜੋ ਕਿ 3D Amoled ਪੈਨਲ ਨਾਲ ਆਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਸ ਫੌਨ ਦੇ ਫਰੰਟ ਉੱਤੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਜੋ ਕਿ ਇਸ ਦੀ ਖਾਸ ਵਿਸ਼ੇਸ਼ਤਾ ਹੈ। ਇਸਦੇ ਨਾਲ ਹੀ ਰੀਅਰ ਕੈਮਰੇ ਦੀ ਗੱਲ ਕਰੀਏ ਤਾਂ ਇੱਥੇ ਟ੍ਰਿਪਲ ਕੈਮਰਾ ਸੈੱਟ ਮਿਲਦਾ ਹੈ। ਇਸ ਵਿਚ f/1.7 ਅਪਰਚਰ ਦਾ 64 ਮੈਗਾਪਿਕਸਲ ਪ੍ਰਾਈਮਰੀ ਕੈਮਰਾ, 32 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਅਤੇ 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਲੈਂਸ ਮਿਲਦਾ ਹੈ। Oppo ਰੈਨੋ 10 5ਜੀ ਫੌਨ ਵਿਚ 5000 mAh ਦੀ ਦਮਦਾਰ ਬੈਟਰੀ ਮਿਲਦੀ ਹੈ। ਜਿਸ ਨਾਲ ਇਸਦਾ ਬੈਂਟਰੀ ਬੈਕਅੱਪ ਬਹੁਤ ਜ਼ਿਆਦਾ ਹੈ। ਇਸਦੇ ਨਾਲ ਹੀ ਸਮਾਰਟਫੋਨ ਵਿਚ ਫਾਸਟ ਚਾਰਜਿੰਗ ਦੀ ਸੁਵਿਧਾ ਮੌਜੂਦ ਹੈ, ਜਿਸ ਸਦਕਾ ਫੌਨ ਮਿੰਟਾਂ ਵੀ ਹੀ ਪੂਰਾ ਚਾਰਜ ਹੋ ਜਾਂਦਾ ਹੈ।