ਪੰਜਾਬ ਦੇ ਕੀਰਤਪੁਰ ਤੋਂ ਹਿਮਾਚਲ ਦੇ ਨੇਰਚੌਕ ਤੱਕ ਫੋਰਲੇਨ ਭਲਕੇ ਤੋਂ ਆਵਾਜਾਈ ਲਈ ਖੁੱਲ੍ਹ ਜਾਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਫੋਰਲੇਨ ਨੂੰ ਖੋਲ੍ਹਣ ਲਈ ਹਰੀ ਝੰਡੀ ਦੇ ਦਿੱਤੀ ਹੈ, ਜੋ ਕਿ ਰਣਨੀਤਕ ਅਤੇ ਸੈਰ-ਸਪਾਟੇ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ। ਇੱਥੇ ਐਤਵਾਰ ਸਵੇਰੇ 8 ਵਜੇ ਤੋਂ ਗੱਡੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਫੋਰਲੇਨ ਦੇ ਸ਼ੁਰੂ ਹੋਣ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਕੇਂਦਰੀ ਸੜਕੀ ਆਵਾਜਾਈ ਮੰਤਰੀ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਤਿੰਨ ਦਿਨ ਪਹਿਲਾਂ ਇਸ ਫੋਰਲੇਨ ਦਾ ਹਵਾਈ ਸਰਵੇਖਣ ਕੀਤਾ ਸੀ। ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਭਲਕੇ ਤੋਂ ਚਾਰ ਮਾਰਗੀ ਬਹਾਲ ਕੀਤਾ ਜਾ ਰਿਹਾ ਹੈ। ਕੀਰਤਪੁਰ ਤੋਂ ਨੇਰਚੌਕ ਤੱਕ ਵਾਹਨਾਂ ਨੂੰ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚਲਾਉਣ ਦੀ ਇਜਾਜ਼ਤ ਹੋਵੇਗੀ। ਜੇਕਰ ਇਸ ਤੋਂ ਵੱਧ ਰਫ਼ਤਾਰ ਨਾਲ ਵਾਹਨ ਚਲਾਇਆ ਜਾਂਦਾ ਹੈ ਤਾਂ ਫੋਰਲੇਨ ‘ਤੇ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ ਸੀਸੀਟੀਵੀ ਕੈਮਰੇ ਆਟੋਮੈਟਿਕ ਚਲਾਨ ਕੱਟਣਗੇ।
ਫੋਰਲੇਨ ਬਣਨ ਤੋਂ ਬਾਅਦ ਕੀਰਤਪੁਰ ਤੋਂ ਨੇਰਚੌਕ ਤੱਕ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗੇਗਾ। ਕੀਰਤਪੁਰ-ਨੇਰਚੌਕ ਫੋਰਲੇਨ ਦੇ ਬਿਲਾਸਪੁਰ ਦੇ ਬਲੋਹ ਅਤੇ ਪੰਜਾਬ-ਹਿਮਾਚਲ ਸਰਹੱਦ ‘ਤੇ ਗਰਮੋਡਾ ਟੋਲ ਪਲਾਜ਼ਾ ਵਿਖੇ ਰੈਸਟੋਰੈਂਟ ਅਤੇ ਫਸਟ ਏਡ ਸਹੂਲਤਾਂ ਉਪਲਬਧ ਹੋਣਗੀਆਂ। ਵਾਹਨ ਸਵਾਰ ਇੱਥੇ ਰੁਕ ਕੇ ਖਾਣਾ ਜਾਂ ਹੋਰ ਖਾਣ-ਪੀਣ ਦਾ ਸਮਾਨ ਲੈ ਸਕਣਗੇ। ਟੋਲ ਪਲਾਜ਼ਾ ‘ਤੇ ਮੈਡੀਕਲ ਸਹਾਇਤਾ ਚੌਕੀ ਵੀ ਸਥਾਪਿਤ ਕੀਤੀ ਗਈ ਹੈ। ਐਡਵਾਂਸਡ ਲਾਈਫ ਸਪੋਰਟ ਵਾਲੀ ਐਂਬੂਲੈਂਸ ਵੀ ਹਰ ਸਮੇਂ ਫੋਰਲੇਨ ‘ਤੇ ਤਾਇਨਾਤ ਰਹੇਗੀ।
ਇਹ ਵੀ ਪੜ੍ਹੋ : ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 3 ਸਾਲ ਦੀ ਸਜ਼ਾ, 5 ਸਾਲ ਤੱਕ ਨਹੀਂ ਲੜ ਸਕਣਗੇ ਚੋਣ
ਜ਼ਿਕਰਯੋਗ ਹੈ ਕਿ 4200 ਕਰੋੜ ਦੀ ਲਾਗਤ ਨਾਲ ਬਣੇ ਇਸ ਫੋਰਲੇਨ ਨੂੰ ਮਈ ਮਹੀਨੇ ਵਿੱਚ ਹੀ ਖੋਲ੍ਹਿਆ ਗਿਆ ਸੀ। ਹਾਲਾਂਕਿ ਭਾਰੀ ਮੀਂਹ ਕਾਰਨ ਹਾਈਵੇਅ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਦੇ ਮੱਦੇਨਜ਼ਰ NHAI ਨੇ ਕੀਰਤਪੁਰ ਤੋਂ ਨੇਰਚੌਕ ਤੱਕ ਫੋਰਲੇਨ ਨੂੰ ਬੰਦ ਕਰ ਦਿੱਤਾ ਸੀ। ਇਸ ਦੀ ਮੁਰੰਮਤ ਕਰਨ ਤੋਂ ਬਾਅਦ, NHAI ਅਧਿਕਾਰੀਆਂ ਨੇ ਅਥਾਰਟੀ ਨੂੰ ਫੋਰਲੇਨ ਬਹਾਲ ਕਰਨ ਦਾ ਪ੍ਰਸਤਾਵ ਭੇਜਿਆ ਸੀ।
ਵੀਡੀਓ ਲਈ ਕਲਿੱਕ ਕਰੋ -: