ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕ੍ਰਿਸ਼ਨਾ ਨਗਰ ‘ਚ ਜ਼ਮੀਨ ਖਿਸਕਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਸ਼ਾਮ ਨੂੰ ਇੱਥੇ ਇੱਕ ਵੱਡਾ ਢਿੱਗਾਂ ਡਿਗਦੀਆਂ ਵੇਖੀਆਂ ਗਈਆਂ। ਕੁੱਲ 5 ਵੱਡੇ ਘਰ ਢਹਿ ਗਏ ਹਨ, ਜਦਕਿ ਕੁਝ ਸ਼ੈੱਡ ਵੀ ਢਿੱਗਾਂ ਦੀ ਲਪੇਟ ‘ਚ ਆ ਗੀਆਂ। ਜ਼ਮੀਨ ਖਿਸਕਣ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਢਿੱਗਾਂ ਡਿੱਗਣ ਕਾਰਨ 5 ਤੋਂ ਵੱਧ ਘਰ ਡਿੱਗ ਗਏ। ਸੱਤ ਸਾਲ ਪਹਿਲਾਂ 28 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਬੁੱਚੜਖਾਨਾ ਵੀ ਢਿੱਗਾਂ ਡਿੱਗਣ ਕਾਰਨ ਢਹਿ ਗਿਆ। ਇੱਥੇ NDRF ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਦਰਅਸਲ, ਰਾਜਧਾਨੀ ਦੇ ਕ੍ਰਿਸ਼ਨਾ ਨਗਰ ਵਿੱਚ ਸ਼ਾਮ ਨੂੰ ਪਹਿਲਾਂ ਇੱਕ ਘਰ ਉੱਤੇ ਦਰੱਖਤ ਡਿੱਗਿਆ ਅਤੇ ਫਿਰ ਇੱਥੇ ਇੱਕ ਵੱਡੀ ਢਿੱਗ ਡਿੱਗੀ। ਢਿੱਗਾਂ ਡਿੱਗਣ ਨਾਲ ਇਕ ਤੋਂ ਬਾਅਦ ਇਕ ਪੰਜ ਘਰ ਢਹਿ-ਢੇਰੀ ਹੋ ਗਏ। ਇਸ ਦੌਰਾਨ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਸਿਰਫ ਦੋ ਲੋਕ ਹੀ ਸਨ। ਕਿਉਂਕਿ ਇੱਥੇ ਪਹਿਲਾਂ ਹੀ ਮਕਾਨ ਡਿੱਗਣ ਦਾ ਖ਼ਤਰਾ ਸੀ, ਜਿਸ ਕਾਰਨ ਲੋਕਾਂ ਨੇ ਘਰ ਖਾਲੀ ਕਰ ਦਿੱਤੇ ਸਨ।
ਦੱਸਿਆ ਜਾ ਰਿਹਾ ਹੈ ਕਿ ਬੁੱਚੜਖਾਨਾ ਵੀ ਖਾਲੀ ਸੀ ਪਰ ਇਹ ਦੋਵੇਂ ਵਿਅਕਤੀ ਗੱਲੇ ‘ਚ ਰੱਖੇ ਪੈਸੇ ਇਕੱਠੇ ਕਰਨ ਲਈ ਅੰਦਰ ਗਏ ਸਨ ਅਤੇ ਇਸੇ ਦੌਰਾਨ ਢਿੱਗਾਂ ਦੀ ਲਪੇਟ ‘ਚ ਆ ਗਏ। ਹੁਣ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਇੱਕ ਕਾਫੀ ਵੱਡਾ ਲੈਂਡਸਲਾਈਡ ਸੀ।
ਇਹ ਵੀ ਪੜ੍ਹੋ : ਬਹਾਦਰੀ ਨੂੰ ਸਲਾਮ! ASI ਨੇ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਵਿਚਾਲੇ 90 ਫੁੱਟ ਉਪਰੋਂ ਲਾਹਿਆ ਤਿਰੰਗਾ
ਦੱਸ ਦੇਈਏ ਕਿ ਸ਼ਿਮਲਾ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਤਿੰਨ ਵੱਡੇ ਲੈਂਡਸਲਾਈਡ ਹੋਏ ਹਨ, ਜਿਸ ਵਿੱਚ ਕੁੱਲ 19 ਲੋਕਾਂ ਦੀ ਮੌਤ ਹੋ ਗਈ ਹੈ। ਸ਼ਿਮਲਾ ਦੇ ਸਮਰਹਿਲ ‘ਚ ਸੋਮਵਾਰ ਸਵੇਰੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਹੁਣ ਤੱਕ 12 ਲਾਸ਼ਾਂ ਮਲਬੇ ‘ਚੋਂ ਕੱਢੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਸੋਮਵਾਰ ਨੂੰ ਹੀ ਫਾਗਲੀ ‘ਚ ਜ਼ਮੀਨ ਖਿਸਕਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਸ਼ਿਮਲਾ ਵਿੱਚ ਵੱਡੀ ਗਿਣਤੀ ਵਿੱਚ ਦਰੱਖਤ ਡਿੱਗ ਗਏ ਹਨ ਅਤੇ ਕਈ ਇਲਾਕਿਆਂ ਵਿੱਚ ਤਿੰਨ ਦਿਨਾਂ ਤੋਂ ਬਿਜਲੀ ਨਹੀਂ ਹੈ। ਖਲੀਨੀ ਵਿੱਚ ਦਰੱਖਤ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: