ਜਲੰਧਰ ਪੁਲਿਸ ਨੇ ਅੱਜ ਅੰਤਰਰਾਸ਼ਟਰੀ ਕੋਰੀਅਰ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 730 ਗ੍ਰਾਮ ਅਫੀਮ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪੰਕਜ ਪਾਰਸ ਉਰਫ ਮਲਹੋਤਰਾ ਵਾਸੀ ਖੁਰਲਾ ਕਿੰਗਰਾ ਜਲੰਧਰ ਅਤੇ ਦੀਪਕ ਕੁਮਾਰ ਉਰਫ ਦੀਪੂ ਵਾਸੀ ਅਬਾਦਪੁਰਾ ਜਲੰਧਰ ਵੱਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ‘ਚ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵਿਜੀਲੈਂਸ ਨੇ ਫੜਿਆ ਟਰੈਵਲ ਏਜੰਟ, ਪਾਸਪੋਰਟ ਅਪਾਇੰਟਮੈਂਟ ਦਿਲਵਾਉਣ ਲਈ ਲਏ ਸੀ 20 ਹਜ਼ਾਰ ਰੁ:
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਦੋਸ਼ੀ ਜਲੰਧਰ ਦੇ ਅਬਾਦਪੁਰਾ ਸਥਿਤ ਇਕ ਕੋਰੀਅਰ ਕੰਪਨੀ ਰਾਹੀਂ ਅਫੀਮ ਨਿਊਜ਼ੀਲੈਂਡ ਭੇਜ ਰਹੇ ਸਨ। ਉਕਤ ਮੁਲਜ਼ਮਾਂ ਕੋਲੋਂ 730 ਗ੍ਰਾਮ ਅਫੀਮ ਅਤੇ ਇਕ ਐਕਟਿਵਾ ਬਰਾਮਦ ਹੋਈ ਹੈ। ਉਕਤ ਪਾਰਸਲ ‘ਚ ਅਫੀਮ ਪਾਏ ਜਾਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ ਵੱਲੋਂ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: