ਹਮੇਸ਼ਾ ਕਸਰਤ ਅਤੇ ਆਪਣੀ ਫਿਟਨੈੱਸ ‘ਤੇ ਧਿਆਨ ਦੇਣ ਵਾਲੀ ਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਗੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ ਹੋ ਗਈ ਹੈ। ਇੱਕ ਪੋਸਟ ਮੁਤਾਬਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਲਾਰੀਸਾ ਬੋਰਗੇਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਹਸਪਤਾਲ ਵਿੱਚ ਮੌ.ਤ ਨਾਲ ਜੂਝਣ ਤੋਂ ਇੱਕ ਹਫ਼ਤੇ ਬਾਅਦ ਸੋਮਵਾਰ ਨੂੰ ਲਾਰੀਸਾ ਦੀ ਮੌ.ਤ ਹੋ ਗਈ। ਲਾਰੀਸਾ ਬੋਰਗੇਸ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਇੱਕ ਪੋਸਟ ਰਾਹੀਂ ਉਸਦੀ ਮੌ.ਤ ਦੀ ਖ਼ਬਰ ਦੀ ਪੁਸ਼ਟੀ ਕੀਤੀ।
ਲਾਰੀਸਾ ਦੇ ਪਰਿਵਾਰ ਨੇ ਇੱਕ ਪੋਸਟ ਵਿੱਚ ਲਿਖਿਆ, “33 ਸਾਲ ਦੀ ਛੋਟੀ ਉਮਰ ਵਿੱਚ ਇੰਨੀ ਦਿਆਲੂ ਸ਼ਖਸ ਨੂੰ ਗੁਆਉਣ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਡਾ ਦਿਲ ਟੁੱਟ ਗਿਆ ਹੈ ਅਤੇ ਅਸੀਂ ਜੋ ਤੜਪ ਮਹਿਸੂਸ ਕਰਾਂਗੇ ਉਹ ਦੱਸ ਨਹੀਂ ਸਕਦੇ।” ਪਰਿਵਾਰ ਨੇ ਅੱਗੇ ਕਿਹਾ ਕਿ ਲਾਰੀਸਾ ਬੋਰਗੇਸ ਆਪਣੀ ਜ਼ਿੰਦਗੀ ਦੀ ਲੜਾਈ ਹਿੰਮਤ ਨਾਲ ਲੜੀ।
ਇਹ ਵੀ ਪੜ੍ਹੋ: ਘਰੇਲੂ ਦੇ ਬਾਅਦ ਹੁਣ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ, 158 ਰੁ. ਦੀ ਕੀਤੀ ਗਈ ਕਟੌਤੀ
ਇੱਕ ਰਿਪੋਰਟ ਮੁਤਾਬਕ ਲਾਰੀਸਾ ਬੋਰਗੇਸ ਨੂੰ 20 ਅਗਸਤ ਨੂੰ ਗ੍ਰੈਮਾਡੋ ਵਿੱਚ ਯਾਤਰਾ ਕਰਨ ਦੌਰਾਨ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਇਲਾਜ ਦੌਰਾਨ ਲਾਰੀਸਾ ਕੋਮਾ ਵਿੱਚ ਚਲੀ ਗਈ। ਉਸਨੂੰ ਦੂਜੀ ਵਾਰ ਦਿਲ ਦਾ ਦੌਰਾ ਪਿਆ ਤੇ ਉਸਦੇ ਤੁਰੰਤ ਬਾਅਦ ਉਸਦੀ ਮੌ.ਤ ਹੋ ਗਈ।
ਹਾਲਾਂਕਿ ਲਾਰੀਸਾ ਬੋਰਗੇਸ ਦੀ ਮੌ.ਤ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦਿਲ ਦਾ ਦੌਰਾ ਪੈਣ ਸਮੇਂ ਉਹ ਨਸ਼ੇ ਵਿੱਚ ਸੀ। ਉਸ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਲੈਬ ਵਿੱਚ ਭੇਜ ਦਿੱਤੇ ਗਏ ਹਨ। ਲਾਰੀਸਾ ਬੋਰਗੇਸ ਇੰਸਟਾਗ੍ਰਾਮ ‘ਤੇ ਆਪਣੇ ਫਾਲੋਅਰਜ਼ ਨੂੰ ਆਪਣੀ ਫਿਟਨੈੱਸ ਅਤੇ ਫੈਸ਼ਨ ਬਾਰੇ ਨਿਯਮਿਤ ਤੌਰ ‘ਤੇ ਅਪਡੇਟ ਕਰਦੀ ਰਹਿੰਦੀ ਸੀ। ਇੰਸਟਾਗ੍ਰਾਮ ‘ਤੇ ਉਸ ਦੇ 30 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।
ਵੀਡੀਓ ਲਈ ਕਲਿੱਕ ਕਰੋ -: